ਅੰਮ੍ਰਿਤਸਰ, 20 ਮਾਰਚ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਧਰਮ ਪ੍ਰਚਾਰ ਕਮੇਟੀ ਦੀ ਇਕੱਤਰਤਾ ਭਾਗ
ਸਿੰਘ ਅਣਖੀ ਦੀ ਸਰਪ੍ਰਸਤੀ ਹੇਠ ਹੋਈ।ਜਿਸ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਵਿਸਥਾਰ ਸਹਿਤ ਵਿਚਾਰ ਚਰਚਾ ਹੋਈ।ਸਰਬਸਮੰਤੀ ਨਾਲ ਇਹ ਪ੍ਰਵਾਨ ਕੀਤਾ ਗਿਆ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਪ੍ਰਰੰਪਰਾਵਾ ਅਤੇ ਇਤਿਹਾਸਕ ਪਹਿਲੂਆਂ ਬਾਰੇ ਖੋਜ਼ ਪੱਤਰ ਪ੍ਰਸਿੱਧ ਵਿਦਵਾਨਾਂ ਤੋਂ ਸੈਮੀਨਾਰਾਂ ਦੇ ਰੂਪ ਵਿੱਚ ਤਿਆਰ ਕੀਤੇ ਜਾਣ।ਵਿਦਿਆਰਥੀਆਂ ਅੰਦਰ ਗੁਰਮਤਿ ਰਹਿਤ-ਮਰਿਆਦਾ, ਸਿੱਖੀ ਪ੍ਰਰੰਪਰਾਵਾ ਦੀ ਜਾਣਕਾਰੀ ਹਿੱਤ ਸਕੂਲ ਅਤੇ ਕਾਲਜ ਲੇਵਲ ਦੇ ਵੱਖ-ਵੱਖ ਪੱਧਰ `ਤੇ ਲੇਖ, ਖੋਜ, ਗੁਰਬਾਣੀ ਦੇ ਮੁਕਾਬਲੇ ਕਰਵਾਏ ਜਾਣ ਜਿਸ ਵਿੱਚ ਵਿਦਿਆਰਥੀਆਂ ਨੂੰ ਇਸ ਖੇਤਰ ਵਿੱਚ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਸਨਮਾਨ ਅਤੇ ਇਨਾਮ ਦਿੱਤੇ ਜਾਣ।ਇਹ ਵੀ ਫੈਸਲਾ ਹੋਇਆ ਕਿ ਵਿਦਿਆਰਥੀਆਂ ਦੇ ਰਾਗਾਤਮਕ ਕੀਰਤਨ ਮੁਕਾਬਲੇ ਜਿਲ੍ਹਾ ਜੋਨ ਅਤੇ ਸਟੇਟ ਪੱਧਰ ਤੇ ਕਰਵਾਏ ਜਾਣ ਜਿਸ ਵਿੱਚ ਬਾਣੀ ਜਿਸ ਰਾਗ ਵਿੱਚ ਹੈ, ਉਸੇ ਹੀ ਰਾਗ ਵਿੱਚ ਗਾਇਨ ਕਰਨ ਲਈ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ ਜਾਵੇ।
ਪਹਿਲਾ ਸੈਮੀਨਾਰ ਚੀਫ਼ ਖਾਲਸਾ ਦੀਵਾਨ ਦੇ ਦਸ਼ਮੇਸ਼ ਆਡੀਟੋਰੀਅਮ ਵਿੱਚ 23-3-2019 ਨੂੰ ਕਰਨ ਦਾ ਫੈਸਲਾ ਕੀਤਾ ਗਿਆ ਜਿਸ ਵਿੱਚ ਸਾਬਕਾ ਪ੍ਰੋਫੈਸਰ ਅਤੇ ਮੁੱਖੀ ਸ੍ਰੀ ਗੁਰੂ ਨਾਨਕ ਸਟਡੀਸਜ਼ ਸ੍ਰ: ਬਲਵੰਤ ਸਿੰਘ ਢਿੱਲੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੂਰਬ ਨੂੰ ਸਮਰਪਿਤ ਪੇਪਰ ‘ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਦ ਪਦਵੀ ਅਤੇ ਦੈਵੀ ਅਨੁਭਵ‘‘ਤੇ ਪੇਪਰ ਪੜਨਗੇ ਜਿਸ ਦੀ ਪ੍ਰਧਾਨਗੀ ਤਰਲੋਚਨ ਸਿੰਘ ਜੀ ਸਾਬਕਾ ਚੇਅਰਮੈਨ ਘੱਟ ਗਿਣਤੀ ਕਮਿਸ਼ਨ, ਦਿੱਲੀ ਕਰਨਗੇ।