ਅੰਮ੍ਰਿਤਸਰ, 15 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਯੁਵਕ ਸੇਵਾਵਾਂ ਵਿਭਾਗ ਪੰਜਾਬ ਜੀ ਦੇ ਦਿਸ਼ਾਂ ਨਿਰਦੇਸ਼ਾਂ ਹੇਠ ਦਵਿੰਦਰ ਸਿੰਘ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਦੀ ਅਗਵਾਈ `ਚ ਨੌਜਵਾਨਾਂ ਵਿੱਚ ਬਹੁਮੁਲੀ ਸਖਸ਼ੀਅਤ ਉਸਾਰੀ ਲਈ ਇੱਕ ਜ਼ਿਲ੍ਹਾ ਪੱਧਰੀ ਯੁਵਕ ਮੇਲਾ 22 ਤੇ 23 ਮਾਰਚ ਨੂੰ ਸਥਾਨਕ ਸਰੂਪ ਰਾਣੀ ਸਰਕਾਰੀ ਕਾਲਜ ਵਿਖੇ ਕਰਵਾਇਆ ਜਾ ਰਿਹਾ ਹੈ।ਦਵਿੰਦਰ ਸਿੰਘ ਦੱਸਿਆ ਕਿ ਇਸ ਯੁਵਕ ਮੇਲੇ ਵਿੱਚ ਗਿੱਧਾ, ਲੋਕ ਗੀਤ, ਲੋਕ ਸਾਜ਼ ਮੁਕਾਬਲੇ, ਮੋਨੋ ਐਕਟਿੰਗ, ਪੁਰਾਤਨ ਪਹਿਰਾਵਾ, ਭੰਗੜਾ, ਵਾਰ ਗਾਇਨ, ਕਵਿਸ਼ਰੀ, ਭਾਸ਼ਣ ਪ੍ਰਤੀਯੋਗਤਾ, ਪੱਖੀ ਬੁਣਨਾ, ਛਿੱਕੂ ਬਣਨਾ, ਪੀੜ੍ਹੀ ਅਤੇ ਨਾਲੇ ਬਣਾਉਣਾ ਅਤੇ ਫੁਲਕਾਰੀ ਕੱਢਣ ਦੇ ਮੁਕਾਬਲੇ ਕਰਵਾਏ ਜਾਣੇ ਹਨ।ਇਹਨਾਂ ਮੁਕਾਬਲਿਆਂ ਵਿੱਚ ਕੋਈ ਵੀ ਨੌਜਵਾਨ ਯੁਵਕ/ਯੁਵਤੀਆਂ ਜਿੰਨ੍ਹਾਂ ਦੀ ਉਮਰ 15-35 ਸਾਲ ਤੱਕ ਹੈ, ਭਾਗ ਲੈ ਸਕਦੇ ਹਨ।ਹਰੇਕ ਵੰਨਗੀ ਵਿੱਚ ਪਹਿਲੀਆਂ 3 ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਭਾਗੀਦਾਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ।ਸਮੂਹ ਭਾਗ ਲੈਣ ਵਾਲਿਆਂ ਨੂੰ ਸਰਟੀਫਿਕੇਟ ਦਿੱਤੇ ਜਾਣਗੇ ਅਤੇ ਖਾਣੇ ਦਾ ਪ੍ਰਬੰਧ ਆਦਿ ਵਿਭਾਗ ਵਲੋਂ ਦਿੱਤਾ ਜਾਵੇਗਾ।ਇਨ੍ਹਾਂ ਮੁਕਾਬਲਿਆਂ ਵਿੱਚ ਜਿਲ੍ਹਾ ਪੱਧਰ `ਤੇ ਪਹਿਲੀ ਪੁਜ਼ੀਸ਼ਨ ਹਾਸਲ ਕਰਨ ਵਾਲੀ ਟੀਮ ਅੱਗੇ ਰਾਜ ਪੱਧਰੀ ਮੁਕਾਬਲਿਆਂ ਵਿੱਚ ਹਿੱਸਾ ਲਵੇਗੀ।ਹਰੇਕ ਸੰਸਥਾ ਵਲੋਂ ਐਂਟਰੀ ਫਾਰਮ ਅਤੇ ਭਾਗੀਦਾਰਾਂ ਦੇ ਕਿਰਾਏ (ਦੂਰੋਂ ਆਉਣ ਵਾਲੀਆਂ ਟੀਮਾਂ) ਸਬੰਧੀ ਕਿਰਾਇਆ ਫਾਰਮ ਭਰ ਕੇ ਐਡਵਾਂਸ ਵਿੱਚ ਇਸ ਦਫਤਰ ਨੂੰ ਭੇਜੇ ਜਾਣਗੇ।ਵਧੇਰੇ ਜਾਣਕਾਰੀ ਲਈ ਮੋਬਾਇਲ ਨੰ: 9855401443 `ਤੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦਾ ਹੈ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media