ਅੰਮ੍ਰਿਤਸਰ 21 ਮਾਰਚ (ਪੰਜਾਬ ਪੋਸਟ – ਦੀਪ ਦਵਿੰਦਰ) – ਵਿਰਸਾ ਵਿਹਾਰ ਸੁਸਾਇਟੀ ਵੱਲੋਂ ਕਰਵਾਏ ਜਾ ਰਹੇ ਅੰਮ੍ਰਿਤਸਰ ਰੰਗ ਮੰਚ ਉਤਸਵ-2019 ਤਹਿਤ
ਕੌਮੀ ਸ਼ਹੀਦਾਂ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਸ਼ਹੀਦੀ ਦਿਨ 23 ਮਾਰਚ ਨੂੰ ਖੇਡਿਆ ਜਾਣ ਵਾਲਾ ਨਾਟਕ ਵਿਸ਼ੇਸ਼ ਹੋਵੇਗਾ।ਪ੍ਰਸਿੱਧ ਰੰਗਕਰਮੀ, ਸਾਹਿਤਕਾਰ ਤੇ ਲੋਕ ਗਾਇਕ ਦਲਜੀਤ ਸੋਨਾ ਨੇ ਜਾਰੀ ਬਿਆਨ `ਚ ਦੱਸਿਆ ਹੈ ਕਿ ਵਿਰਸਾ ਵਿਹਾਰ ਸੁਸਾਇਟੀ ਨੇ ਇਸ ਦਿਨ ਦੀ ਅਹਿਮੀਅਤ ਨੂੰ ਵੇਖਦਿਆਂ ‘ਮਿੱਟੀ ਦਾ ਮੁੱਲ’ ਨਾਟਕ ਦੀ ਵਿਸ਼ੇਸ਼ ਚੋਣ ਕੀਤੀ ਹੈ।ਇਹ ਨਾਟਕ ਆਮ ਲੋਕਾਂ ਦੀ ਸੋਚ ਨੂੰ ਪ੍ਰਨਾਏ ਹੋਏ ਇਨਕਲਾਬੀ ਸੋਚ ਦੇ ਧਾਰਨੀ ਰਹੇ ਪੰਜਾਬੀ ਰੰਗਮੰਚ ਦੇ ਬੋਹੜ ਸਵ: ਭਾਅ ਜੀ ਗੁਰਸ਼ਰਨ ਸਿੰਘ ਦਾ ਲਿਖਿਆ ਹੈ।ਨਾਟਕ ਵਿੱਚ ਦੱਬੇ ਕੁਚਲੇ ਲੋਕਾਂ ਵੱਲੋਂ ਜਗੀਰਦਾਰੀ ਦੀ ਗੁਲਾਮੀ ਦਾ ਜੂਲਾ ਤੋੜ ਕੇ ਅਜ਼ਾਦੀ ਲਈ ਵਿੱਢੇ ਸੰਘਰਸ਼ ਦੀ ਕਹਾਣੀ ਹੈ।
‘ਰੰਗਕਰਮੀ ਆਰਟ ਅਕੈਡਮੀ’ ਵੱਲੋਂ ‘ਅਜ਼ਾਦ ਭਗਤ ਸਿੰਘ ਵਿਰਾਸਤ ਮੰਚ’ ਦੇ ਸਹਿਯੋਗ ਨਾਲ ਮੰਚਿਤ ਕੀਤੇ ਜਾ ਰਹੇ, ਇਸ ਨਾਟਕ ਵਿੱਚ ਵਰਤੀਆਂ ਗਈਆਂ ਹਾਸਰਸ, ਸੰਗੀਤਕ, ਨਾਚ ਆਦਿ ਵੰਨਗੀਆਂ ਜਿੱਥੇ ਨਾਟਕ ਵਿਧਾ ਨੂੰ ਸ਼ਿੰਗਾਰ ਰਸ ਨਾਲ ਲਬਰੇਜ ਕਰਨਗੀਆਂ, ਉਥੇ ਦਰਸ਼ਕਾਂ ਨੂੰ ਇਨਕਲਾਬੀ ਜ਼ਜ਼ਬੇ ਦੇ ਨਾਲ-ਨਾਲ ਭਰਪੂਰ ਮਨੋਰੰਜਨ ਦੇਣਗੀਆਂ।ਇਸ ਮੌਕੇ ‘ਰੰਗਕਰਮੀ’ ਰਸਾਲੇ ਦਾ ਤਾਜਾ ਅੰਕ ਵੀ ਜਾਰੀ ਕੀਤਾ ਜਾਵੇਗਾ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ
ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …
Punjab Post Daily Online Newspaper & Print Media