Wednesday, March 4, 2026

ਖ਼ਾਲਸਾ ਕਾਲਜ ਵਿਖੇ ‘ਗੁਰੂ ਨਾਨਕ: ਜੀਵਨ ਅਤੇ ਕਾਲ’ ਵਿਸ਼ੇ ’ਤੇ ਇਕ ਰੋਜ਼ਾ ਸੈਮੀਨਾਰ

ਅੰਮ੍ਰਿਤਸਰ, 28 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖਾਲਸਾ ਕਾਲਜ ਵਿਖੇ ਗੁਰੂ ਨਾਨਕ ਦੇਵ ਜੀ ਦੇ 550 ਜਨਮ ਸ਼ਤਾਬਦੀ ਦੇ ਸਬੰਧ ’ਚ PUNJ2803201905ਪੋਸਟ ਗ੍ਰੈਜੂਏਟ ਰਾਜਨੀਤੀ ਸ਼ਾਸਤਰ ਵਿਭਾਗ ਅਤੇ ਪੋਸਟ ਗ੍ਰੈਜੂਏਟ ਇਤਿਹਾਸ ਵਿਭਾਗ ਵਲੋਂ ‘ਗੁਰੂ ਨਾਨਕ: ਜੀਵਨ ਅਤੇ ਕਾਲ’ ਵਿਸ਼ੇ ’ਤੇ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਇਕ ਰੋਜਾ ਸੈਮੀਨਾਰ ਆਯੋਜਿਤ ਕੀਤਾ ਗਿਆ। ਸੈਮੀਨਾਰ ’ਚ ਪ੍ਰਧਾਨਗੀ ਭਾਸ਼ਣ ਪ੍ਰਿੰਸੀਪਲ ਡਾ. ਮਹਿਲ ਸਿੰਘ ਵਲੋਂ ਅਤੇ ਕੁੰਜੀਵਤ ਭਾਸ਼ਣ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਉਘੇ ਪ੍ਰੋਫੈਸਰ ਵਿਦਵਾਨ ਡਾ. ਹਰਜੀਤ ਸਿੰਘ ਗਿੱਲ ਵਲੋਂ ਦਿੱਤਾ ਗਿਆ।
    ਇਸ ਮੌਕੇ ਪ੍ਰੋ: ਗਿੱਲ ਨੇ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੇ ਦਾਰਸ਼ਨਿਕ ਪੱਖ ਉਜਾਗਰ ਕੀਤੇ। ਉਨ੍ਹਾਂ ਨੇ ਗੁਰੂ ਜੀ ਦੀ ਬਾਣੀ ਜਪੁਜੀ ਸਾਹਿਬ, ਸਿਧ ਗੋਸ਼ਟ, ਆਸਾ ਦੀ ਵਾਰ ਆਦਿ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਦੀ ਬਾਣੀ ’ਚ ਬ੍ਰਹਮੰਡੀ ਪੱਖਾਂ ਦੀ ਚਰਚਾ ਕੀਤੀ। ਸੈਮੀਨਾਰ ’ਚ ਕਈ ਉੱਘੇ ਵਿਦਵਾਨਾਂ ਨੇ ਆਪਣੇ ਖੋਜ ਪੱਤਰ ਪੇਸ਼ ਕੀਤੇ।
    ਸੈਮੀਨਾਰ ਦੋਰਾਨ ਡਾ. ਸੁੱਲਖਨ ਸਿੰਘ, ਪ੍ਰੋ: ਅਤੇ ਮੁੱਖੀ (ਰਿਟ:), ਹਿਸਟਰੀ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਟੀ, ਡਾ. ਜਗਰੂਪ ਸਿੰਘ ਸੇਖੋ, ਪ੍ਰੋ: ਅਤੇ ਮੁਖੀ ਪੋਲੀਟਕਲ ਸਾਇੰਸ ਵਿਭਾਗ, ਗੁਰੂ ਨਾਨਕ ਦੇਵ ਯੁਨੀਵਰਸਟੀ ਅਤੇ ਡਾ: ਸੁਖਦੇਵ ਸਿੰਘ ਸੋਹਲ, ਪ੍ਰੋ ਅਤੇ ਮੁੱਖੀ (ਰੀਟ:), ਹਿਸਟਰੀ ਵਿਭਾਗ, ਗੁਰੂ ਨਾਨਕ ਦੇਵ ਯੁਨੀਵਰਸਟੀ ਨੇ ਆਪਣੇ-ਆਪਣੇ ਖੋਜ ਪੱਤਰ ਪੇਸ਼ ਕੀਤੇ ਅਤੇ ਗੁਰੂ ਨਾਨਕ ਦੇਵ ਜੀ ਦੇ ਜੀਵਨ, ਕਾਲ ਅਤੇ ਫ਼ਲਸਫੇ ’ਤੇ ਚਾਨਣਾ ਪਾਉਂਦੇ ਹੋਏ ਅਜੋਕੇ ਸਮੇਂ ’ਚ ਉਨ੍ਹਾਂ ਦੇ ਫਲਸਫੇ ਦੀ ਮਹੱਤਤਾ ’ਤੇ ਜ਼ੋਰ ਦਿਤਾ। ਇਸ ਮੌਕੇ ਡਾ. ਪਰਮਜੀਤ ਸਿੰਘ ਜੱਜ, ਪ੍ਰੋ: ਅਤੇ ਮੁਖੀ (ਰਿਟ.) ਸਮਾਜ ਸ਼ਾਸ਼ਤਰ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਟੈਕਨੀਕਲ ਸ਼ੈਸ਼ਨ ਦੀ ਪ੍ਰਧਾਨਗੀ ਕੀਤੀ।
