Tuesday, May 26, 2026

ਗੁਰਮਤਿ ਸੰਗੀਤ ਦਾ ਮੁੱਖ ਮੰਤਵ ਧੁਰ ਕੀ ਬਾਣੀ ਦੇ ਮੂਲ ਸੰਦੇਸ਼ਾਂ ਨੂੰ ਸੰਚਾਰਨਾ ਤੇ ਪ੍ਰਚਾਰਨਾ

ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਰ
ਅੰਮ੍ਰਿਤਸਰ, 18 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਨਾਨਕ PUNJ1803201905ਅਧਿਐਨ ਵਿਭਾਗ ਵਲੋਂ ਯੂ.ਜੀ.ਸੀ ਸੈਪ (ਡੀ.ਆਰ.ਐਸ-2) ਪ੍ਰੋਗਰਾਮ ਅਧੀਨ ਇਕ ਰੋਜ਼ਾ ਰਾਸ਼ਟਰੀ ਸੈਮੀਨਾਰ ‘ਸ੍ਰੀ ਗੁਰੂ ਨਾਨਕ ਦੇਵ ਦਾ ਭਾਰਤੀ ਭਗਤੀ ਸੰਗੀਤ ਨੂੰ ਯੋਗਦਾਨ’ ਦਾ ਆਯੋਜਨ ਕਰਵਾਇਆ ਗਿਆ।ਸੈਮੀਨਾਰ ਦੀ ਪ੍ਰਧਾਨਗੀ ਪ੍ਰੋ. ਭਾਈ ਬਲਦੀਪ ਸਿੰਘ, ਡੀਨ ਹਿਊਮੈਨਟੀਜ਼ ਐਂਡ ਰਿਲੀਜੀਅਸ ਸਟੀਡੀਜ਼ ਨੇ ਕੀਤੀ।ਉਨ੍ਹਾਂ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਬੋਲਦਿਆ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ 19 ਰਾਗਾਂ ਵਿਚ ਬਾਣੀ ਉਚਾਰੀ ਹੈ ਅਤੇ ਰਾਗ ਗਉੜੀ ਦੀਪਕੀ, ਰਾਗ ਗਉੜੀ ਪੂਰਬੀ ਦੀਪਕੀ ਦੀ ਗੁਰੂ ਨਾਨਕ ਦੇਵ ਜੀ ਦੀ ਭਾਰਤੀ ਭਗਤੀ ਸੰਗੀਤ ਨੂੰ ਮੌਲਿਕ ਦੇਣ ਹੈ।ਭਾਈ ਸਾਹਿਬ ਨੇ ਗੁਰਬਾਣੀ ਕੀਰਤਨ ਦੀਆਂ ਅਮੋਲਕ ਅਤੇ ਮੌਲਿਕ ਪਰੰਪਰਾਵਾਂ ਨੂੰ ਵੀ ਸਾਂਭਣ ਦਾ ਸੰਦੇਸ਼ ਦਿਤਾ।ਡਾ. ਭਗਵੰਤ ਕੌਰ ਨੇ ਉਦਘਾਟਨੀ ਸ਼ਬਦਾਂ ਵਿਚ ਬਿਆਨ ਕੀਤਾ ਕਿ ਗੁਰੂ ਨਾਨਕ ਦੇਵ ਨੇ ਲੁਕਾਈ ਨੂੰ ਕੀਰਤਨ ਦੇ ਰਾਹੀਂ ਪ੍ਰਭੂ ਦੀ ਕੀਰਤੀ ਨਾਲ ਜੋੜਨ ਦਾ ਯਤਨ ਕੀਤਾ ਅਤੇ ਵਰਤਮਾਨ ਸਮੇਂ ਵਿਚ ਕੀਰਤਨ ਦੇ ਬਦਲਦੇ ਸਰੂਪ ਅਤੇ ਪੁਰਾਤਨ ਸਾਜਾਂ ਨੂੰ ਵਿਸਾਰਣ ਬਾਰੇ ਵੀ ਚਿੰਤਾ ਜ਼ਾਹਿਰ ਕੀਤੀ।
