Tuesday, June 23, 2026

ਦੁਨੀਆ ਦਾ ਸੱਭ ਤੋਂ ਪੁਰਾਣਾ ਵੈਨਕੂਵਰ ਪਾਈਪ ਬੈਂਡ ਯੂਨੀਵਰਸਿਟੀ `ਚ ਵਿਸਾਖੀ `ਤੇ ਦੇਵੇਗਾ ਪੇਸ਼ਕਾਰੀ

ਅੰਮ੍ਰਿਤਸਰ, 13 ਅਪ੍ਰੈਲ ( ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀਆਂ, ਵਸਨੀਕਾਂ ਅਤੇ ਵਿਸ਼ੇਸ ਕਰ Gndu1ਸ਼ਹਿਰ ਵਾਸੀਆਂ ਲਈ ਇਹ ਰੋਮਾਂਚਿਕ ਮੌਕਾ ਹੋਵੇਗਾ ਜਦੋਂ ਕਿ ਉਹ ਦੁਨੀਆ ਦਾ ਸਭ ਤੋਂ ਪੁਰਾਣਾ ਵੈਨਕੂਵਰ ( ਕਨੇਡਾ) ਪਾਈਪ ਬੈਂਡ 13 ਅਪ੍ਰੈਲ ਨੂੰ ਵਿਸਾਖੀ ਦੇ ਮੌਕੇ ਆਪਣੀ ਅੱਖੀ ਡਿੱਠਣਗੇ।ਇਹ ਉਪਰਾਲਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾ.ਜਸਪਾਲ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ ਹੇਠ ਯੂਨੀਵਰਸਿਟੀ ਦੇ ਡੀਨ ਅਕਾਦਿਮਕ ਮਾਮਲੇ ਵੱਲੋਂ ਕੱਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹਾਕੀ ਸਟੇਡੀਅਮ ਵਿਚ ਬਾਅਦ ਦੁਪਿਹਰ 3:00 ਵਜੇਂ ਆਪਣੀ ਪੇਸ਼ਕਾਰੀ ਦੇਣ ਲਈ ਪੁੱਜ ਰਿਹਾ ਹੈ। ਇਸ ਪ੍ਰੋਗਰਾਮ ਦਾ ਉਦੇਸ਼ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਹੋਰਨਾਂ ਨੂੰ ਵਿਦੇਸ਼ੀ ਸੱਭਿਅਤਾ ਦੇ ਰੂਬ-ਰੂ ਕਰਵਾਉਣਾ ਹੈ।ਇਸ ਵਿਸ਼ੇਸ਼ ਸਮਾਗਮ ਦਾ ਲੁਤਫ਼ ਉਠਾਉਣ ਲਈ ਯੂਨੀਵਰਸਿਟੀ ਵੱਲੋਂ ਅੰਬਰਸਰੀਆਂ ਨੂੰ ਖੁੱਲਾ ਸੱਦਾ ਦਿੱਤਾ ਜਾਂਦਾ ਹੈ।
                  ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡੀਨ ਵਿਦਿਅਕ ਮਾਮਲੇ ਪੋ੍ਰ: ਸਰਬਜੋਤ ਸਿੰਘ ਬਹਿਲ ਨੇ ਦੱਸਿਆ ਕਿ ਹਰ ਸਾਲ ਵੈਨਕੂਵਰ ਵਿਚ ਵਿਸਾਖੀ ਦੇ ਮੌਕੇ ਤੇ ਆਪਣੀ ਦਮਦਾਰ ਪੇਸ਼ਕਾਰੀ ਦੇਣ ਵਜੋਂ ਜਾਣਿਆ ਜਾਂਦਾ ਹੈ। ਪੋ੍ਰ: ਸੰਧੂ ਦੇ ਉਪਰਾਲਿਆ ਦੇ ਸਦਕਾ ਇਹ ਪਹਿਲੀ ਵਾਰ ਹੈ ਕਿ ਇਹ ਬੈਂਡ ਵੈਨਕੂਵਰ ਦੀ ਥਾਂ ਤੇ ਗੁਰੂ ਨਗਰੀ ਅੰਮ੍ਰਿਤਸਰ ਵਿਖੇ ਖ਼ਾਲਸੇ ਦੀ ਸਿਰਜਨਾ ਨੂੰ ਸਮਰਪਿਤ ਦਿਹਾੜੇ ਵਿਸਾਖੀ ਮੌਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਆਪਣੀ ਲਾਈਵ ਪੇਸ਼ਕਾਰੀ ਦੇਵੇਗਾ।