    ਇਸ ਮੌਕੇ ਡਾ. ਮਹਿਲ ਸਿੰਘ ਨੇ ਕਿਹਾ ਕਿ ਸੈਮੀਨਾਰ ’ਚ ਵਿਦਿਆਰਥੀਆਂ ਨੇ ਡੂੰਘੀ ਦਿਲਚਸਪੀ ਦਿਖਾਈ ’ਤੇ ਇਸ ਦੀ ਚਰਚਾ ’ਚ ਭਾਗ ਲਿਆ।ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਗੁਰੂ ਸਾਹਿਬਾਨ ਅਤੇ ਸਿੱਖ ਇਤਿਹਾਸ ਤੋਂ ਇਲਾਵਾ ਹੋਰਨਾਂ ਧਰਮਾਂ ਦਾ ਗਿਆਨ ਹੋਣਾ ਵੀ ਬਹੁਤ ਜਰੂਰੀ ਹੈ ਅਤੇ ਸਮੂਹ ਵਿੱਦਿਅਕ ਸੰਸਥਾਵਾਂ ’ਚ ਬੱਚਿਆਂ ਨੂੰ ਸਮੇਂ ਨਾਲ ਚੱਲਣ ਲਈ ਅਜਿਹੇ ਸੈਮੀਨਾਰ ਪਹਿਲਕਦੀ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਮੈਨੇਜ਼ਮੈਂਟ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਤਹਿਤ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਜਿਹੇ ਪ੍ਰੋਗਰਾਮਾਂ ਦੀ ਲੰਮੀ ਲੜੀ ਵਿੱਢੀ ਗਈ ਹੈ, ਜੋ ਸਮੇਂ-ਸਮੇਂ ’ਤੇ ਕਰਵਾਏ ਜਾਣਗੇ।
    ਸੈਮੀਨਾਰ ’ਚ ਡਾ. ਸੁਖਦੇਵ ਸਿੰਘ ਸੋਹਲ ਨੇ ਗੁਰੂ ਨਾਨਕ ਦੇਵ ਦੀ ਵਿਚਾਰਧਾਰਾ-ਸਮਾਜਿਕ ਪ੍ਰੀਪੇਖ, ਡਾ. ਜਗਰੂਪ ਸਿੰਘ ਨੇ ਸਮਕਾਲਿਨ ਸਮੇਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਮਹੱਤਵ, ਡਾ. ਸੁਲੱਖਣ ਸਿੰਘ ਨੇ 19ਵੀਂ ਸਦੀ ਦੇ ਅੰਤਿਮ ਪੜਾਅ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਧਾਰਮਿਕ ਅਸਥਾਨਾਂ ’ਤੇ ਸਿੱਖ ਦ੍ਰਿਸ਼ਟੀਕੌਣ’ ਆਦਿ ਨੇ ਆਪਣੇ ਖੋਜ ਪੱਤਰ ਪੇਸ਼ ਕੀਤੇ।ਇਸ ਮੌਕੇ ਕਾਲਜ ਦੇ ਰਜਿਸਟਰਾਰ, ਪ੍ਰੋਫੈਸਰ ਦਵਿੰਦਰ ਸਿੰਘ ਅਤੇ ਪੋਲੀਟੀਕਲ ਸਾਇੰਸ ਵਿਭਾਗ ਅਤੇ ਹਿਸਟਰੀ ਵਿਭਾਗ ਦਾ ਸਮੂਹ ਸਟਾਫ ਸੈਮੀਨਾਰ ਵਿਚ ਹਾਜ਼ਰ ਸੀ।

 

 

Check Also

ਖਾਲਸਾ ਯੂਨੀਵਰਸਿਟੀ ਵਲੋਂ ਦੇਬੀ ਮਖਸੂਸਪੁਰੀ ਦਾ ਸ਼ੋਅ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਲੋਂ ਆਪਣੀਆਂ ਪ੍ਰਭਾਵਸ਼ਾਲੀ ਕਵਿਤਾਵਾਂ ਅਤੇ ਗੀਤਾਂ …

Leave a Reply