ਭੀਖੀ, 4 ਅਪ੍ਰੈਲ (ਪੰਜਾਬ ਪੋਸਟ – ਕਮਲ ਜ਼ਿੰਦਲ) – ਸਥਾਨਕ ਪ੍ਰੋ: ਯੋਗੇਸ਼ ਮੈਮੋਰੀਅਲ ਹਾਈ ਸਕੂਲ ਵਿਖੇ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ
ਗਿਆ।ਸਮਾਰੋਹ ਦੀ ਸ਼ੁਰੂਆਤ ਧਾਰਮਿਕ ਗੀਤ ਨਾਲ ਹੋਈ।ਬੱਚਿਆਂ ਨੇ ਸਭਿਆਚਾਰਕ ਪ੍ਰੋਗਰਾਮ ਦੌਰਾਨ ਸਕਿੱਟਾਂ, ਗਿੱਧਾ, ਭੰਗੜਾ, ਗੀਤ ਸੰਗੀਤ ਤੇ ਕੋਰੀਗ੍ਰਾਫੀ ਪੇਸ਼ ਕੀਤੀ।ਸਟੇਜ ਸਕੱਤਰ ਦੀ ਭੂਮਿਕਾ ਮਿਸਿਜ ਸੰਦੀਪ ਕੋਰ ਤੇ ਮਿਸ ਰਜਨੀ ਬਾਲਾ ਨੇ ਨਿਭਾਈ।ਸਕੂਲ ਪ੍ਰਿਸੀਪਲ ਅਮਿਤਾ ਗਰਗ ਨੇ ਸਕੂਲ ਦੀ ਪ੍ਰਾਪਤੀ ਰਿਪੋਰਟ ਪੜੀ ਤੇ ਹਾਜ਼ਰ ਲੋਕਾਂ ਦਾ ਧੰਨਵਾਦ ਕੀਤਾ।ਅਹਿਮ ਪੁਜੀਸ਼ਨਾਂ `ਤੇ ਰਹਿਣ ਵਾਲੇ ਬੱਚਿਆਂ ਨੂੰ ਇਨਾਮ ਵੰਡਣ ਦੀ ਰਸਮ ਸਕੂਲ ਕਮੇਟੀ ਦੇ ਐਮ. ਡੀ ਮਨਦੀਪ ਕੁਮਾਰ ਸ਼ਰਮਾ ਤੇ ਉਮਕਾਰ ਸ਼ਰਮਾ ਨੇ ਨਿਭਾਈ। ਉਨਾਂ ਨੇ ਬੱਚਿਆਂ ਨੂੰ ਸਦਾ ਸਖਤ ਮਿਹਨਤ ਕਰਦੇ ਰਹਿਣ ਦੀ ਪ੍ਰੇਰਣਾ ਦਿੱਤੀ।ਇਸ ਮੋਕੇ ਸੈਕਟਰੀ ਹਰਿੰਦਰ ਸ਼ਰਮਾ, ਮੈਡਮ ਪਵਨਵੀਰ ਕੋਰ, ਮੈਡਮ ਰਵਨੀਤ ਕੋਰ, ਰਿਤੂ, ਯਸ਼ਪ੍ਰੀਤ ਕੋਰ, ਪ੍ਰਿਯੰਕਾ ਤੇ ਨੋਸ਼ਾਦ ਰਹਿਮਾਨ ਹਾਜਰ ਸਨ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media