ਅੰਮ੍ਰਿਤਸਰ, 4 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਅਕ ਮਾਮਲਿਆ ਦੇ ਡੀਨ ਪੋ੍: ਡਾ. ਐਸ.ਐਸ
ਬਹਿਲ ਨੇ ਕਿਹਾ ਹੈ ਕਿ ਵਾਤਾਵਰਣ ਵਿਚ ਜਿੰਨੀ ਤੇਜ਼ੀ ਨਾਲ ਤਬਦੀਲੀ ਹੋ ਰਹੀ ਹੈ, ਉਸ ਦੇ ਅਨੁਸਾਰ ਸਾਨੂੰ ਪ੍ਰਬੰਧ ਕਰਨੇ ਪੈਣਗੇ ਤਾਂ ਹੀ ਆਉਣ ਵਾਲੇ ਸਮੇਂ ਵਿਚ ਇਸ ਦੇ ਬੁਰੇ ਪ੍ਰਭਾਵਾਂ ਤੋਂ ਬਚਿਆ ਜਾ ਸਕਦਾ ਹੈ।ਉਹ ਸਾਇੰਸ ਅਤੇ ਵਾਤਾਵਰਣ ਕੇਂਦਰ ਨਵੀਂ ਦਿੱਲੀ ਦੇ ਸੁਸਟੇਨਬਿਲਟੀ ਅਤੇ ਸਰਕੁਲਰਟੀ ਐਮ.ਵੀ.ਸੀ ਅਧੀਨ ਸਿਖਲਾਈ ਦੇਣ ਦੇ ਪੋ੍ਰਗਰਾਮ ਨੂੰ ਸੰਬੋਧਨ ਕਰ ਰਹੇ ਸਨ।ਯੂਨੀਵਰਸਿਟੀ ਵਿਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ 2019` `ਚ ਵਾਤਾਵਰਣ ਚੁਣੋਤੀਆਂ ਵਿਸ਼ੇ ਤੇ ਕਰਵਾਏ ਇਕ ਦਿਨਾਂ ਸਖਲਾਈ ਪ੍ਰੋਗਰਾਮ ਵਿਚ ਆਰਕੀਟੈਕਚਰ ਵਿਭਾਗ ਦੇ ਵਿਦਿਆਰਥੀਆਂ ਨੂੰ ਖ਼ਾਸ ਤੋਰ ਤੇ ਸਿਖਲਾਈ ਦਿੱਤੀ ਗਈ ਤਾਂ ਜੋ ਉਹ ਸ਼ਹਿਰੀ ਖੇਤਰ ਵਿਚ ਆਉਣ ਵਾਲੀਆਂ ਵਾਤਾਵਰਣ ਸੱਮਸਿਆਵਾ ਤੋਂ ਜਾਣੂ ਹੋਣ ਦੇ ਨਾਲ ਉਹਨਾਂ ਦੇ ਹੱਲ ਕੱਢ ਸਕਣ। ਦਿਨੋ-ਦਿਨ ਖੇਤੀ ਬਾੜੀ ਦੇ ਹੇਂਠੋ ਜ਼ਮੀਨਾਂ ਨਿਕਲ ਕੇ ਅਬਾਦੀ ਹੇਂਠ ਆਉਣ ਦੇ ਨਾਲ ਨਾਲ ਕਈ ਤਰ੍ਹਾਂ ਦੀਆਂ ਸੱਮਸਿਆਵਾਂ ਉਤਪੰਨ ਹੋ ਰਹੀਆਂ ਹਨ। ਜਿਨ੍ਹਾਂ ਨੂੰ ਆਉਣ ਵਾਲੇ ਸਮੇਂ ਵਿਚ ਅਣਗੋਲਿਆਂ ਕੀਤਾ ਜਾਣਾ ਠੀਕ ਨਹੀ ਹੋਵੇਗਾ।
