ਲੁਧਿਆਣਾ, 20 ਮਾਰਚ (ਪੰਜਾਬ ਪੋਸਟ – ਬਲਬੀਰ ਬੱਬੀ) – ਸਥਾਨਕ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਤੋਂ ਧਾਰਮਿਕ ਡਿਪਲੋਮਾ ਪ੍ਰਾਪਤ ਕਰ ਚੁੱਕੇੇ ਵਿਦਿਆਰਥੀ ਭਾਈ ਬਲਜੀਤ ਸਿੰਘ ਮਾਛੀਵਾੜਾ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਲਈ ਕਾਰਜ਼ਸ਼ੀਲ ਹਨ। ਕੈਨੇਡਾ ਦੀਆਂ ਸੰਗਤਾਂ ਦੇ ਸੱਦੇ `ਤੇ ਅੱਜਕਲ ਉਹ ਗੁਰਦਵਾਰਾ ਗੁਰੂ ਨਾਨਕ ਦਰਬਾਰ ਬਰੈਂਮਪਟਨ ਵਿਖੇ ਕਥਾਵਾਚਕ ਦੀ ਸੇਵਾ ਨਿਭਾਅ ਰਹੇ ਹਨ।ਉਥੇ ਉਹ ਛੋਟੇ ਬੱਚਿਆਂ ਦੀਆਂ ਧਾਰਮਿਕ ਕਲਾਸਾਂ ਲਗਾਉਣ ਨੂੰ ਵੀ ਤਰਜ਼ੀਹ ਦੇ ਰਹੇ ਹਨ ਤਾਂ ਕਿ ਬੱਚੇ ਛੋਟੀ ਉਮਰ ਤੋਂ ਹੀ ਸਿੱਖੀ `ਚ ਪਰਪੱਕ ਹੋ ਸਕਣ।
ਦੱਸਣ
ਯੋਗ ਹੈ ਕਿ ਨੇ ਕਾਲਜ ਵਲੋਂ ਸਰਕਲ ਮਾਛੀਵਾੜਾ ਸਾਹਿਬ ਜੋਨ ਦੀ ਡਿਊਟੀ ਸੰਭਾਲੀ ਹੈ ਅਤੇ ਹਫਤਾਵਾਰੀ ਕਲਾਸਾਂ ਲਗਾ ਕੇ ਬੱਚਿਆਂ ਨੂੰ ਪਾਠ, ਕੀਰਤਨ, ਕਵਿਤਾ, ਕਵੀਸ਼ਰੀ, ਲੈਕਚਰ ਆਦਿ ਬਾਰੇ ਸਿਖਲਾਈ ਦੇ ਰਹੇ ਹਨ।ਉਨਾਂ ਨੇ ਵੱਖ-ਵੱਖ ਥਾਵਾਂ `ਤੇ ਬੱਚਿਆਂ ਨੂੰ ਸਿੱਖ ਧਰਮ ਅਤੇ ਦਸਤਾਰ ਦੀ ਮਹਾਨਤਾ ਬਾਰੇ ਜਾਣਕਾਰੀ ਦੇਣ ਲਈ ਕੈੰਪ ਲਗਾਏ ਤੇ ਸੰਗਤਾਂ ਦੇ ਸਹਿਯੋਗ ਨਾਲ ਗੁਰਮਤਿ ਮੁਕਾਬਲੇ ਵੀ ਕਰਵਾਏ ਹਨ।ਸਿੱਖੀ ਦੇ ਪ੍ਰਚਾਰ ਨੂੰ ਸਮਰਪਿਤ ਭਾਈ ਬਲਜੀਤ ਸਿੰਘ ਮਾਛੀਵਾੜਾ ਇਲਾਕੇ ਵਿੱਚ ਇਕ ਉਘੀ ਧਾਰਮਿਕ ਸ਼ਖਸ਼ੀਅਤ ਵਜੋਂ ਉਭਰੇ ਹਨ।
Punjab Post Daily Online Newspaper & Print Media