ਪਠਾਨਕੋਟ, 28 ਮਾਰਚ (ਪੰਜਾਬ ਪੋਸਟ ਬਿਊਰੋ) – ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਦਿਵਿਆਂਗ ਵੋਟਰਾਂ ਨੂੰ ਵੱਧ ਤੋ ਵੱਧ ਜਾਗਰੁਕ ਕਰਨ
ਲਈ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ 4 ਅਪ੍ਰੈਲ 2019 ਨੂੰ ਜਿਲ੍ਹਾ ਪੱਧਰੀ ਸੈਮੀਨਾਰ ਆਯੋਜਿਤ ਕੀਤਾ ਜਾ ਰਿਹਾ ਹੈ।ਜ਼ਿਲ੍ਹਾ ਚੋਣ ਅਫਸਰ-ਕਮ ਡਿਪਟੀ ਕਮਿਸ਼ਨਰ ਪਠਾਨਕੋਟ ਰਾਮਵੀਰ ਆਈ.ਏ.ਐਸ ਨੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਸਥਿਤ ਡੀ.ਸੀ ਦਫਤਰ ਵਿਖੇ ਸੈਮੀਨਾਰ ਦੀਆਂ ਤਿਆਰੀਆਂ ਹਿੱਤ ਕੀਤੀ ਗਈ ਮੀਟਿੰਗ ਦੋਰਾਨ ਦਿੱਤੀ।ਸੋਰਭ ਅਰੋੜਾ ਐਸ.ਡੀ.ਐਮ ਧਾਰ-ਕਮ-ਸਹਾਇਕ ਰਿਟਰਨਿੰਗ ਅਫਸ਼ਰ ਅਸੈਂਬਲੀ ਸੈਗਮੈਂਟ 001-ਸੁਜਾਨਪੁਰ, ਸਰਬਜੀਤ ਸਿੰਘ ਤਹਿਸੀਲਦਾਰ ਚੋਣਾਂ, ਨਰੇਸ਼ ਮਹਾਜਨ ਸਵੀਪ ਜਿਲ੍ਹਾ ਨੋਡਲ ਅਫਸ਼ਰ,ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਫਸਰ, ਡਾ. ਅਦਿੱਤੀ ਸਲਾਰੀਆ, ਸਮੀਰ ਸਾਰਧਾ, ਅਜੈ ਕੁਮਾਰ, ਵਿਕਾਸ ਗੁਪਤਾ ਅਤੇ ਹੋਰ ਸਬੰਧਤ ਅਧਿਕਾਰੀ ਹਾਜ਼ਰ ਸਨ।
ਰਾਮਵੀਰ ਆਈ.ਏ.ਐਸ ਨੇ ਦੱਸਿਆ ਕਿ ਇਹ ਸੈਮੀਨਾਰ ਵਿਜਨ ਇੰਡੀਆ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।ਜਿਲ੍ਹਾ ਪਠਾਨਕੋਟ ਦੇ ਅਸੈਂਬਲੀ ਸੈਗਮੈਂਟ 001-ਸੁਜਾਨਪੁਰ ਵਿੱਚ 1000, ਅਸੈਂਬਲੀ ਸੈਗਮੈਂਟ 002-ਭੋਆ (ਅ.ਜ.) ਵਿੱਚ 1709 ਅਤੇ ਅਸੈਂਬਲੀ ਸੈਗਮੈਂਟ 003-ਪਠਾਨਕੋਟ ਵਿੱਚ 1581 ਦਿਵਿਆਂਗ ਵੋਟਰ ਹਨ ਇਸ ਤਰ੍ਹਾਂ ਜਿਲ੍ਹਾ ਪਠਾਨਕੋਟ ਵਿੱਚ ਕੂਲ 4290 ਦਿਵਿਆਂਗ ਵੋਟਰ ਹਨ।ਉਨ੍ਹਾਂ ਦੱਸਿਆ ਕਿ 4 ਅਪ੍ਰੈਲ ਦੇ ਸੈਮੀਨਾਰ ਵਿੱਚ ਜਿੱਥੇ ਦਿਵਿਆਂਗ ਵੋਟਰਾਂ ਨੂੰ 19 ਮਈ ਦੇ ਦਿਨ ਵੋਟ ਕਰਨ ਲਈ ਕੀਤੇ ਗਏ ਪ੍ਰਬੰਧਾਂ ਤੋਂ ਜਾਣੂ ਕਰਵਾਇਆ ਜਾਵੇਗਾ ਉਸ ਦੇ ਨਾਲ ਹੀ ਦਿਵਿਆਂਗ ਵੋਟਰਾਂ ਨੂੰ ਵੋਟ ਦੀ ਮਹੱਤਤਾ ਬਾਰੇ ਵੀ ਜਾਗਰੂਕ ਕੀਤਾ ਜਾਵੇਗਾ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media