Wednesday, February 25, 2026

ਪਠਾਨਕੋਟ ਨਾਲ ਲੱਗਦੇ ਹਿਮਾਚਲ ਅਤੇ ਜੰਮੂ ਕਸ਼ਮੀਰ ਦੀਆਂ ਸਰਹੱਦਾਂ `ਤੇ ਪੁਲਿਸ ਨੇ ਲਾਏ ਸਾਂਝੇ ਨਾਕੇ-ਡੀ.ਸੀ

ਪਠਾਨਕੋਟ, 20 ਮਾਰਚ :- ਲੋਕ ਸਭਾ ਦੀਆਂ ਆਮ ਚੋਣਾਂ-2019 ਲਈ ਸੁਰੱਖਿਆ ਵਿਵਸਥਾ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਪਠਾਨਕੋਟ ਦੇ ਨਾਲ ਲੱਗਦੇ PUNJ1903201910ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਦੀਆਂ ਸਰਹੱਦਾਂ ਤੇ ਦੋਨਾਂ ਪ੍ਰਦੇਸ਼ਾਂ ਦੀ ਪੁਲਿਸ ਵੱਲੋਂ ਸਾਂਝੇ ਤੋਰ `ਤੇ ਨਾਕੇ ਲਗਾਏ ਜਾ ਰਹੇ ਹਨ ਅਤੇ ਆਣ ਜਾਣ ਵਾਲੀਆਂ ਗੱਡੀਆਂ ਦੀ ਤਲਾਸ਼ੀ ਲਈ ਜਾ ਰਹੀ ਹੈ ਤਾਂ ਜੋ ਲੋਕ ਸਭਾ ਦੀਆਂ ਆਮ ਚੋਣਾਂ ਨੂੰ ਸ਼ਾਂਤੀ ਪੂਰਵਕ ਢੰਗ ਨਾਲ ਕਰਵਾਇਆ ਜਾ ਸਕੇ। ਇਹ ਜਾਣਕਾਰੀ ਰਾਮਵੀਰ ਜ਼ਿਲ੍ਹਾ ਚੋਣ ਅਫਸਰ  ਪਠਾਨਕੋਟ-ਕਮ-ਡਿਪਟੀ ਕਮਿਸ਼ਨਰ ਪਠਾਨਕੋਟ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਸਥਿਤ ਮੀਟਿੰਗ ਹਾਲ ਵਿੱਚ ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਦੇ ਜ਼ਿਲ੍ਹਿਆਂ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਦੇ ਦੋਰਾਨ ਦਿੱਤੀ।ਵਿਪੁਲ ਉਜਵਲ ਆਈ.ਏ.ਐਸ ਰਿਟਰਨਿੰਗ ਅਫਸਰ 01 ਗੁਰਦਾਸਪੁਰ ਲੋਕ ਸਭਾ ਹਲਕਾ-ਕਮ-ਡਿਪਟੀ ਕਮਿਸ਼ਨਰ ਗੁਰਦਾਸਪੁਰ, ਹਰੀਕੇਸ਼ ਮੀਨਾ ਆਈ.ਏ.ਐਸ ਡਿਪਟੀ ਕਮਿਸ਼ਨਰ ਚੰਬਾ, ਸੰਦੀਪ ਕੁਮਾਰ ਆਈ.ਏ.ਐਸ ਡਿਪਟੀ ਕਮਿਸ਼ਨਰ ਕਾਂਗੜਾ (ਹਿਮਾਚਲ ਪ੍ਰਦੇਸ਼), ਰਾਜੀਵ ਕੁਮਾਰ ਵਰਮਾ ਵਧੀਕ ਡਿਪਟੀ ਕਮਿਸ਼ਨਰ (ਜ) ਪਠਾਨਕੋਟ, ਘਣਸ਼ਾਮ ਸਿੰਘ ਵਧੀਕ ਡਿਪਟੀ ਕਮਿਸ਼ਨਰ ਕਠੂਆ, ਐਸ.