ਅੰਮ੍ਰਿਤਸਰ, 3 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ) – ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਲੋਂ 2 ਰੋਜ਼ਾ ਰਿਹਾਇਸ਼ੀ ਟ੍ਰੇਨਿੰਗ ਪ੍ਰੋਗਰਾਮ ਦਾ ਸਰਕਾਰੀ
ਉਦਯੋਗਿਕ ਸਿਖਲਾਈ ਸੰਸਥਾ ਰਣਜੀਤ ਐਵੀਨਿਊ ਵਿਖੇ ਸਫਲ ਆਯੋਜਨ ਕੀਤਾ ਗਿਆ। ਜਿਸ ਦਾ ਮੁੱਖ ਉਦੇਸ਼ ਜਲ ਸਪਲਾਈ ਅਤੇ ਸੈਨੀਟੇਸ਼ਨ ਕਮੇਟੀਆਂ ਵਲੋ ਸੰਚਾਲਿਤ ਪੰਪ ਉਪਰੇਟਰਾਂ ਤੇ ਪਲੰਬਰਾਂ ਨੂੰ ਤਕਨੀਕੀ, ਸਵੇਰ ਤੋ ਸ਼ਾਮ ਤੱਕ ਨਿਰਵਿਘਨ ਜਲ ਸਪਲਾਈ ਤੇ ਕਲੋਰੀਨੇਸ਼ਨ ਬਾਰੇ ਸਮਰੱਥ ਕਰਨਾ ਸੀ। ਪੰਜਾਬ ਵਿਚ ਵਿਸ਼ਵ ਬੈਕ ਦੀ ਵਿੱਤੀ ਸਹਾਇਤਾ ਨਾਲ ਪੰਜਾਬ ਪੇਂਡੂ ਜਲ ਸਪਲਾਈ ਅਤੇ ਸੈਨੀਟੇਸ਼ਨ ਸੈਕਟਰ ਸੁਧਾਰ ਪ੍ਰੋਜੈਕਟ ਚਲਾਇਆ ਜਾ ਰਿਹਾ ਹੈ।ਜਿਸ ਅਧੀਨ ਪਿੰਡਾਂ ਵਿੱਚ ਸਾਫ ਤੇ ਸ਼ੁੱਧ ਸੁਰਖਿਅਤ ਜਲ ਸਪਲਾਈ ਸਥਿਰਤਾ ਰਾਹੀ ਸਵੇਰ ਤੋ ਸ਼ਾਮ ਤੱਕ ਮਹੁੱਈਆ ਕਰਵਾਈ ਜਾ ਰਹੀ ਹੈ।
ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ ਨੰਬਰ 3 ਅੰਮ੍ਰਿਤਸਰ ਦੇ ਕਾਰਜਕਾਰੀ ਇੰਜੀਨੀਅਰ ਚਰਨਦੀਪ ਸਿੰਘ ਨੇ ਪੰਪ ਉਪਰੇਟਰਾਂ ਨੂੰ ਮਸ਼ੀਨਰੀ ਦੀ ਸਹੀ ਸੰਭਾਲ ਅਤੇ ਪੰਪ ਉਪਰੇਟਰਾਂ ਨੂੰ ਉਹਨਾਂ ਦੀਆਂ ਜਿੰਮੇਵਾਰੀਆਂ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ।ਉਹਨਾਂ ਵਲੋਂ ਪਾਣੀ ਨੂੰ ਕਟਾਣੂ ਮੁਕਤ ਕਰਨ ਲਈ ਸੋਡੀਅਮ ਹਾਈਪੋਕਲੋਰਾਈਡ ਦੀ ਸਹੀ ਮਿਕਦਾਰ ਇਸ ਦੇ ਘੋਲ ਅਤੇ ਕਲੋਰੀਨੇਸ਼ਨ ਦੀ ਕਾਰਜ ਪ੍ਰਣਾਲੀ ਬਾਰੇ ਜਾਣਕਾਰੀ ਦਿੱਤੀ।
