ਅੰਮ੍ਰਿਤਸਰ, 28 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) – ਵਿਦੇਸ਼ਾਂ ਵਿਚ ਰਹਿ ਰਹੇ ਪ੍ਰਵਾਸੀ ਪੰਜਾਬੀ ਵੀ ਬਤੌਰ ਵੋਟਰ ਆਪਣਾ ਨਾਮ ਆਪਣੀ ਮਾਤ ਭੂਮੀ
ਵਿਚ ਦਰਜ ਕਰਵਾ ਸਕਦੇ ਹਨ ਅਤੇ ਆਪਣੀ ਵੋਟ ਦੀ ਵਰਤੋਂ ਕਰ ਸਕਦੇ ਹਨ।ਉਨਾਂ ਵੱਲੋਂ ਕੀਤੀ ਛੋਟੀ ਕੋਸ਼ਿਸ਼ ਲੋਕਤੰਤਰ ਦੀ ਮਜ਼ਬੂਤੀ ਲਈ ਵੱਡੀ ਮਦਦਗਾਰ ਸਾਬਤ ਹੋ ਸਕਦੀ ਹੈ।ਉਕਤ ਸਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਧਿਕਾਰੀ ਸ਼ਿਵਦੁਲਾਰ ਸਿੰਘ ਢਿਲੋਂ ਨੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਉਤੇ ਸਵੀਪ ਮੁਹਿੰਮ ਤਹਿਤ ਪ੍ਰਵਾਸੀ ਪੰਜਾਬੀਆਂ ਦੀਆਂ ਵੋਟਾਂ ਬਨਾਉਣ ਲਈ ਸ਼ੁਰੂ ਕੀਤੇ ਗਏ ਦੋ ਵਿਸ਼ੇਸ਼ ਕਾੳੂਂਟਰਾਂ ਦੀ ਸ਼ੁਰੂਆਤ ਮੌਕੇ ਕੀਤਾ।ਢਿਲੋਂ ਨੇ ਦੱਸਿਆ ਕਿ ਸਾਡੀ ਕੋਸ਼ਿਸ਼ ਹੈ ਕਿ ਸਮਾਜ ਦਾ ਕੋਈ ਵੀ ਵਰਗ ਆਪਣੀ ਵੋਟ ਬਨਾਉਣ ਤੋਂ ਵਾਂਝਾ ਨਾ ਰਹੇ ਅਤੇ ਹਰੇਕ ਵੋਟਰ ਆਪਣੀ ਵੋਟ ਦੀ ਵਰਤੋਂ ਬਿਨਾਂ ਕਿਸੇ ਡਰ ਜਾਂ ਲਾਲਚ ਦੇ ਕਰੇ। ਉਨਾਂ ਦੱਸਿਆ ਕਿ ਐਨ.ਆਰ.ਆਈ ਆਪਣੀ ਵੋਟ ਬਨਾਉਣ ਲਈ ਇੰਨਾਂ ਕਾੳੂਂਟਰਾਂ ਤੋਂ ਫਾਰਮ ਨੰਬਰ 6-ਏ ਭਰ ਕੇ ਆਪਣਾ ਨਾਮ ਵੋਟਰ ਸੂਚੀ ਵਿਚ ਦਰਜ ਕਰਵਾ ਸਕਦੇ ਹਨ।
ਢਿੱਲੋਂ ਨੇ ਪ੍ਰਵਾਸੀ ਭਾਰਤੀਆਂ ਨੂੰ ਵੋਟ ਪ੍ਰਕਿਰਿਆ ਦਾ ਹਿੱਸਾ ਬਣਦੀਆਂ ਵੋਟਰ ਮਸ਼ੀਨਾਂ ਤੇ ਵੀ.ਵੀ.ਪੈਟ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ ਅਤੇ ਦੱਸਿਆ ਕਿ ਕਿਵੇਂ ਤੁਹਾਡੀ ਇਕ-ਇਕ ਵੋਟ ਭਾਰਤ ਦੇ ਲੋਕਤੰਤਰ ਲਈ ਸਹਾਈ ਹੋ ਸਕਦੀ ਹੈ।ਉਨਾਂ ਪ੍ਰਵਾਸੀ ਭਾਰਤੀਆਂ ਤੱਕ ਵੋਟ ਦੀ ਮਹਤੱਤਾ ਦਰਸਾਉਂਦਾ ਅਤੇ ਵੋਟਰ ਬਨਣ ਦਾ ਤਰੀਕਾ ਦੱਸਦਾ ਪੋਸਟਰ ਵੀ ਜਾਰੀ ਕੀਤਾ।ਇਸ ਮੌਕੇ ਉਨਾਂ ਨਾਲ ਵਧੀਕ ਡਿਪਟੀ ਕਮਿਸ਼ਨਰ ਹਿਮਾਸ਼ੂ ਅਗਰਵਾਲ, ਸਵੀਪ ਦੇ ਇੰਚਾਰਜ ਸ੍ਰੀਮਤੀ ਅਲਕਾ ਕਾਲੀਆ, ਜਿਲ੍ਹਾ ਮਾਲ ਅਧਿਕਾਰੀ ਜਸ਼ਨਜੀਤ ਸਿੰਘ, ਫਲਾਇੰਗ ਕਲੱਬ ਤੋਂ ਕੈਪਟਨ ਅਜੈਪਾਲ ਸਿੰਘ, ਸੁਪਰਡੈਂਟ ਸੌਰਵ ਖੋਸਲਾ ਤੋਂ ਇਲਾਵਾ ਹਵਾਈ ਅੱਡਾ ਅਥਾਰਟੀ ਦੇ ਅਧਿਕਾਰੀ ਹਾਜ਼ਰ ਸਨ।
Check Also
ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ
1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …
Punjab Post Daily Online Newspaper & Print Media