ਇਸ ਪ੍ਰੋਗਰਾਮ ਵਿੱਚ ਪੰਥ ਪ੍ਰਸਿੱਧ ਵਿਦਵਾਨ ਵਿਚਾਰ ਚਰਚਾ ਕਰਨਗੇ।ਭਾਗ ਸਿੰਘ ਅਣਖੀ ਨੇ ਦੱਸਿਆ ਕਿ ਇਹਨਾਂ ਸੈਮੀਨਾਰਾਂ ਦੀ ਲੜੀ ਜਲੰਧਰ, ਲੁਧਿਆਣਾ, ਚੰਡੀਗੜ੍ਹ, ਮੁਬੰਈ ਅਤੇ ਦਿੱਲੀ ਵਿਖੇ ਚਲਾਈ ਜਾਵੇਗੀ।ਉਹਨਾਂ ਨੇ ਇਹ ਵੀ ਦੱਸਿਆ ਕਿ ਪੰਜਾਬ ਭਰ ਦੇ ਸਮੂਹ ਖਾਲਸਾ ਸਕੂਲਾਂ ਵਿੱਚ ਧਰਮ ਪ੍ਰਚਾਰ ਦੀ ਵਿਸ਼ੇਸ਼ ਲਹਿਰ ਚਲਾਈ ਜਾਵੇਗੀ ਜਿਸ ਲਈ ਵਿਦਵਾਨਾਂ ਦੀ ਇਕ ਟੀਮ ਅਤੇ ਕੀਰਤਨੀ ਜੱਥੇ ਪ੍ਰਚਾਰ ਦੋਰੇ ਕਰਨਗੇ।ਉਹਨਾਂ ਨੇ ਕਿਹਾ ਕਿ ਸੁਲਤਾਨਪੁਰ ਲੋਧੀ ਵਿਖੇ ਜੋ ਚੀਫ ਖਾਲਸਾ ਦੀਵਾਨ ਵੱਲੋਂ 67ਵੀ ਵਿਸ਼ਵ ਸਿੱਖ ਵਿਦਿਅਕ ਕਾਨਫਰੰਸ ਦਾ ਜੋ ਪ੍ਰੋਗਰਾਮ ਉਲੀਕਿਆ ਜਾਵੇਗਾ ਉਸ ਵਿੱਚ ਵੀ ਸੁਲਤਾਨਪੁਰ ਲੋਧੀ ਦੇ ਆਸ-ਪਾਸ ਸਮੂਹ ਪਿੰਡਾਂ ਕਪੂਰਥਲਾ, ਜਲੰਧਰ ਆਦਿ ਵਿਖੇ ਵਿਸ਼ੇਸ ਪ੍ਰਚਾਰ ਅਤੇ ਅਮ੍ਰਿਤ ਸੰਚਾਰ ਲਹਿਰ ਚਲਾਈ ਜਾਵੇਗੀ।
ਇਸ ਇਕੱਤਰਤਾ ਵਿੱਚ ਚੀਫ ਖਾਲਸਾ ਦੀਵਾਨ ਦੇ ਅਹੁੱਦੇਦਾਰ ਪ੍ਰਧਾਨ ਨਿਰਮਲ ਸਿੰਘ, ਮੀਤ ਪ੍ਰਧਾਨ ਡਾ: ਇੰਦਰਬੀਰ ਸਿੰਘ ਨਿੱਝਰ, ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ ਅਤੇ ਸੁਰਿੰਦਰ ਸਿੰਘ ਰੁਮਾਲਿਆਂ ਵਾਲੇ, ਐਡੀਸ਼ਨਲ ਸਕੱਤਰ ਸੁਖਦੇਵ ਸਿੰਘ ਮੱਤੇਵਾਲ ਅਤੇ ਅਵਤਾਰ ਸਿੰਘ, ਧਰਮ ਪ੍ਰਚਾਰ ਕਮੇਟੀ ਦੇ ਕਨਵੀਨਰ ਪ੍ਰੋ: ਵਰਿਆਮ ਸਿੰਘ, ਪ੍ਰੋ: ਹਰੀ ਸਿੰਘ, ਪ੍ਰੋ: ਸੂਬਾ ਸਿੰਘ, ਜਤਿੰਦਰ ਸਿੰਘ ਭਾਟੀਆ, ਜਸਪਾਲ ਸਿੰਘ ਢਿੱਲੋ, ਕੁਲਦੀਪ ਸਿੰਘ ਅਤੇ ਚੀਫ਼ ਡਾਇਰੈਕਟਰ ਐਜੂਕੇਸ਼ਨ ਹਰਭੂਪਿੰਦਰ ਸਿੰਘ ਨੰਦਾ ਆਦਿ ਮੋਜੂਦ ਸਨ।
Check Also
ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ
ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …
Punjab Post Daily Online Newspaper & Print Media