ਅੰਮ੍ਰਿਤਸਰ, 23 ਮਾਰਚ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਚੀਫ ਖਾਲਸਾ ਦੀਵਾਨ ਧਰਮ ਪ੍ਰਚਾਰ ਕਮੇਟੀ ਵੱਲੋਂ ਐਜੂਕੇਸ਼ਨ ਕਮੇਟੀ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਦਾ ਪਹਿਲੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਸਾਬਕਾ ਅਤੇ ਪ੍ਰਫੈਸਰ ਤੇ ਮੁੱਖੀ ਗੁਰੂ ਨਾਨਕ ਸਿੱਖ ਸਟਡੀਜ ਡਾ. ਬਲਵੰਤ ਸਿੰਘ ਢਿੱਲੋ ਵੱਲੋ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਦ ਪਦਵੀ ਅਤੇ ਦੈਵੀ ਅਨੁਭਵ ਵਿਸ਼ੇ ਤੇ ਖੋਜ ਪੱਤਰ ਪੜੇ ਗਏ।ਪ੍ਰੋਗਰਾਮ ਦੀ ਪ੍ਰਧਾਨਗੀ ਪਾਰਲੀਮੈਂਟ ਵਿੱਚ ਸਿੱਖਾਂ ਦੀ ਅਵਾਜ ਬੁਲੰਦ ਕਰਨ ਵਾਲੇ ਸਾਬਕਾ ਚੇਅਰਮੈਨ ਨੈਸ਼ਨਲ ਘੱਟ ਗਿਣਤੀ ਕਮਿਸ਼ਨ ਤਿਰਲੋਚਨ ਸਿੰਘ ਨੇ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ।
ਉਘੇ ਸਿੱਖ ਵਿਦਵਾਨ ਮੁੱਖ ਬੁਲਾਰੇ ਬਲਵੰਤ ਸਿੰਘ ਢਿੱਲੋ ਨੇ ਦਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਸਥਾਪਿਤ ਕੀਤਾ ਗਿਆ ਸਿੱਖ ਧਰਮ ਆਪਣੇ ਧਾਰਮਕ ਵਿਸ਼ਵਾਸ, ਸਮਾਜਿਕ ਵਿਹਾਰ ਅਤੇ ਦੈਵੀ ਬੰਦਗੀ ਦੇ ਦਸਤੂਰ ਪਖੋਂ ਬਿਲਕੁਲ ਨਿਵੇਕਲਾ, ਵੱਖਰਾ ਅਤੇ ਨਿਰਾਲਾ ਧਰਮ ਹੈ।ਨਿਰਸੰਦੇਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਧਾਰਮਿਕ ਅਨੁਭਵ ਅਕਾਲ ਪੁਰਖ ਤੋਂ ਸਿੱਧੇ ਤੌਰ `ਤੇ ਪ੍ਰਾਪਤ ਹੋਇਆ ਸਰਵੋਤਮ ਕਿਸਮ ਦੀ ਬੰਦਗੀ ਹੈ।ਉਹਨਾਂ ਦੀ ਪ੍ਰੇਰਨਾ ਸਰੋਤ ਸਿਰਫ ਅਕਾਲ ਪੁਰਖ ਸੀ ਅਤੇ ਗੁਰੂ ਜੀ ਧੁਰ ਦਰਗਾਹ ਤੋਂ ਦੈਵੀ ਪਰਿਵਰਤਕ ਦਸੇ ਗਏ ਸਨ।