ਡਾ. ਜਸਬੀਰ ਸਿੰਘ ਸਾਬਰ ਨੇ ਕੁੰਜੀਵਤ ਭਾਸ਼ਣ ਪ੍ਰਸਤੁਤ ਕਰਦਿਆਂ ਆਖਿਆ ਕਿ ਗੁਰੂ ਨਾਨਕ ਦੇਵ ਜੀ ਵਲੋਂ ਕਾਵਿ ਤੇ ਸੰਗੀਤ ਦਾ ਕੀਤਾ ਸੁਮੇਲ ਇਕ ਵਖਰੀ ਵਿਧਾ ਦੇ ਰੂਪ ਵਿਚ ਭਾਰਤੀ ਸੰਗੀਤ ਨੂੰ ਵਿਲੱਖਣ ਯੋਗਦਾਨ ਹੈ ਜੋ ਨਾ ਕੇਵਲ ਸਮਕਾਲ ਦੀਆਂ ਲੋੜਾਂ ਨੂੰ ਪੂਰਾ ਕਰਨ ਵਾਲਾ ਸੀ ਸਗੋਂ ਇਹ ਅੱਜ ਵੀ ਸਾਰਥਿਕ ਹੈ, ਕਿਉਂਕਿ ਇਸ ਗੁਰਮਤਿ ਸੰਗੀਤ ਦਾ ਮੁੱਖ ਮੰਤਵ ਧੁਰ ਕੀ ਬਾਣੀ ਦੇ ਮੂਲ ਸੰਦੇਸ਼ਾਂ ਨੂੰ ਸੰਚਾਰਨਾ ਤੇ ਪ੍ਰਚਾਰਨਾ ਸੀ।ਜੋ ਮਾਨਵ ਜੀਵਨ ਨੂੰ ਵਿਕਾਸ ਮਾਰਗ ਵਲ ਦਿਸ਼ਾ ਨਿਰਦੇਸ਼ ਕਰਦਾ ਸੀ ਤੇ ਹੈ ਅਤੇ ਕਰਦਾ ਰਹੇਗਾ।ਸੈਮੀਨਾਰ ਦੇ ਡਾਇਰੈਕਰ ਡਾ. ਅਮਰਜੀਤ ਸਿੰਘ ਨੇ ਸੈਮੀਨਾਰ ਵਿਚ ਭਾਗ ਲੈਣ ਲਈ ਆਏ ਵਿਦਵਾਨਾਂ ਅਤੇ ਸ੍ਰੋਤਿਆਂ ਨੂੰ `ਜੀ ਆਇਆਂ` ਆਖਿਆ।ਉਦਘਾਟਨੀ ਸੈਸ਼ਨ ਦੇ ਅੰਤ ਵਿਚ ਸੈਪ ਪ੍ਰੋਗਰਾਮ ਦੇ ਕੋਆਰਡੀਨੇਟਰ ਡਾ. ਮਨਵਿੰਦਰ ਸਿੰਘ ਨੇ ਧੰਨਵਾਦ ਦਾ ਮਤਾ ਪਾਸ ਕੀਤਾ।
ਸੈਮੀਨਾਰ ਦੇ ਦੂਜੇ ਸੈਸ਼ਨ ਵਿਚ ਪ੍ਰਧਾਨਗੀ ਡਾ. ਜਸਬੀਰ ਕੌਰ ਨੇ ਕੀਤੀ ਅਤੇ ਡਾ. ਰਾਏ ਜਸਬੀਰ ਸਿੰਘ, ਸ. ਹਰਪ੍ਰੀਤ ਸਿੰਘ, ਸ. ਰਵਿੰਦਰ ਸਿੰਘ ਨੇ ਆਪਣੇ ਪਰਚੇ ਪ੍ਰਸਤੁਤ ਕੀਤੇ।ਸੈਮੀਨਾਰ ਦੇ ਅੰਤਲੇ ਸ਼ੈਸ਼ਨ ਵਿਚ ਭਾਈ ਬਲਦੀਪ ਸਿੰਘ ਦੀ ਵਿਸ਼ੇਸ਼ ਪ੍ਰਸਤੁਤੀ ਰਖੀ, ਜਿਸ ਵਿਚ ਉਨ੍ਹਾਂ ਨੇ ਕੀਰਤਨ ਅਤੇ ਵਿਚਾਰ ਦੇ ਮਾਧਿਅਮ ਰਾਹੀਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਵਿਭਿੰਨ ਸੰਗੀਤਕ ਪੱਖਾਂ ਨੂੰ ਉਜਾਗਰ ਕੀਤਾ।