ਮੁੱਖ ਦਫਤਰ ਤੋਂ ਪਹੁੰਚੇ ਸੋਸ਼ਲ ਡਿਵੈਲਪਮੈਟ ਮੈਨੇਜਰ ਪ੍ਰਦੀਪ ਗਾਂਧੀ ਨੇ ਸਵੇਰ ਤੋਂ ਸ਼ਾਮ ਤੱਕ ਨਿਰਵਿਘਨ ਜਲ ਸਪਲਾਈ ਦੇ ਫਾਇਦੇ, ਇਸ ਨਾਲ ਜੁੜੇ ਭੁਲੇਖੇ ਇਸ ਦੀ ਕਾਰਜ ਪ੍ਰਣਾਲੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਜਲ ਸਪਲਾਈ ਅਤੇ ਸੈਨੀਟੇਸ਼ਨ ਉਪ ਮੰਡਲ ਨੰਬਰ 2 ਅੰਮ੍ਰਿਤਸਰ ਦੇ ਉਪ ਮੰਡਲ ਇੰਜੀਨੀਅਰ ਕਾਰਤਿਕ ਵਰਮਾਨੀ ਨੇ ਟਰੇਨਿੰਗ ਪ੍ਰੋਗਰਾਮ ਵਿਚ ਆਏ ਹੋਏ ਪੰਪ ਉਪਰੇਟਰਾਂ ਨੂੰ ਆਪਣੀਆਂ ਜਲ ਸਪਲਾਈ ਸਕੀਮਾਂ ਦਾ ਰੱਖ ਰਖਾਅ ਸਹੀ ਢੰਗ ਨਾਲ ਕਰਨ, ਨਿਰਵਿਘਨ ਜਲ ਸਪਲਾਈ ਕਰਨ ਅਤੇ ਕਮੇਟੀ ਦੀ ਸਮਰੱਥਾ ਵਧਾਉਣ ਬਾਰੇ ਜਾਣਕਾਰੀ ਦਿੱਤੀ।ਵਿਭਾਗ ਦੇ ਜੂਨੀਅਰ ਇੰਜੀਨੀਅਰ ਛਕਿੰਦਰ ਸਿੰਘ ਵਲੋ ਪੀਣ ਵਾਲੇ ਪਾਣੀ ਦੀ ਮਹੱਤਤਾ, ਪਾਣੀ ਦੀ ਦੁਰਵਰਤੋ ਨੂੰ ਰੋਕਣ ਲਈ, ਪਾਣੀ ਦੇ ਕੁਨੇਕਸ਼ਨ, ਪਾਣੀ ਦੇ ਬਿੱਲਾਂ ਦੀ ਉਗਰਾਹੀ, ਰਿਕਾਰਡ ਕੀਪਿੰਗ ਅਤੇ ਬਿਜਲੀ ਦੇ ਬਿੱਲਾਂ ਦੀ ਅਦਾਇਗੀ ਵਾਸਤੇ ਜਾਣਕਾਰੀ ਦਿੱਤੀ ਗਈ।
ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਦੇ ਇੰਸਟਰਕਟਰ ਸਜਸਪਾਲ ਸਿੰਘ ਵਲੋ ਇਲੈਕਟਰੀਕਲ, ਮਕੈਨੀਕਲ ਤੇ ਪਲੰਬਰ ਵਿਸ਼ੇ `ਤੇ ਜਾਣਕਾਰੀ ਦਿੱਤੀ। ਪਾਣੀ ਦੀ ਟੈਸਟਿੰਗ ਸਬੰਧੀ ਵਿਜੈ ਕੁਮਾਰ ਲੈਬ ਇੰਚਾਰਜ ਅੰਮ੍ਰਿਤਸਰ ਵਲੋ ਮੋਕੇ `ਤੇ ਪਾਣੀ ਦੇ ਸੈਂਪਲ ਟੈਸਟ ਕੀਤੇ ਗਏ ਅਤੇ ਪਾਣੀ ਦੀ ਟੈਸਟਿੰਗ ਸਬੰਧੀ ਜਾਣਕਾਰੀ ਦਿੱਤੀ।
ਇਸ ਮੋਕੇ ਇੰਦਰਜੀਤ ਸਿੰਘ ਜੇ.ਈ, ਸਤਿੰਦਰ ਸਿੰਘ ਜੇ.ਈ, ਗੁਰਮੀਤ ਸਿੰਘ ਜੇ.ਈ, ਰਮੇਸ਼ ਕੁਮਾਰ ਜੇ.ਈ, ਧਰਮਪਾਲ ਸਿੰਘ ਬੀ.ਆਰ.ਸੀ, ਬਲਾਕ ਅਟਾਰੀ ਤੇ ਵੇਰਕਾ ਦੇ ਪੰਪ ਉਪਰੇਟਰਾਂ ਤੇ ਪਲੰਬਰਾਂ ਨੇ ਭਾਗ ਲਿਆ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media