ਉਹਨਾਂ ਨੇ ਬਾਣੀ ਵਿਚ ਨੈਤਿਕ ਕਦਰਾਂ ਕੀਮਤਾਂ ਦੀ ਵਿਸਥਾਰਿਤ ਚਰਚਾ ਕਰਦੇ ਹੋਏ ਹਰ ਕਿਸਮ ਦੀ ਕੁਰੀਤੀ ਨੂੰ ਖਤਮ ਕਰਨ ਉਪਰ ਜੋਰ ਦਿੱਤਾ।ਸਾਫ ਸੁੱਥਰੀ ਸਿਹਤਮੰਦ ਆਤਮ ਨਿਰਭਰ ਸਮਾਜਿਦ ਵਿਵਸਥਾ ਕਾਇਮ ਕਰਨ ਲਈ ਕਿਰਤ ਕਰਨ, ਨਾਮ ਜਪਣ ਅਤੇ ਵੰਡ ਛਕਣ ਦਾ ਉਪਦੇਸ਼ ਦਿੱਤਾ ਅਤੇ ਆਦਰਸ਼ਕ ਜੀਵਨ ਜਾਚ ਦਾ ਸੁਨੇਹਾ ਦਿੱਤਾ।ਉਹਨਾ ਕਿਹਾ ਕਿ ਇਹਨਾਂ ਸਿਧਾਂਤਾਂ ਸੰਸਥਾਵਾਂ ਅਤੇ ਰਵਾਇਤਾਂ ਦੇ ਅਧਾਰ ਤੇ ਹੀ ਅੱਜ ਸਿੱਖ ਧਰਮ ਪੂਰੇ ਵਿਸ਼ਵ ਵਿਚ ਆਪਣੀ ਵੱਖਰੀ ਪਹਿਚਾਨ ਰੱਖਦਾ ਹੈ।
ਚੀਫ ਖਾਲਸਾ ਦੀਵਾਨ ਪ੍ਰਧਾਨ ਨਿਰਮਲ ਸਿੰਘ ਨੇ ਆਏ ਮਹਿਮਾਨਾਂ ਅਤੇ ਵਿਦਵਾਨਾਂ ਦਾ ਸੁਆਗਤ ਕਰਦਿਆ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਵਿਚ ਅੰਮ੍ਰਿਤਸਰ ਦੇ ਨਾਲ-ਨਾਲ ਜਲੰਧਰ, ਲੁਧਿਆਣਾ, ਚੰਡੀਗੜ੍ਹ, ਮੁੰਬਈ ਅਤੇ ਦਿੱਲੀ ਵਿਖੇ ਵੀ ਸੈਮੀਨਾਰ ਕਰਵਾਏ ਜਾਣਗੇ ਅਤੇ ਚੀਫ ਖਾਲਸਾ ਦੀਵਾਨ ਵਲੋਂ ਧਰਮ ਪ੍ਰਚਾਰ ਦੀ ਵਿਸ਼ੇਸ਼ ਤੇਜ਼ ਲਹਿਰ ਚਲਾਈ ਜਾਵੇਗੀ।
ਪ੍ਰੋਗਰਾਮ ਦੇ ਵਿਸ਼ੇਸ਼ ਮਹਿਮਾਨ ਤਿਰਲੋਚਨ ਸਿੰਘ ਜੀ ਨੇ ਵੀ ਬਲਵੰਤ ਸਿੰਘ ਢਿੱਲੋਂ ਵਲੋਂ ਪੜੇ ਗਏ ਖੋਜ ਪੱਤਰ ਦੀ ਸ਼ਲਾਘਾ ਕਰਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਿਖਿਆਵਾਂ ਅਤੇ ਫਿਲਾਸਫੀ ਨੂੰ ਸਿੱਖਾਂ ਤੱਕ ਹੀ ਸੀਮਿਤ ਰੱਖਣ ਲਈ ਨਹੀਂ, ਸਗੋ ਵਿਸ਼ਵ ਪੱਧਰ ਤੱਕ ਪ੍ਰਚਾਰਣ-ਪ੍ਰਸਾਰਨ ਦੀ ਲੋੜ ਤੇ ਜੋਰ ਦਿੱਤਾ ਅਤੇ ਮਨੁੱਖਤਾ ਦੀ ਬਿਹਤਰੀ ਲਈ ਗੁਰੂ ਜੀ ਦੀ ਬਾਣੀ ਨੂੰ ਵੱਖ-ਵੱਖ ਭਾਸ਼ਾਵਾਂ ਵਿਚ ਛਾਪਣ ਦੇ ਉਪਰਾਲੇ ਕਰਨ ਲਈ ਕਿਹਾ।