ਪੀ.ਐਸ ਪਰਮਾਰ ਆਈ.ਜੀ ਬਾਰਡਰ ਏਰੀਆ ਪੰਜਾਬ, ਡਾ. ਅਤੁਲ ਆਈ.ਜੀ ਕਾਂਗੜਾ (ਹਿਮਾਚਲ ਪ੍ਰਦੇਸ਼), ਐਮ.ਕੇ ਸਿਨਹਾ ਆਈ.ਜੀ ਜੰਮੂ ਰੇਂਜ, ਵਿਵੇਕਸ਼ੀਲ ਸੋਨੀ ਐਸ.ਐਸ.ਪੀ ਪਠਾਨਕੋਟ, ਸ੍ਰੀਧਰ ਪਾਟਿਲ ਐਸ.ਐਸ.ਪੀ ਕਠੂਆ, ਡਾ. ਮੋਨਿਕਾ ਐਸ.ਪੀ ਚੰਬਾ (ਹਿਮਾਚਲ ਪ੍ਰਦੇਸ), ਸੰਤੋਸ ਪਾਟਿਲ ਐਸ.ਪੀ ਕਾਂਗੜਾ, ਲੈਫਟੀਨੈਂਟ ਕਰਨਲ ਦੇਵਿੰਦਰ ਰਾਜਪੂਤ 29 ਇੰਨਫੈਂਟਰੀ ਡਿਵੀਜਨ, ਰਾਜੇਸ ਕੁਮਾਰ ਵਧੀਕ ਐਸ.ਪੀ ਕਾਂਗੜਾ, ਡਾ. ਸਾਹਿਲ ਅਰੋੜਾ ਡੀ.ਐਸ.ਪੀ ਨੂਰਪੁਰ ਅਤੇ ਹੋਰ ਸਬੰਧਤ ਸੂਬਿਆਂ ਦੇ ਅਧਿਕਾਰੀ ਹਾਜ਼ਰ ਸਨ।
ਸੰਬੋਧਨ ਕਰਦਿਆਂ ਰਾਮਵੀਰ ਜ਼ਿਲ੍ਹਾ ਚੋਣ ਅਫਸਰ ਪਠਾਨਕੋਟ-ਕਮ-ਡਿਪਟੀ ਕਮਿਸ਼ਨਰ ਪਠਾਨਕੋਟ ਨੇੇ ਕਿਹਾ ਕਿ ਲੋਕ ਸਭਾ ਦੀਆਂ ਆਮ ਚੋਣਾਂ-2019 ਨੂੰ ਲੈ ਕੇ ਜ਼ਿਲੇ ਅੰਦਰ ਵਿਸ਼ੇਸ ਚੈਕਿੰਗ ਟੀਮਾਂ ਗਠਿਤ ਕੀਤੀਆਂ ਹਨ ਅਤੇ ਇਸ ਦੇ ਨਾਲ ਹੀ ਜਿਲੇ ਦੇ ਨਾਲ ਲੱਗਦੀਆਂ ਹਿਮਾਲਚ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਦੀਆਂ ਸਰਹੱਦਾਂ `ਤੇ ਵਿਸ਼ੇਸ ਜਾਂਚ ਟੀਮਾਂ ਪੁਲਿਸ ਵਿਭਾਗ ਵੱਲੋਂ ਲਗਾਈਆਂ ਹਨ। ਉਨ੍ਹਾਂ ਦੱਸਿਆ ਕਿ ਉਪਰੋਕਤ ਸਰਹੱਦਾਂ ਤੇ ਦੋਨ੍ਹਾਂ ਸੂਬਿਆਂ ਦੀ ਪੁਲਿਸ ਵੱਲੋਂ ਮਿਲ ਕੇ ਚੈਕਿੰਗ ਅਭਿਆਨ ਵੀ ਚਲਾਇਆ ਜਾਵੇਗਾ।ਉਨ੍ਹਾਂ ਕਿਹਾ ਕਿ ਦੂਸਰੇ ਸੂਬਿਆਂ ਦੇ ਨਾਲ ਲੱਗਦੇ ਪਿੰਡਾਂ ਵਿੱਚ ਵੋਟਾਂ ਨੂੰ ਲੈ ਕੀ ਜਾਂਚ ਚਲ ਰਹੀ ਹੈ ਅਤੇ ਇਸ ਤੇ ਵੀ ਧਿਆਨ ਦਿੱਤਾ ਜਾ ਰਿਹਾ ਹੈ ਕਿ ਜੋ ਲੋਕ ਜ਼ਿਲ੍ਹਾ ਪਠਾਨਕੋਟ ਵਿੱਚ ਅਤੇ ਨਾਲ ਲਗਦੇ ਜੰਮੂ ਕਸ਼ਮੀਰ ਦੇ ਖੇਤਰ ਅੰਦਰ ਵੋਟ ਬਣਾਈ ਹੋਈ ਹੈ ਅਤੇ ਉਹ ਲੋਕ ਦੋਨਾਂ ਪ੍ਰਦੇਸ਼ਾਂ ਤੋਂ ਲਾਭ ਪ੍ਰਾਪਤ ਕਰ ਰਹੇ ਹਨ ਉਨ੍ਹਾਂ ਤੇ ਯੋਗ ਕਾਰਵਾਈ ਕੀਤੀ ਜਾਵੇ।
