Wednesday, July 15, 2026

ਇਤਿਹਾਸਿਕ ਇਮਾਰਤ ਨੂੰ ਵਿਰਾਸਤ ਦਾ ਦਰਜਾ ਦਿਵਾਉਣ ਤੇ ਕੰਮਿਊਨਿਟੀ ਸੈਂਟਰ ਬਣਵਾਉਣ ਲਈ ਅੰਦੋਲਨ ਜਾਰੀ

PPN100914034

ਫਾਜਿਲਕਾ, 10 ਸਿਤੰਬਰ (ਵਿਨੀਤ ਅਰੋੜਾ / ਸ਼ਾਇਨ ਕੁੱਕੜ) – ਨਗਰ ਸੁਧਾਰ ਟਰੱਸਟ ਵਲੋਂ ਕੱਟੀ ਗਈ ਸੇਠ ਮੁਨਸ਼ੀ ਰਾਮ ਕਲੋਨੀ ਵਿੱਚ ਸਥਿਤ ਫਾਜਿਲਕਾ ਦੀ ਸਭ ਤੋਂ ਪੁਰਾਣੀ ਅਤੇ ਇਤਿਹਾਸਿਕ ਇਮਾਰਤ ਨੂੰ ਵਿਰਾਸਤ ਦਾ ਦਰਜਾ ਦਵਾਉਣ ਅਤੇ ਕੰਮਿਊਨਿਟੀ ਸੇਂਟਰ ਬਣਾਉਣ ਦੀ ਮੰਗ ਨੂੰ ਲੈ ਕੇ ਅੱਜ ਵੀ ਅੰਦੋਲਨ ਜਾਰੀ ਰਿਹਾ। ਇਸ ਦੌਰਾਨ ਮੌਹੱਲਾ ਨਈਆਂ ਆਬਾਦੀ ਇਸਲਾਮਾਬਾਦ, ਧੀਂਗੜਾ ਕਲੋਨੀ, ਟੀਚਰ ਕਲੋਨੀ ਅਤੇ ਬਸਤੀ ਚੰਦੋਰਾਂ ਦੇ ਲੋਕਾਂ ਨੇ ਪ੍ਰਦਰਸ਼ਨ ਕੀਤਾ । ਉੱਧਰ ਡੀਸੀ ਸ. ਮਨਜੀਤ ਸਿੰਘ ਬਰਾੜ ਨੂੰ ਮੀਮੋ ਦਿੱਤਾ ਗਿਆ।ਜਿਸ ਵਿੱਚ ਉਕਤ ਮੰਗਾਂ ਜਲਦੀ ਮੰਨਣ ਦੀ ਅਪੀਲ ਕੀਤੀ ਗਈ। ਇਸ ਮੌਕੇ ਉੱਤੇ ਜਗਦੀਸ਼ ਕੁਮਾਰ, ਰਾਜ ਕੁਮਾਰ, ਹਰਕ੍ਰਿਸ਼ਣ ਲਾਲ, ਨਵੀਨ ਕੁਮਾਰ, ਰਾਜ ਚੌਧਰੀ, ਸੋਨੂ, ਰਮੇਸ਼ ਕੁਮਾਰ, ਜੰਮੂ ਰਾਮ, ਰਾਂਝਾ ਰਾਮ, ਜਸਪਾਲ ਸਿੰਘ, ਧਰਮ ਚੰਦ, ਲਾਲਾ, ਸੰਤੋਸ਼ ਚੌਧਰੀ ਛਿੰਦੋ ਬਾਈ ਆਦਿ ਮੌਜੂਦ ਸਨ।ਇਸਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿੱਚ ਇੱਕ ਬੈਠਕ ਕੀਤੀ ਗਈ।ਜਿਸ ਵਿੱਚ ਅੰਦੋਲਨ ਅਤੇ ਤੇਜ ਕਰਣ ਦਾ ਫੈਸਲਾ ਲਿਆ ਗਿਆ ।ਬੈਠਕ ਵਿੱਚ ਫੈਸਲਾ ਲਿਆ ਗਿਆ ਕਿ ਇਸਦੇ ਬਾਅਦ ਉਕਤ ਮੌਹਲਿਆਂ ਦੇ ਲੋਕ ਸੜਕਾਂ ਉੱਤੇ ਉਤਰਣਗੇ ਅਤੇ ਸ਼ਹਿਰ ਵਿੱਚ ਰੈਲੀਆਂ ਕੱਢੀਆਂ ਜਾਣਗੀਆਂ।

Check Also

ਪੁਲ ਮੋਰਾਂ (ਪੁਲ ਕੰਜ਼ਰੀ) ਦੀ ਲੜਾਈ ਦੇ ਸ਼ਹੀਦ ਸੂਰਮਿਆਂ ਨੂੰ ਸਮਰਪਿਤ ਬਾਈਕ ਰੈਲੀ

ਅੰਮ੍ਰਿਤਸਰ, 14 ਜੁਲਾਈ (ਜਗਦੀਪ ਸਿੰਘ) – 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਦੇਸ਼ ਦੀ ਰੱਖਿਆ ਕਰਦਿਆਂ …

Leave a Reply