ਸਟੇਜ ਸਕੱਤਰ ਦੀ ਭੂਮਿਕਾ ਪ੍ਰੋਗਰਾਮ ਅਤੇ ਪ੍ਰੋਗਰਾਮ ਦਾ ਸੰਚਾਲਨ ਹਰੀ ਸਿੰਘ ਨੇ ਕੀਤਾ ਅਤੇ ਚੀਫ ਖਾਲਸਾ ਦੀਵਾਨ ਦੇ ਸੀਨੀਅਰ ਆਗੂ ਭਾਗ ਸਿੰਘ ਅਣਖੀ ਵੱਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।
ਇਸ ਮੌਕੇ ਚੀਫ ਖਾਲਸਾ ਸਰਪ੍ਰਸਤ ਰਾਜ ਮਹਿੰਦਰ ਸਿੰਘ ਮਜੀਠਾ, ਪ੍ਰਧਾਨ ਨਿਰਮਲ ਸਿੰਘ, ਮੀਤ ਪ੍ਰਧਾਨ ਇੰਦਰਬੀਰ ਸਿੰਘ ਨਿੱਜਰ, ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੁਨੰਗਲ ਅਤੇ ਸੁਰਿੰਦਰ ਸਿੰਘ ਰੁਮਾਲਿਆਂ ਵਾਲੇ, ਆਨਰੇਰੀ ਸੱਕਤਰ ਐਜੂਕੇਸ਼ਨ ਕਮੇਟੀ ਜਸਵਿੰਦਰ ਸਿੰਘ ਢਿੱਲੋ, ਐਡੀਸ਼ਨਲ ਸਕੱਤਰ ਅਵਤਾਰ ਸਿੰਘ, ਜਾਇੰਟ ਸਕੱਤਰ ਹਰਜੀਤ ਸਿੰਘ, ਸੁਖਵਿੰਦਰ ਸਿੰਘ ਪ੍ਰਿੰਸ, ਪ੍ਰੋ. ਜਸਬੀਰ ਸਿੰਘ, ਹਰੀ ਸਿੰਘ, ਪ੍ਰੋ. ਵਰਿਆਮ ਸਿੰਘ, ਪ੍ਰੋ. ਸੂਬਾ ਸਿੰਘ, ਅਮਰਜੀਤ ਸਿੰਘ, ਇਕਬਾਲ ਸਿੰਘ ਲਾਲਪੁਰਾ, ਇੰਦਰਜੀਤ ਸਿੰਘ ਗੋਗੋਆਣੀ, ਸੁਖਬੀਰ ਕੌਰ ਮਾਹਲ, ਮਿਸਿਜ ਕਿਰਨਜੋਤ ਕੌਰ, ਸੁਰਜੀਤ ਸਿਘੰ, ਰਜਿੰਦਰ ਸਿੰਘ ਮਰਵਾਹਾ, ਡਾ. ਅਰਿਦਮਨ ਸਿੰਘ ਮਾਹਲ, ਜਤਿੰਦਰ ਸਿੰਘ ਭਾਇਆ, ਅਜੀਤ ਸਿੰਘ ਬਸਰਾ, ਮਨਮੋਹਨ ਸਿੰਘ ਅਤੇ ਸੀ.ਕੇ.ਡੀ ਮੈਂਬਰ ਅਤੇ ਸਿੱਖ ਵਿਦਵਾਨ ਮੌਜੂਦ ਸਨ।
Check Also
ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ
ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …
Punjab Post Daily Online Newspaper & Print Media