ਇਸ ਸੈਸ਼ਨ ਦੀ ਪ੍ਰਧਾਨਗੀ ਪ੍ਰੋ. ਫਰੈਨ ਸਿਸਕਾ ਕਾਸੀਓ ਮੁਖੀ ਸੰਗੀਤ ਵਿਭਾਗ, ਹੋਫਸਟਰਾ ਯੂਨੀਵਰਸਿਟੀ ਨਿਊਯਾਰਕ (ਯੂ.ਐਸ.ਏ.) ਨੇ ਕੀਤੀ।ਸੈਮੀਨਾਰ ਵਿਚ ਗਿਆਨੀ ਜੋਗਿੰਦਰ ਸਿੰਘ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਬੀਬੀ ਕਿਰਨਜੋਤ ਕੌਰ ਮੈਂਬਰ ਸ਼੍ਰੋ.ਗੁ.ਪ੍ਰ ਕਮੇਟੀ, ਭਾਈ ਵਰਿਆਮ ਸਿੰਘ ਪ੍ਰਿੰਸੀਪਲ ਨਿਸ਼ਾਨੇ ਸਿੱਖੀ ਇੰਸੀਚਿਊਟ ਆਫ ਰਿਲੀਜੀਅਸ ਸਟਡੀਜ਼  ਖਡੂਰ ਸਾਹਿਬ, ਡਾ. ਬਲਵੰਤ ਸਿੰਘ ਢਿਲੋਂ, ਡਾ. ਜੋਗੇਸ਼ਵਰ ਸਿੰਘ ਆਦਿ ਪਤਵੰਤੇ ਵਿਦਵਾਨ ਸਜਣਾਂ ਨੇ ਸ਼ਿਕਰਤ ਕੀਤੀ।ਪਰਚੇ ਪੜ੍ਹਨ ਲਈ ਹੋਫਸਟਰਾ ਯੂਨੀਵਰਸਿਟੀ ਨਿਊਯਾਰਕ (ਯੂ.ਐਸ.ਏ), ਪੰਜਾਬੀ ਯੂਨੀਵਰਸਿਟੀ ਪਟਿਆਲਾ, ਸ੍ਰੀ ਗੁਰੂ ਸਾਹਿਬ ਵਿਸ਼ਵ ਯੂਨੀਵਰਸਿਟੀ, ਫਤਹਿਗੜ੍ਹ ਸਾਹਿਬ, ਖ਼ਾਲਸਾ ਕਾਲਜ, ਅੰਮ੍ਰਿਤਸਰ ਆਦਿ ਤੋਂ ਵਿਦਵਾਨਾਂ ਨੇ ਭਾਗ ਲਿਆ।ਇਸ ਤੋਂ ਇਲਾਵਾ ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਭਾਈ ਵੀਰ ਸਿੰਘ ਵਿਦਿਆਲਾ, ਨਿਸ਼ਾਨੇ ਸਿੱਖੀ ਅਤੇ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੇ ਵੀ ਭਾਗ ਲਿਆ।

Check Also

ਵੋਟਰ ਆਪਣੀ ਪਛਾਣ ਲਈ ਈਪਿਕ ਕਾਰਡ ਤੋਂ ਇਲਾਵਾ ਹੋਰ 15 ਦਸਤਾਵੇਜ਼ਾਂ ਦੀ ਵੀ ਕਰ ਸਕਣਗੇ ਵਰਤੋਂ – ਜਿਲ੍ਹਾ ਚੋਣ ਅਫਸਰ

ਅਮ੍ਰਿਤਸਰ, 25 ਮਈ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣਕਾਰ ਅਫ਼ਸਰ ਦਲਵਿੰਦਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ …

Leave a Reply