                 ਇਹ ਬੈਂਡ 1914 ਤੋਂ ਹੀ ਲੋਕਾਂ ਦਾ ਮਨੋਰੰਜਨ ਕਰਦਾ ਆ ਰਿਹਾ ਹੈ ਅਤੇ 2014 ਵਿਚ ਇਸ ਬੈਂਡ ਨੇ ਆਪਣਾ ਸ਼ਤਾਬਦੀ ਵਰ੍ਹਾਂ ਬੜੀ ਧੂਮ ਧਾਮ ਨਾਲ ਮਨਾਉਣ ਤੋਂ ਬਾਅਦ ਵਿਸ਼ਵ ਦੌਰੇ ਤੇ ਨਿਕਲਿਆ ਹੋਇਆ ਹੈ।ਸੱਭਿਆਚਾਰਕ ਅਦਾਨ ਪ੍ਰਦਾਨ ਦੇ ਸਿਲਸਲੇ ਨੂੰ ਭਾਰਤ ਵਿਚ ਅੱਗੇ ਤੋਰਨ ਦੇ ਲਈ ਅੰਮ੍ਰਿਤਸਰ ਤੋਂ ਬਾਅਦ ਹੋਰ ਵੀ ਕਈ ਥਾਵਾਂ ਤੇ ਪੇਸ਼ਕਾਰੀ ਦੇਣ ਵਾਲਾ ਹੈ।ਇਹ ਵੈਨਕੂਵਰ ਦੀ ਪ੍ਰੰਪਰਾ ਅਤੇ ਵਿਰਾਸਤ ਨੂੰ ਆਪਣੇ ਵਿਚ ਸਮੋਈ ਬੈਠਾ ਹੈ।ਇਸ ਰਾਂਹੀ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਆਪਣੇ ਅਤੀਤ ਅਤੇ ਸੱਭਿਆਚਾਰਕ ਪ੍ਰੰਪਰਾਵਾਂ ਨੂੰ ਜੀਵਤ ਰੱਖਿਆ ਜਾਣਾ ਚਾਹੀਦਾ ਹੈ।ਇਹ 34 ਮੈਬਰਾਂ ਦੀ ਟੀਮ ਵਾਲਾ ਬੈਂਡ ਆਪਣੀ ਪੁਰਾਤਨ ਦਿੱਖ ਅਤੇ ਸਾਜ਼ਾਂ ਨਾਲ ਧਾਰਮਿਕ, ਦੇਸ਼ ਭਗਤੀ ਅਤੇ ਲੋਕ ਧੁਨਾਂ ਪੇਸ਼ ਕਰਕੇ ਲੋਕਾਂ ਦਾ ਮਨੋਰੰਜਨ ਕਰੇਗਾ।
                ਵੈਨਕੂਵਰ ਪੁਲਿਸ ਪਾਈਪ ਬੈਂਡ ਸੱਭਿਆਚਾਰਕ ਅਦਾਨ-ਪ੍ਰਦਾਨ ਦੀ ਲੜੀ ਹੇਂਠ ਵੈਨਕੂਵਰ ਪੁਲਿਸ ਵਿਭਾਗ ਦੇ ਚੀਫ਼ ਐਨਥਨੀ ਐਡਮ ਪਾਲਮਰ, ਡਿਪਟੀ ਚੀਫ਼ ਸਟੀਵ ਰਾਏ ਦੀ ਅਗਵਾਈ `ਚੋ ਪੁੱਜ ਰਿਹਾ ਹੈ। ਇਸ ਬੈਂਡ ਦੇ ਵਿਚ ਇਕ ਗੁਰਸਿੱਖ ਮੈਂਬਰ ਬਲਜਿੰਦਰ ਸਿੰਘ ਢਾਂਹਾਂ ਜੋ ਵੈਨਕੂਵਰ ਪਾਈਪ ਬੈਂਡ ਬੋਰਡ ਦਾ ਮੈਂਬਰ ਵੀ ਹੈ।ਬੈਂਡ ਦੇ ਮੈਂਬਰਾਂ ਵੱਲੋਂ ਅੰਮ੍ਰਿਤਸਰ ਦੇ ਇਤਿਹਾਸਕ ਅਤੇ ਹੋਰ ਮੱਹਤਵਪੂਰਨ ਸਥਾਨਾਂ ਦਾ ਦੌਰਾ ਕੀਤਾ ਜਾਵੇਗਾ।

Check Also

ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ

ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …

Leave a Reply