ਪੋ੍: ਐਸ.ਐਸ ਬਹਿਲ ਨੇ ਕਿਹਾ ਕਿ ਵਰਤਮਾਨ ਸਮੇਂ ਦੇ ਸ਼ਹਿਰੀ ਜੀਵਨ ਵਿਚ ਅਬਾਦੀ ਦੀ ਸਥਿਰਤਾ ਅਤੇ ਵਰਤੋਂ ਵਿਚ ਆਉਣ ਵਾਲੀਆਂ ਚੀਜ਼ਾਂ ਨੂੰ ਮੁੜ ਕਿਵੇਂ ਵਰਤੋਂ ਵਿਚ ਲਿਆਦਾ ਜਾਣਾ ਚਾਹੀਦਾ ਹੈ।ਇਸ ਸਮੇਂ ਗਲੋਬਲ ਪੱਧਰ ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਉਹਨਾਂ ਨੇ ਕਿਹਾ ਕਿ ਕੁਦਰਤੀ ਸਰੋਤਾਂ ਨੂੰ ਬੇਹਤਾਸ਼ਾ ਅਤੇ ਬੇਢੰਗੇ ਢੰਗ ਨਾਲ ਵਰਤੋਂ ਵਿਚ ਲਿਆਉਣ ਦੇ ਕਾਰਨ ਕਈ ਸੱਮਸਿਆਵਾਂ ਪੈਦਾ ਹੋ ਚੁੱਕੀਆਂ ਹਨ।ਉਹਨਾਂ ਨੇ ਕਿਹਾ ਕਿਵੇਂ ਕੁਦਰਤੀ ਸਰੋਤਾਂ ਨੂੰ ਸੁਚਾਰੂ ਢੰਗ ਨਾਲ ਲੰਮੇ ਸਮੇਂ ਤੱਕ ਵਰਤ ਕੇ ਪ੍ਰਯੋਗ ਵਿਚ ਲਿਆਦਾ ਜਾ ਸਕਦਾ ਹੈ, ਦੇ ਲਈ ਸੈਂਟਰ ਫਾਰ ਸਾਇੰਸ ਐਂਡ ਐਨਵਾਇਰਮੈਂਟ, ਨਵੀਂ ਦਿੱਲੀ ਦੇ ਵੱਲੋਂ ਜੋ ਯਤਨ ਕੀਤੇ ਜਾ ਰਿਹੇ ਹਨ ਅਤਿ ਸ਼ਲਾਘਾਯੋਗ ਹਨ। ਹੁਣ ਇਹਨਾਂ ਨੂੰ ਆਮ ਜਨ-ਜੀਵਨ ਦਾ ਹਿੱਸਾ ਕਿਵੇਂ ਬਣਾਇਆ ਜਾਵੇ ਦੀ ਸਖਲਾਈ ਦੇਣ ਦੇ ਲਈ ਦਸ ਕਰੌੜ ਰੁਪਏ ਦਾ ਖ਼ਰਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਰੂਸਾ ਅਧੀਨ ਸਥਾਪਤ ਹੋਣ ਵਾਲੇ ਸੈਂਟਰ ਫਾਰ ਸਸਟੇਨਏੇਬਲ ਹੈਬਿਟੈਟ (ਸੀ.ਐਸ.ਐਚ) ਦੀ ਸਥਾਪਨਾ ਕਰਕੇ ਕੀਤਾ ਜਾ ਰਿਹਾ ਹੈ।ਉਨ੍ਹਾਂ ਨੇ ਦੱਸਿਆ ਕਿ ਇਹ ਖ਼ਰਚਾ ਖੋਜ ਦੇ ਨਾਲ ਨਾਲ ਸਿਖਲਾਈ ਦੀਆਂ ਗਤੀਵਿਧੀਆਂ ਨੂੰ ਤੇਜ਼ ਕਰਨ ਤੇ ਇਹ ਖ਼ਰਚਿਆ ਜਾਵੇਗਾ।
