10 ਮਾਰਚ ਨੂੰ ਲੱਗਣਗੇ ਬਾਬਾ ਬਘੇਲ ਸਿੰਘ, ਸਰਦਾਰ ਜੱਸਾ ਸਿੰਘ ਆਹਲੂਵਾਲੀਆ ਤੇ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੇ ਆਦਮ ਕੱਦ ਬੁੱਤ
ਦਿੱਲੀ, 9 ਮਾਰਚ (ਪੰਜਾਬ ਪਸੋਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ
ਮਨਜਿੰਦਰ ਸਿੰਘ ਸਿਰਸਾ ਨੇ ਸਾਂਝੇ ਬਿਆਨ `ਚ ਦੱਸਿਆ ਹੈ ਕਿ ਅੱਜ ਦਿੱਲੀ ਕਮੇਟੀ ਦੇ ਜਨਰਲ ਹਾਊਸ ਦੀ ਮੀਟਿੰਗ ਵਿੱਚ ਹਾਜ਼ਰ ਸਮੂਹ ਮੈਂਬਰਾਂ ਨੂੰ ਇਹ ਜਾਣਕਾਰੀ ਦਿੱਤੀ ਗਈ ਕਿ ਕੋਰਟ ਦੇ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ 9 ਮਾਰਚ ਨੂੰ ਸਮੂਹ ਅਹੁੱਦੇਦਾਰਾ ਅਤੇ ਅੰਤਰਿੰਗ ਮੈਂਬਰਾਂ ਦੀ ਹੋਣ ਵਾਲੀ ਚੋਣ ਹੁਣ 15 ਮਾਰਚ ਨੂੰ ਹੋਵੇਗੀ।
ਦਿੱਲੀ ਕਮੇਟੀ ਦੇ ਮੁੱਖ ਸਲਾਹਕਾਰ ਕੁਲਵੰਤ ਸਿੰਘ ਬਾਠ ਨੇ ਕਿਹਾ ਕਿ ਦਿੱਲੀ ਕਮੇਟੀ ਦੇ ਕਾਰਜਾਂ ’ਚ ਬਾਰ-ਬਾਰ ਵਿਘਣ ਪਾਉਣ `ਤੇ ਕੋਰਟ ਦਾ ਸਹਾਰਾ ਲੈਣਾ ਸਰਨਾ ਭਰਾਵਾਂ ਦੀ ਹਤਾਸ਼ਾ ਦਰਸ਼ਾਉਂਦਾ ਹੈ ਤੇ ਇੰਜ ਪ੍ਰਤੀਤ ਹੁੰਦਾ ਹੈ ਕਿ ਸਰਨਾ ਭਰਾ ਆਪਣੇ ਨਿਜ਼ੀ ਮੁਫਾਦਾਂ ਲਈ ਇੰਜ ਕਰ ਰਹੇ ਹਨ।
ਸਿਰਸਾ ਨੇ ਜਨਰਲ ਹਾਊਸ ਦੀ ਮੀਟਿੰਗ ਸਮਾਪਤ ਹੋਣ ਦੇ ਬਾਅਦ ਸਮੂਹ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਪਣੇ ਇਲਾਕੇ ਦੀ ਸਮੂਹ ਸਿੰਘ ਸਭਾਵਾਂ, ਜਥੇਬੰਦੀਆਂ ਅਤੇ ਸੰਗਤਾਂ ਨੂੰ ਇਸ ਸਮਾਗਮ ਵਿੱਚ ਹੁਮ ਹੁਮਾ ਕੇ ਸੰਗਤਾਂ ਲਿਆਉਣ ਤਾਂ ਕਿ 10 ਮਾਰਚ ਦੀ ਸ਼ਾਮ ਨੂੰ ਸ਼ਭਾਸ ਨਗਰ ਮੋੜ ਪੈਸੀਫ਼ਿਕ ਮਾਲ ਦੇ ਸਾਹਮਣੇ ਨਜ਼ਫਗੜ੍ਹ ਰੋਡ ਵੈਸਟ ਦਿੱਲੀ ਵਿਖੇ ਬਾਬਾ ਬਘੇਲ ਸਿੰਘ, ਜਥੇਦਾਰ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਅਤੇ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੇ ਆਦਮ ਕਦ ਬੁੱਤਾਂ ਦਾ ਉਦਘਾਟਨ ਦਾ ਸਮਾਰੋਹ ਇਕ ਇਤਿਹਾਸ ਬਣ ਸਕੇ।
Check Also
ਨਗਰ ਨਿਗਮ ਨੇ ਹਾਲ ਬਜ਼ਾਰ, ਲਿਬਰਟੀ ਮਾਰਕੀਟ ਅਤੇ ਪੁਰਾਣੀ ਸਬਜ਼ੀ ਮੰਡੀ ‘ਚ ਨਜਾਇਜ਼ ਕਬਜ਼ਿਆਂ ਵਿਰੁੱਧ ਕਾਰਵਾਈ
ਅੰਮ੍ਰਿਤਸਰ, 2 ਜੁਲਾਈ (ਜਗਦੀਪ ਸਿੰਘ) – ਨਗਰ ਨਿਗਮ ਦੇ ਐਸਟੇਟ ਵਿਭਾਗ ਵੱਲੋਂ ਹਾਲ ਬਾਜ਼ਾਰ, ਲਿਬਰਟੀ …
Punjab Post Daily Online Newspaper & Print Media