Monday, July 27, 2026

ਬੀ.ਬੀ.ਕੇ ਡੀ.ਏ.ਵੀ ਕਾਲਜ ਵਿਖੇ ਮਹਾਂਰਿਸ਼ੀ ਦਇਆਨੰਦ ਸਰਸਵਤੀ ਦੇ ਜਨਮ ਦਿਨ `ਤੇ ਭਾਸ਼ਣ

ਅੰਮ੍ਰਿਤਸਰ, 11 ਮਾਰਚ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਸਥਾਨਕ ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਵਿਖੇ ਮਹਾਂਰਿਸ਼ੀ ਦਇਆਨੰਦ ਸਰਸਵਤੀ ਦੇ ਜਨਮ PUNJ1103201916ਦਿਨ ਨੂੰ ਸਮਰਪਿਤ ਭਾਸ਼ਣ ਕਰਵਾਇਆ ਗਿਆ।ਜਿਸ ਵਿਚ ਪ੍ਰੋ. (ਡਾ.) ਬੈਜਨਾਥ ਪ੍ਰਸਾਦ ਸਾਬਕਾ ਮੁੱਖੀ ਅਤੇ ਪ੍ਰੋ. ਹਿੰਦੀ ਵਿਭਾਗ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਮੁੱਖ ਵਕਤਾ ਦੇ ਰੂਪ ਵਿਚ ਸ਼ਮੂਲੀਅਤ ਕੀਤੀ।
                ਉਨ੍ਹਾਂ ਮਹਾਂਰਿਸ਼ੀ ਦਇਆਨੰਦ ਸਰਸਵਤੀ ਦੇ ਸਮਾਜਿਕ ਨਵ-ਜਾਗਰਨ ਅਵਦਾਨ` ਦੇ ਵਿਸ਼ੇ `ਤੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਮਹਾਂਰਿਸ਼ੀ ਦਇਆਨੰਦ ਸਰਸਵਤੀ ਸਿਰਫ਼ ਆਰੀਆ ਸਮਾਜ ਦੇ ਸੰਸਥਾਪਕ ਹੀ ਨਹੀਂ ਸਨ, ਬਲਕਿ ਉਨ੍ਹਾਂ ਦਾ ਯੋਗਦਾਨ ਸਾਰੇ ਭਾਰਤ ਲਈ ਵਿਸ਼ੇਸ਼ ਹੈ।ਉਹਨਾਂ ਦੇ ਤਪ, ਤਿਆਗ ਅਤੇ ਕਰੜੀ ਮਿਹਨਤ ਨੂੰ ਯਾਦ ਰੱਖਣਾ ਸਾਡੇ ਲਈ ਬਹੁਤ ਜ਼ਰੂਰੀ ਹੈ ਤਾਂ ਕਿ ਅਸੀ ਚੰਗੇਂ ਮਨੁੱਖ ਬਣ ਸਕੀਏ।ਉਨ੍ਹਾਂ ਵਿਦਿਆਰਥੀਆਂ ਨੂੰ ਮਹਾਂਰਿਸ਼ੀ ਦਇਆਨੰਦ ਦੇ ਜੀਵਨ ਤੋਂ ਪ੍ਰੇਰਨਾ ਲੈਣ ਲਈ ਕਿਹਾ।`ਬ੍ਰਹਮ ਸੱਤ ਜਗਤ ਮਿੱਥਿਆ` ਦੇ ਵਚਨ ਦੱਸਦੇ ਹੋਏ ਕਿਹਾ ਕਿ ਸੰਸਾਰ ਪਰਿਵਰਤਨਸ਼ੀਲ ਹੈ ਅਤੇ ਬ੍ਰਹਮ ਹੀ ਸੱਤ ਹੈ।ਉਹਨਾਂ ਕਿਹਾ ਕਿ ਸਾਨੂੰ ਸਦਾ ਚੰਗੇ ਕਰਮ ਕਰਨੇ ਚਾਹੀਦੇ ਹਨ। ਉਨਾਂ ਨੇ ਸੀਤਾ, ਕੈਕਈ ਅਤੇ ਗਾਰਗੀ ਵਰਗੀਆਂ ਮਹਾਨ ਔਰਤਾਂ ਦੀ ਉਦਾਹਰਨ ਦਿੰਦੇ ਹੋਏ ਉਨ੍ਹਾਂ ਵਾਂਗ ਬਨਣ ਦੀ ਪ੍ਰੇਰਨਾ ਦਿੱਤੀ।
                   ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਮੁੱਖ ਮਹਿਮਾਨ ਪ੍ਰੋ. (ਡਾ.) ਬੈਜਨਾਥ ਪ੍ਰਸਾਦ ਦਾ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨ ਕੀਤਾ।ਪ੍ਰੋ. ਰੇਨੂੰ ਵਸ਼ਿਸ਼ਟ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।ਮੰਚ ਦਾ ਸੰਚਾਲਨ ਪ੍ਰੋਫੈਸਰ ਡਾ. ਅਨੀਤਾ ਨਰੇਂਦਰ ਨੇ ਕੀਤਾ।ਇਸ ਮੌਕੇ ਪ੍ਰੋ. ਅਨੂੰ ਖੰਨਾ, ਡਾ. ਗੌਰੀ ਚਾਵਲਾ ਅਤੇ ਵਿਦਿਆਰਥੀ ਹਾਜ਼ਰ ਸਨ।

Check Also

ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ

ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …

Leave a Reply