ਇਸ ਤੋਂ ਪਹਿਲਾ ਸਿਖਲਾਈ ਪ੍ਰੋਗਰਾਮ ਦੇ ਡਾ. ਰਜਨੀਸ਼ ਦੀ ਟੀਮ ਨੇ ਭਾਰਤ ਵਿਚ ਕੁਦਰਤੀ ਸਰੋਤਾਂ ਤੋਂ ਜਾਣੂ ਕਰਵਾਉਣ ਦੇ ਨਾਲ ਨਾਲ ਉਹਨਾਂ ਨੂੰ ਬਚਾਉਣ ਦੇ ਲਈ ਕੀ ਅਤੇ ਕਿਵੇਂ ਪ੍ਰੰਬਧ ਕੀਤੇ ਜਾਣੇ ਚਾਹੀਦੇ ਹਨ, ਦੇ ਬਾਰੇ ਪੂਰੇ ਵਿਸਥਾਰ ਵਿਚ ਚਰਚਾ ਕੀਤੀ। ਉਹਨਾਂ ਨੇ ਭਾਰਤ ਵਿਚ ਪਾਣੀ ਦੇ ਮਾਮਲੇ, ਗੈਰ ਜੈਵਿਕ ਸਮੱਗਰੀ, ਚਮੜੀ ਨੂੰ ਅਨੁਕੂਲ ਬਣਾਉਣ, ਸ਼ਹਿਰੀਕਰਨ ਦੇ ਵਾਤਾਵਰਣ ਤੇ ਪੈਣ ਵਾਲੇ ਪ੍ਰਭਾਵ ਅਤੇ ਉਹਨਾਂ ਦਾ ਮੁਲਾਂਕਣ, ਠੋਸ ਅਤੇ ਤਰਲ ਰਹਿੰਦ-ਖੂੰਹਦ ਪ੍ਰਬੰਧਨ, ਟਿਕਾਊ ਸਮੱਗਰੀ ਆਦਿ ਸੰਬਧੀ ਵੱਖ ਵੱਖ ਨੀਤੀਆਂ ਤੋਂ ਵੀ ਜਾਣੂ ਕਰਵਾਇਆ।
ਜੀ.ਆਰ.ਡੀ ਪਲਾਨਿੰਗ ਸਕੂਲ ਦੇ ਮੁਖੀ ਡਾ. ਕਿਰਨ ਸੰਧੂ ਨੇ ਮੁੱਖ ਮਹਿਮਾਨ ਐਸ.ਐਸ.ਬਹਿਲ ਦਾ ਸਵਾਗਤ ਕਰਦਿਆ ਸੀਐਸਈ ਟੀਮ ਦੇ ਵੱਖ-ਵੱਖ ਖੋਜ ਪ੍ਰੋਗਰਾਮਾਂ ਦੌਰਾਨ ਵੱਖ ਵੱਖ ਖੋਜਾਂ ਨੂੰ ਸਾਂਝਾ ਕਰਨ ਦੇ ਯਤਨਾਂ ਦੀ ਸ਼ਲਾਘਾ ਕੀਤੀ।ਉਹਨਾਂ ਨੇ ਗੁਰੂ ਰਾਮਦਾਸ ਸਕੂਲ ਆਫ ਪਲਾਨਿੰਗ ਦੇ ਪ੍ਰੋਫ਼ੈਸਰ ਅਸ਼ਵਨੀ ਲੁਥਰਾ ਵੱਲੋਂ ਨਿੱਜੀ ਦਿਲਚਸਪੀ ਲੈ ਕੇ ਕੁਦਰਤੀ ਸਰੋਤਾਂ ਨੂੰ ਬਚਾਉਣ ਅਤੇ ਮੁੜ ਵਰਤੋਂ ਵਿਚ ਲਿਆਉਣ ਸੰਬਧੀ ਸਿਖਲਾਈ ਪ੍ਰੋਗਰਾਮਾਂ ਨੂੰ ਅੱਗੇ ਤੋਂ ਵੀ ਜਾਰੀ ਰੱਖਣ ਦੇ ਪ੍ਰਣ ਦੀ ਵੀ ਸ਼਼ਲਾਘਾ ਕੀਤੀ।
Check Also
ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ
ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …
Punjab Post Daily Online Newspaper & Print Media