ਅੰਮ੍ਰਿਤਸਰ, 7 ਮਾਰਚ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਭਾਈ ਘਨ੍ਹਈਆ ਜੀ ਮਿਸ਼ਨ ਸੁਸਾਇਟੀ (ਰਜਿ:) ਵੱਲੋਂ ਸਿਵਲ ਸਰਜਨ ਦੀ ਮਨਜੂਰੀ ਨਾਲ ਅੱਖਾਂ
ਦਾ ਫ੍ਰੀ ਚੈਕਅਪ ਕੈਂਪ ਹਰ ਸਾਲ ਦੀ ਤਰਾਂ ਭਾਈ ਘਨ੍ਹਈਆ ਜੀ ਐਲੋਪੈਥਿਕ ਓ.ਪੀ.ਡੀ ਹਸਪਤਾਲ ਨਿਊ ਪਵਨ ਨਗਰ ਵਿਖੇ 10 ਮਾਰਚ 2019 ਨੂੰ ਸਵੇਰੇ 9:30 ਵਜੇ ਤੋਂ ਦੁਪਹਿਰ 1:30 ਵਜੇ ਤੱਕ ਲਗਾਇਆ ਜਾ ਰਿਹਾ ਹੈ।ਇਹ ਕੈਂਪ ਸ੍ਰੀ ਕਰਤਾਰ ਚੰਦ ਮੈਮੋਰੀਅਲ ਫੀਜਿਓਥੈਰੇਪੀ ਸੈਂਟਰ ਪਵਨ ਨਗਰ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ।ਭਾਈ ਮਨਜੀਤ ਸਿੰਘ ਚੇਅਰਮੈਨ ਅਤੇ ਡਾ. ਬਲਜਿੰਦਰ ਸਿੰਘ ਪ੍ਰਧਾਨ ਨੇ ਦੱਸਿਆ ਕਿ ਸ਼ਬਦ ਕੀਰਤਨ ਨਾਮ ਸਿਮਰਨ ਸਤਿਸੰਗ ਦੇ ਹਫਤਾਵਾਰੀ ਸਮਾਗਮ ਦੌਰਾਨ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ, ਗੁਰਬਾਣੀ ਕੀਰਤਨ, ਅਰਦਾਸ ਉਪਰੰਤ ਕੈਂਪ ਦੀ ਆਰੰਭਤਾ ਕੀਤੀ ਜਾਵੇਗੀ।ਜਿਸ ਦੌਰਾਨ ਮਰੀਜ਼ਾਂ ਦਾ ਚੈਕਅੱਪ ਕਰਕੇ ਫ੍ਰੀ ਦਵਾਈਆਂ ਦਿੱਤੀਆਂ ਜਾਣਗੀਆਂ ਤੇ ਅੱਖਾਂ ਦੇ ਅਪਰੇਸ਼ਨ ਬਿਨਾਂ ਟਾਂਕੇ ਤੋਂ ਲੈਂਜ਼ ਪੁਆ ਕੇ ਨਿਰਮਲਜੋਤ ਆਈ ਹਸਪਤਾਲ ਮਾਲ ਰੋਡ ਅੰਮ੍ਰਿਤਸਰ ਤੋਂ ਫ੍ਰੀ ਕਰਵਾਏ ਜਾਣਗੇ ।
Check Also
ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …
Punjab Post Daily Online Newspaper & Print Media