  ਉਨ੍ਹਾਂ ਕਿਹਾ ਕਿ ਮਾਨਯੋਗ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਅਨੁਸਾਰ ਜਿਸ ਦਿਨ ਪੰਜਾਬ ਅੰਦਰ ਚੋਣ ਕਰਵਾਈ ਜਾਵੇਗੀ ਉਸ ਦਿਨ ਜ਼ਿਲ੍ਹਾ ਪਠਾਨਕੋਟ ਦੇ ਨਾਲ ਲਗਦੇ ਜੰਮੂ ਕਸ਼ਮੀਰ, ਹਿਮਾਚਲ ਸੂਬਿਆਂ ਦੇ ਦੋ ਕਿਲੋਮੀਟਰ ਦੇ ਘੇਰੇ ਅੰਦਰ ਸਾਰੇ ਸ਼ਰਾਬ ਦੇ ਠੇਕੇ ਬੰਦ ਰਹਿਣਗੇ ਅਤੇ ਡਰਾਈ-ਡੇ ਰਹੇਗਾ। ਇਸ ਤੇ ਹਿਮਾਚਲ ਅਤੇ ਜੰਮੂ ਕਸ਼ਮੀਰ ਦੇ ਨਾਲ ਲਗਦੇ ਜ਼ਿਲ੍ਹਿਆਂ ਦੇ ਅਧਿਕਾਰੀਆਂ ਵੱਲੋਂ ਭਰੋਸਾ ਦਵਾਇਆ ਗਿਆ।
ਇਸ ਮੋਕੇ ਤੇ ਵਿਪੁਲ ਉਜਵਲ ਰਿਟਰਨਿੰਗ ਅਫਸ਼ਰ 01 ਗੁਰਦਾਸਪੁਰ ਲੋਕ ਸਭਾ ਹਲਕਾ-ਕਮ-ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਕਿਹਾ ਕਿ ਚੋਣਾਂ ਦੇ ਦੋਰਾਨ ਨਾਲ ਲਗਦੀਆਂ ਸਰਹੱਦਾਂ `ਤੇ ਲਗਾਏ ਨਾਕਿਆਂ ਦੋਰਾਨ ਕੀਤੀ ਗਈ ਕੈਮਰਿਆਂ ਦੀ ਵਿਵਸਥਾਂ ਦੇ ਨਾਲ ਮੈਨ ਪਾਵਰ ਵੀ ਵਧਾਈ ਜਾਵੇਗੀ।ਉਨ੍ਹਾਂ ਚੋਣਾ ਦੋਰਾਨ ਦੋਨੋਂ ਜਿਲ੍ਹਿਆਂ ਅੰਦਰ ਐਫ.ਐਸ.ਟੀ ਅਤੇ ਹੋਰ ਗਠਿਤ ਕੀਤੀਆਂ ਟੀਮਾਂ ਵਲੋਂ ਕੀਤੀ ਜਾ ਰਹੀ ਚੌਕਸ ਡਿਊਟੀ ਬਾਰੇ ਜਾਣਕਾਰੀ ਦਿੱਤੀ।ਚੋਣਾਂ ਦੋਰਾਨ ਦੋਨੋਂ ਜਿਲ੍ਹਿਆਂ ਪਠਾਨਕੋਟ/ਗੁਰਦਾਸਪੁਰ ਵਿੱਚ ਜਿਨਾਂ ਲੋਕਾਂ ਕੋਲ ਆਪਣੇ ਲਾਇਸੈਂਸੀ ਹਥਿਆਰ ਹਨ, ਉਨ੍ਹਾਂ ਹਥਿਆਰਾਂ ਨੂੰ ਪੁਲਿਸ ਵੱਲੋਂ ਜਮ੍ਹਾਂ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਚੋਣ ਦੋਰਾਨ ਮਾਨਯੋਗ ਚੋਣ ਕਮਿਸ਼ਨ ਦੀਆਂ ਹਦਾਇੰਤਾਂ ਦੀ ਇੰਨ-ਬਿੰਨ ਪਾਲਣਾ ਕੀਤੀ ਜਾਵੇਗੀ।  
