Monday, August 24, 2026

ਸੋਨੂ ਸੋਹਲ ਦਾ ਯੂਥ ਅਕਾਲੀ ਦਲ ਜਾਂ ਮਜੀਠੀਆ ਨਾਲ ਕੋਈ ਸੰਬੰਧ ਨਹੀਂ – ਸਰਚਾਂਦ ਸਿੰਘ

ਅੰਮ੍ਰਿਤਸਰ, 12 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਕਾਂਗਰਸ ਪਾਰਟੀ ਦੇ ਮਾਝੇ ਨਾਲ ਸੰਬੰਧਿਤ ਸੀਨੀਅਰ ਆਗੂਆਂ ਵਲੋਂ ਅੱਜ ਕਾਂਗਰਸ ਵਿਚ ਸ਼ਾਮਿਲ Sarchand Singhਕੀਤੇ ਗਏ ਅਮਰਦੀਪ ਸਿੰਘ ਸੋਨੂੰ ਸੋਹਲ ਨਾਮੀ ਵਿਅਕਤੀ ਦਾ ਯੂਥ ਅਕਾਲੀ ਦਲ ਜਾਂ ਮਜੀਠੀਆ ਨਾਲ ਕੋਈ ਸੰਬੰਧ ਨਹੀਂ।ਮਜੀਠੀਆ ਦੇ ਦਫਤਰ ਤੋਂ ਜਾਰੀ ਬਿਆਨ ’ਚ ਪੋ੍ਰ.  ਸਰਚਾਂਦ ਸਿੰਘ ਨੇ ਕਿਹਾ ਹੈ ਕਿ ਮਾਝੇ ਦੇ ਯੂਥ ਅਕਾਲੀ ਦਲ ਦਾ ਜਥੇਬੰਦਕ ਢਾਂਚਾ ਭੰਗ ਕੀਤੇ ਜਾਣ ਉਪਰੰਤ ਅੱਜ ਤਕ ਇਸ ਦਾ ਪੁਨਰਗਠਨ ਹੀ ਨਹੀਂ ਕੀਤਾ ਗਿਆ।ਇਸੇ ਤਰਾਂ ਸੋਨੂ ਸੋਹਲ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਨਾਂ ਕਦੀ ਵੀ ਸਿਆਸੀ ਸਲਾਹਕਾਰ ਨਹੀਂ ਰਿਹਾ।ਪ੍ਰੋ. ਸਰਚਾਂਦ ਨੇ ਸਪੱਸ਼ਟ ਕਿਹਾ ਕਿ ਕਾਂਗਰਸ ਪਾਰਟੀ ਚੋਣ ਵਾਅਦਿਆਂ ਨੂੰ ਪੂਰਾ ਨਾ ਕਰਣ ਕਰਕੇ ਲੋਕ ਕਚਹਿਰੀ ਵਿੱਚ ਉਸ ਨੂੰ ਮਿਲ ਰਹੀ ਸ਼ਿਕਸਤ ਤੋਂ ਬੁਖਲਾਹਟ ’ਚ ਹੈ ਅਤੇ ਪਾਰਟੀ ਦੀ ਹਵਾ ਦਿਖਾਉਣ ਲਈ ਝੂਠ ਦਾ ਸਹਾਰਾ ਲੈਦਿਆਂ ਹੋਛੀਆਂ ਹਰਕਤਾਂ ’ਤੇ ਉਤਰ ਆਈ ਹੈ।ਜੋ ਕਾਂਗਰਸੀ ਸੋਨੂੰ ਸੋਹਲ ਨੂੰ ਮੁੜ ਕਾਗਰਸ ਵਿਚ ਸ਼ਾਮਿਲ ਕਰਨ ਦੇ ਡਰਾਮੇਬਾਜ਼ੀ ਤੋਂ ਹੀ ਸਾਬਤ ਹੁੰਦਾ ਹੈ।
 

Check Also

ਅਮਰੀਕਾ ਨਿਵਾਸੀ ਬਲਵੰਤ ਸਿੰਘ ਵੱਲੋਂ ਲੰਗਰ ਸੇਵਾ ਲਈ ਗੱਡੀ ਅਤੇ ਸਰਾਂ ਲਈ 4 ਲੱਖ ਭੇਟ

ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤਾਂ …

Leave a Reply