Monday, July 27, 2026

ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ ਚੌਂਕੀਦਾਰ ਨੂੰ ਦਿੱਤੀ ਨਿੱਘੀ ਵਿਦਾਇਗੀ

ਨਵੀਂ ਦਿੱਲੀ, 1 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਕਰੋਲ ਬਾਗ ਵੱਲੋਂ ਚੌਂਕੀਦਾਰ ਮਨੀ ਰਤਨਾਮ ਸਿੰਘ ਨੂੰ ਸੇਵਾ ਮੁਕਤੀ `ਤੇ ਨਿੱਘੀ PUNJ0104201910ਵਿਦਾਇਗੀ ਦਿੱਤੀ ਗਈ।ਸਕੂਲ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਨੇ ਵਿਦਾਇਗੀ ਸਮਾਗਮ ਸਮੇਂ ਫੁੱਲਾਂ ਦਾ ਇੱਕ ਗੁਲਦਸਤਾ, ਇੱਕ ਸ਼ਾਲ ਅਤੇ ਤੋਹਫੇ ਭੇਂਟ ਕਰਦੇ ਹੋਏ ਉਸ ਵੱਲੋਂ 38 ਸਾਲ ਲਈ ਦਿੱਤੀ ਗਈ ਚੌਂਕੀਦਾਰੀ ਸੇਵਾ ਦੀ ਸਲਾਘਾ ਕੀਤੀ।ਇਸ ਮੌਕੇ ਮਨੀ ਸਿੰਘ ਦਾ ਪਰਿਵਾਰ ਵੀ ਸ਼ਾਮਲ ਹੋਇਆ। ਸਕੂਲ ਪਿ੍ਰੰਸੀਪਲ ਸ੍ਰੀਮਤੀ ਜਗਵਿੰਦਰ ਕੌਰ ਨੇ ਚੌਂਕੀਦਾਰ ਤੇ ਉਹਨਾਂ ਦੇ ਪਰਿਵਾਰ ਦਾ ਧੰਨਵਾਦ ਕੀਤਾ।
 

Check Also

ਜ਼ਿਲ੍ਹਾ ਅੰਮ੍ਰਿਤਸਰ ਵਿਖੇ 14 ਨਵੇਂ `ਆਮ ਆਦਮੀ ਕਲੀਨਿਕ` ਲੋਕਾਂ ਨੂੰ ਕੀਤੇ ਸਮਰਪਿਤ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਸਿਹਤ ਕ੍ਰਾਂਤੀ ਤਹਿਤ …

Leave a Reply