ਇਸ ਮੋਕੇ ਤੇ ਕਠੂਆ ਤੋਂ ਆਏ ਅਧਿਕਾਰੀਆਂ ਵੱਲੋਂ ਭਰੋਸਾ ਦਿੱਤਾ ਕਿ ਜੋ ਲੋਕ ਪੰਜਾਬ ਅਤੇ ਜੰਮੂ ਕਸ਼ਮੀਰ ਦੀ ਸਰਹੱਦ ਦੇ ਨਾਲ ਲੱਗਦੇ ਪਿੰਡਾਂ ਵਿੱਚ ਰਹਿੰਦੇ ਹਨ ਉਨ੍ਹਾਂ ਲੋਕਾਂ ਦੀ ਵੋਟਰ ਸੂਚੀਆਂ ਕਠੂਆ ਜ਼ਿਲ੍ਹਾ ਪ੍ਰਸ਼ਾਸਨ ਨੂੰ ਉਪਲਬੱਧ ਕਰਵਾਈਆ ਜਾਣ ਤਾਂ ਜੋ ਸਮੇਂ ਅਨੁਸਾਰ ਉਨ੍ਹਾਂ ਦੀ ਜਾਂਚ ਕੀਤੀ ਜਾ ਸਕੇ।ਇਸ ਮੋਕੇ ਵਿਵੇਕਸ਼ੀਲ ਸੋਨੀ ਐਸ.ਐਸ.ਪੀ ਪਠਾਨਕੋਟ ਨੇ ਕਿਹਾ ਕਿ ਲੋਕ ਸਭਾ ਦੀਆਂ ਆਮ ਚੋਣਾਂ-2019 ਨੂੰ ਲੈ ਕੇ ਜ਼ਿਲ੍ਹਾ ਪਠਾਨਕੋਟ ਵਿੱਚ ਜੰਮੂ ਕਸ਼ਮੀਰ ਅਤੇ ਹਿਮਾਚਲ ਦੇ ਨਾਲ ਲਗਦੀਆਂ ਸਰਹੱਦਾਂ ਤੇ ਆਉਣ ਵਾਲੇ ਰਸਤਿਆਂ ਤੇ ਪੁਲਿਸ ਨਾਕਿਆਂ ਦੀ ਸੰਖਿਆਂ ਵਧਾਈ ਗਈ ਹੈ।ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪਠਾਨਕੋਟ ਵਿੱਚ ਨਾਲ ਲਗਦੇ ਸੂਬਿਆਂ ਵਿਚੋਂ ਆਉਂਣ ਵਾਲੇ ਹਰੇਕ ਵਹੀਕਲ `ਤੇ ਨਜ਼ਰ ਰੱਖੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਸਰਹੱਦੀ ਇਲਾਕਿਆਂ ਵਿੱਚ ਲਗਾਏ ਜਾਣ ਵਾਲੇ ਨਾਕਿਆਂ ਦੀ ਜਾਣਕਾਰੀ ਨਾਲ ਲਗਦੇ ਸੂਬਿਆਂ ਦੇ ਸਬੰਧਤ ਪੁਲਿਸ ਥਾਨਾਂ ਅਧਿਕਾਰੀਆਂ ਨੂੰ ਵੀ ਦਿੱਤੀ ਜਾਵੇਗੀ ਤਾਂ ਜੋ ਸਾਂਝੇ ਤੋਰ ਤੇ ਕਾਰਵਾਈ ਕਰਕੇ ਸ਼ਰਾਰਤੀ ਅਨਸਰਾਂ `ਤੇ ਕਾਬੂ ਪਾਇਆ ਜਾ ਸਕੇ।

Check Also

ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ

ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …

Leave a Reply