ਅੰਮ੍ਰਿਤਸਰ, 23 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) – ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਡੀ.ਸੀ.ਪੀ (ਲਾਅ ਐਂਡ ਆਰਡਰ) ਅੰਮ੍ਰਿਤਸਰ
ਭੁਪਿੰਦਰ ਸਿੰਘ ਨੇ ਸ਼ਹਿਰੀ ਖੇਤਰ ਦੇ ਗੰਨ ਹਾਊਸ ਮਾਲਕਾਂ ਨਾਲ ਮੀਟਿੰਗ ਕਰਕੇ ਉਨਾਂ ਨੂੰ ਅਸਲਾਧਾਰਕਾਂ ਦੇ ਜਮਾਂ ਕੀਤੇ ਗਏ ਹਥਿਆਰਾਂ ਸਬੰਧੀ ਜਰੂਰੀ ਹਦਾਇਤ ਦਿੱਤੀਆਂ।ਉਨਾਂ ਕਿਹਾ ਕਿ ਜਮਾਂ ਕੀਤੇ ਹਥਿਆਰਾਂ ਬਦਲੇ ਉਹ ਸਰਕਾਰ ਵਲੋਂ ਨਿਰਧਾਰਤ ਕੀਤੇ ਰੇਟਾਂ ਮੁਤਾਬਿਕ ਹੀ ਫੀਸ ਵਸੂਲਣ।ਗੰਨ ਹਾਊਸਾਂ ਦੇ ਸੀ.ਸੀ.ਟੀ.ਵੀ ਕੈਮਰੇ ਚਾਲੂ ਹਾਲਤ ਵਿੱਚ ਰੱਖੇ ਜਾਣ ਅਤੇ ਜਮਾਂ ਕੀਤੇ ਗਏ ਹਥਿਆਰਾਂ ਦੀ ਸਕਿਓਰਟੀ ਦੇ ਪੁਖਤਾ ਇੰਤਜਾਮ ਕਰਨ ਲਈ ਸਰੁਖਿਆ ਕਰਮਚਾਰੀ ਤਾਇਨਾਤ ਕਰਨ।ਇਸ ਸਮੇ ਏ.ਸੀ.ਪੀ ਲਾਇਸੈਂਸਿੰਗ ਪਿਆਰਾ ਸਿੰਘ ਤੇ ਅਸਲਾ ਬ੍ਰਾਂਚ ਦੇ ਇੰਚਾਰਜ ਵੀ ਮੌਜੂਦ ਸਨ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media