ਅੰਮ੍ਰਿਤਸਰ, 1 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਕੰਪਿਊਟਰ ਸਾਇੰਸ ਵਿਭਾਗ ਦੇ ਮੁਖੀ ਪੋ੍ਰ: ਡਾ. ਹਰਦੀਪ ਸਿੰਘ ਨੇ ਬਤੌਰ ਡੀਨ
ਵਿਦਿਆਰਥੀ ਭਲਾਈ ਵਜੋਂ ਅਹੁਦਾ ਸੰਭਾਲ ਲਿਆ ਹੈ। ਉਹਨਾਂ ਦੇ ਅਹੁੱਦਾ ਸਭਾਲਣ ਮੌਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਪ੍ਰੋ. ਕਰਨਜੀਤ ਸਿੰਘ ਕਾਹਲੋਂ, ਸਾਬਕਾ ਡੀਨ, ਅਕਾਦਮਿਕ ਮਾਮਲੇ, ਪ੍ਰੋ: ਕਮਲਜੀਤ ਸਿੰਘ ਨੇ ਉਹਨਾਂ ਦੀ ਨਿਯੁੱਕਤੀ ਦਾ ਸਵਾਗਤ ਕੀਤਾ ਅਤੇ ਮੂੰਹ ਮਿੱਠਾ ਕਰਵਾ ਕੇ ਅਹੁੱਦੇ `ਤੇ ਬਠਾਇਆ।ਇਸ ਮੌਕੇ ਪ੍ਰੋ: ਇੰਚਾਰਜ ਡਾ. ਮਨੋਜ ਕੁਮਾਰ ਤੋ ਇਲਾਵਾ ਹੋਰ ਫੈਕਲਟੀ ਮੈਂਬਰ ਹਾਜ਼ਰ ਸਨ ।ਜਿਨ੍ਹਾਂ ਨੇ ਪੋ੍ਰ: ਬਹਿਲ ਅਤੇ ਡਾ. ਹਰਦੀਪ ਸਿੰਘ ਨੂੰ ਨਵੇ ਅਹੁਦੇ ਦੀਆਂ ਵਧਾਈਆਂ ਦਿੱਤੀਆਂ।
ਇਸੇ ਤਰ੍ਹਾਂ ਹੀ ਅੱਜ ਜੂਆਲੋਜੀ ਵਿਭਾਗ ਦੇ ਪ੍ਰੋ. ਅਨੀਸ਼ ਕੁਮਾਰ ਦੂਆ ਨੇ ਡਾਇਰੈਕਟਰ ਕਪੈਸਿਟੀ ਇਨਹਾਂਸਮੈਂਟ ਪ੍ਰੋਗਰਾਮ ਵਜੋਂ ਵਧੀਕ ਆਪਣਾ ਅਹੁੱਦਾ ਸੰਭਾਲਿਆ ਅਤੇ ਉਹਨਾਂ ਨੂੰ ਡਾਇਰੈਕਟਰ ਦਾ ਚਾਰਜ ਸਾਬਕਾ ਡਾਇਰੈਕਟਰ ਕੰਪਿਊਟਰ ਸਾਇੰਸ ਦੇ ਪ੍ਰੋ: ਹਰਦੀਪ ਸਿੰਘ ਨੇ ਦਿੱਤਾ।ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਸਪਾਲ ਸਿੰਘ ਸੰਧੂ ਨੇ ਉਹਨਾਂ ਨੂੰ ਡੀਨ ਵਿਦਿਆਰਥੀ ਭਲਾਈ ਦੀ ਜਿੰਮੇਵਾਰੀ ਸੌਂਪੀ ਹੈ।ਡਾ. ਦੂਆ ਇਸ ਦੇ ਨਾਲ ਈਵੈਂਟ ਅਤੇ ਹੋਸਪੀਟੈਲਟੀ ਦੇ ਡਾਇਰੈਕਟਰ ਵਜੋ ਵੀ ਆਪਣੀਆਂ ਸਵੇਵਾਂ ਨਿਭਾਉਣਗੇ।ਇਸ ਸਮੇਂ ਕਪੈਸਟੀ ਪ੍ਰੋਗਰਾਮ ਅਧੀਨ 62 ਸੰਸਥਾਂਵਾਂ ਚੱਲ ਰਹੀਆਂ ਹਨ, ਜਿਨ੍ਹਾਂ ਵਿਚ ਵਿਦਿਆਰਥੀਆਂ ਦੀ ਗਿਣਤੀ 6191 ਹੈ।
ਪੋ੍: ਸਰੋਜ ਬਾਲਾ, ਡਾਇਰੈਕਟਰ ਲਾਈਫ ਲੌਂਗ ਲਰਨਿੰਗ ਵਿਭਾਗ, ਪੋ੍ਰ: ਨਰਪਿੰਦਰ ਸਿੰਘ, ਡਾਇਰੈਕਟਰ ਰੀਸਰਚ, ਪੋ੍: ਸਵਪਨਦੀਪ ਸਿੰਘ ਚਿਮਨੀ, ਪ੍ਰੋ: ਇੰਚਾਰਜ ਲੋਕ ਸੰਪਰਕ ਵਿਭਾਗ, ਪ੍ਰੋ: ਪ੍ਰੀਤ ਮਹਿੰਦਰ ਸਿੰਘ ਬੇਦੀ, ਕੋਆਡੀਨੇਟਰ ਯੂਨੀਵਰਸਿਟੀ ਇੰਡਸਟਰੀ ਲਿੰਕੇਜ਼ ਪ੍ਰੋਗਰਾਮ, ਪੋ੍: ਮਨੋਜ ਕੁਮਾਰ, ਪੋ੍: ਇੰਚਾਰਜ ਪ੍ਰੀਖਿਆਵਾਂ, ਡਾ. ਮੋਹਨ ਕੁਮਾਰ, ਡਿਪਟੀ ਡਾਇਰੈਕਟਰ ਯੂ.ਜੀ.ਸੀ ਮਨੁੱਖੀ ਸਰੋਤ ਵਿਭਾਗ, ਪ੍ਰੋ: ਸੁਧਾ ਜਤਿੰਦਰ, ਪ੍ਰੋ: ਇੰਚਾਰਜ ਹੈਰੀਟੇਜ ਮਿਊਜੀਅਮ, ਪ੍ਰੋ: ਸੰਦੀਪ ਸ਼ਰਮਾ, ਚੀਫ ਇੰਫੋਰਮੈਸ਼ਨ ਸਕਿਉਰਟੀ ਅਫ਼ਸਰ ਅਤੇ ਪ੍ਰੋ: ਰੇਨੂ ਭਾਰਦਵਾਜ ਨੇ ਬਤੌਰ ਡਾਇਰੈਕਟਰ ਇਨਟਰਨਲ ਕੁਵਾਇਲਟੀ ਐਸ਼ੋਰਸ ਸੈੱਲ ਨੇ ਵੀ ਆਪਣੇ ਅਹੁੱਦੇ ਸੰਭਾਲ ਲਏ ਹਨ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media