ਜੰਡਿਆਲਾ ਗੁਰੂ, 28 ਮਾਰਚ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਵਰਿੰਦਰ ਮਲਹੋਤਰਾ 9ਵੀਂ ਵਾਰ ਜੰਡਿਆਲਾ ਪ੍ਰੈਸ ਕਲੱਬ (ਰਜਿ.) ਦੇ ਪ੍ਰਧਾਨ ਚੁਣੇ ਗਏ
ਹਨ।ਕਲੱਬ ਦੀ ਹੋਈ ਹੋਈ ਮੀਟਿੰਗ ਵਿੱਚ ਪਹਿਲਾਂ 8 ਸਾਲ ਤੋਂ ਕਲੱਬ ਮੈਂਬਰਾਂ `ਚ ਏਕਤਾ ਲਈ ਪਰਮਾਤਮਾ ਦਾ ਸ਼ੁਕਰ ਕੀਤਾ ਗਿਆ ਅਤੇ ਨਵੇਂ ਪ੍ਰਧਾਨ ਦੀ ਚੋਣ ਲਈ ਸੁਨੀਲ ਦੇਵਗਨ ਨੇ ਪ੍ਰਧਾਨਗੀ ਲਈ ਵਰਿੰਦਰ ਸਿੰਘ ਮਲਹੋਤਰਾ ਦਾ ਨਾਮ ਪੇਸ਼ ਕੀਤਾ।ਜਿਸ ਦਾ ਸਮੂਹ ਮੈਂਬਰਾਂ ਨੇ ਬਿਨਾਂ ਕਿਸੇ ਵਿਰੋਧ ਦੇ ਤਾੜੀਆਂ ਨਾਲ ਸਵਾਗਤ ਕੀਤਾ।ਇਸੇ ਤਰ੍ਹਾਂ ਸਰਬਸੰਮਤੀ ਨਾਲ ਕਲੱਬ ਦੇ ਸੁਨੀਲ ਦੇਵਗਨ ਚੇਅਰਮੈਨ, ਕੁਲਦੀਪ ਸਿੰਘ ਭੁੱਲਰ ਸੀਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ ਪ੍ਰਦੀਪ ਜੈਨ ਅਤੇ ਮੀਡੀਆ ਸਕੱਤਰ ਪਿੰਕੂ ਆਨੰਦ ਚੁਣੇ ਗਏ।ਮੁੜ ਚੁਣੇ ਗਏ ਪ੍ਰਧਾਨ ਵਰਿੰਦਰ ਸਿੰਘ ਮਲਹੋਤਰਾ ਨੇ ਮੈਂਬਰਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਮੀਟਿੰਗ ਦੌਰਾਨ ਹਰਿੰਦਰਪਾਲ ਸਿੰਘ, ਅਨਿਲ ਕੁਮਾਰ, ਮੁਨੀਸ਼ ਕੁਮਾਰ, ਵਰੁਣ ਸੋਨੀ, ਸੋਨੂ ਮਿਗਲਾਨੀ, ਗੁਲਸ਼ਨ ਵਿਨਾਇਕ, ਬਲਵਿੰਦਰ ਸਿੰਘ, ਕੀਮਤੀ ਜੈਨ, ਸੰਦੀਪ ਜੈਨ, ਕੰਵਲਜੀਤ ਸਿੰਘ ਜੋਧਾਨਗਰੀ, ਨਰਿੰਦਰ ਸੂਰੀ, ਰਾਕੇਸ਼ ਕੁਮਾਰ, ਡਾ. ਨਰਿੰਦਰ ਸਿੰਘ, ਮਨਜੀਤ ਸਿੰਘ, ਨਿਰਮਲ ਸਿੰਘ, ਮਲਕੀਤ ਸਿੰਘ, ਜੀਵਨ ਕੁਮਾਰ, ਕਰਨਜੀਤ ਸਿੰਘ, ਸੁਖਦੇਵ ਸਿੰਘ ਟਾਂਗਰਾ ਆਦਿ ਹਾਜ਼ਰ ਸਨ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media