ਅੰਮ੍ਰਿਤਸਰ, 27 ਮਾਰਚ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਸਥਾਨਕ ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੇ ਫਿਜਿਕਸ ਵਿਭਾਗ ਨੇ ਡੀ.ਬੀ.ਟੀ ਵਲੋਂ
ਸਪਾਂਸਰ `ਐਟਮ! ਆਲਮੋਸਟ ਲਾਈਕ ਏ ਸੋਲਰ ਸਿਸਟਮ ਅਤੇ ਐਟੋਮਿਕ ਕਲੋਕਸ` ਵਿਸ਼ੇ `ਤੇ ਗੈਸਟ ਲੈਕਚਰ ਦਾ ਆਯੋਜਨ ਕੀਤਾ ਗਿਆ।ਜਿਸ ਦੇ ਮੁੱਖ ਬੁਲਾਰੇ ਡਾ. ਬੀ.ਕੇ ਸਾਹੂ ਪ੍ਰੋਫ਼ੈਸਰ ਐਟੋਮਿਕ ਅਤੇ ਮੋਲੇਕਿਊਲਰ ਡਿਵੀਜ਼ਨ ਫਿਜ਼ੀਕਲ ਰਿਸਰਚ ਲੈਬੋਰਟਰੀ ਅਹਿਮਦਾਬਾਦ ਸਨ।
ਡਾ. ਸਾਹੂ ਨੇ ਪਰਮਾਣੂ ਅਤੇ ਪਰਮਾਣੂ ਘੜੀਆਂ ਦੇ ਮੂਲ ਸੰਕਲਪ ਦੀ ਵਿਆਖਿਆ ਕੀਤੀ।ਉਹਨਾਂ ਨੇ ਸੂਰਜੀ ਸਿਸਟਮ ਦੇ ਨਾਲ ਐਟਮ ਦੀ ਤੁਲਨਾ ਬੜੇ ਵਧੀਆ ਤਰੀਕੇ ਨਾਲ ਕੀਤੀ ਅਤੇ ਕੁਆਂਟਮ ਫਿਜਿਕਸ ਦੀ ਵਰਤੋਂ ਕਰਦੇ ਹੋਏ ਉਸ ਦੇ ਕੰਮ ਦੀ ਵਿਆਖਿਆ ਕੀਤੀ।ਉਹਨਾਂ ਨੇ ਵਿਦਿਆਰਥੀਆਂ ਨੂੰ ਪੀ.ਆਰ.ਐਲ ਅਹਿਮਦਾਬਾਦ. ਆਈ.ਆਈ.ਟੀ ਤੇ ਇਸਰੋ ਵਰਗੀਆਂ ਮਾਣਯੋਗ ਸੰਸਥਾਵਾਂ ਵਿਚ ਉਪਲੱਬਧ ਖੋਜ ਦੇ ਮੌਕਿਆਂ ਬਾਰੇ ਵੀ ਜਾਗਰੂਕ ਕੀਤਾ।ਵਿਦਿਆਰਥਣਾਂ ਲਈ ਇਹ ਲੈਕਚਰ ਫਾਇਦੇਮੰਦ ਰਿਹਾ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਵਿਭਾਗ ਨੂੰ ਜਾਣਕਾਰੀ ਭਰਪੂਰ ਲੈਕਚਰ ਦਾ ਆਯੋਜਨ ਕਰਨ ਲਈ ਵਧਾਈ ਦਿੱਤੀ।ਉਹਨਾਂ ਨੇ ਪਰਮਾਣੂ ਦੇ ਵੱਖ-ਵੱਖ ਪਹਿਲੂਆਂ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਉਣ ਲਈ ਵਿਸ਼ੇਸ਼ ਮਹਿਮਾਨ ਦਾ ਧੰਨਵਾਦ ਕੀਤਾ।ਉਹਨਾਂ ਨੇ ਡਾ. ਬੀ.ਕੇ ਸਾਹੂ ਨੂੰ ਸਨਮਾਨਿਤ ਵੀ ਕੀਤਾ।ਡਾ. ਸ਼ਵੇਤਾ ਮੋਹਨ, ਮੁਖੀ ਫਿਜਿਕਸ ਵਿਭਾਗ, ਮਿਸ ਪ੍ਰਿਅੰਕਾ, ਡਾ. ਸ਼ੈਲੀ, ਮਿਸ ਪ੍ਰਭਜੋਤ ਅਤੇ ਮਿਸ ਵੰਦਨਾ ਇਸ ਪ੍ਰੋਗਰਾਮ `ਚ ਮੌਜੂਦ ਰਹੇ।
Check Also
40 ਕਰੋੜ ਦਾ ਵਿਸ਼ੇਸ਼ ਫੰਡ ਮਨਜ਼ੂਰ ਕਰਨ ‘ਤੇ ਅਨਿਲ ਠਾਕੁਰ ਵੱਲੋਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ
ਅੰਮਿਤਸਰ, 3 ਅਗਸਤ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਪਾਰਕ ਬਾਜ਼ਾਰਾਂ ਦੇ ਬੁਨਿਆਦੀ …
Punjab Post Daily Online Newspaper & Print Media