Friday, October 16, 2026

ਅੱਖਾਂ ਦਾ ਵਿਸ਼ਾਲ ਚੈਕਅੱਪ ਕੈਂਪ ਲਾਇਆ

PPN1404201902ਭੀਖੀ, 14 ਅਪ੍ਰੈਲ (ਪੰਜਾਬ ਪੋਸਟ – ਕਮਲ ਜ਼ਿੰਦਲ) – ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ਨੂੰ ਸਮਰਪਿਤ ਬੇਗਮਪੁਰਾ ਵੈਲਫੇਅਰ ਸੁਸਾਇਟੀ (ਰਜਿ.) ਆਲਮਪੁਰ ਮੰਦਰਾਂ (ਮਾਨਸਾ) ਵਲੋਂ ਸਮੂਹ ਨਗਰ ਨਿਵਾਸੀਆਂ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਅੱਖਾਂ ਦਾ ਵਿਸ਼ਾਲ ਚੈਕਅੱਪ ਕੈਂਪ ਲਾਇਆ ਗਿਆ।
      ਕੈਂਪ ਦੇ ਪਹਿਲੇ ਸ਼ੈਸ਼ਨ ਦਾ ਉਦਘਾਟਨ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਅਤੇ ਦੂਸਰੇ ਸ਼ੈਸ਼ਨ ਦਾ ਉਦਘਾਟਨ ਮੇਜਰ ਸਿੰਘ ਧਾਲੀਵਾਲ ਬੀ.ਡੀ.ਪੀ.ਓ ਬੁਢਲਾਡਾ ਨੇ ਕੀਤਾ।
     ਇਸ ਕੈਂਪ ਵਿੱਚ ਸਿਵਲ ਹਸਪਤਾਲ ਸਰਦੂਲਗੜ੍ਹ ਦੇ ਆਈ ਸਰਜਨ ਡਾ. ਪਿਊਸ਼ ਗੋਇਲ ਅਤੇ ਡਾ. ਭੀਮ ਸੈਨ ਨੇ ਮਰੀਜਾਂ ਦੀਆਂ ਅੱਖਾਂ ਦਾ ਚੈਕਅਪ ਕੀਤਾ।ਮਰੀਜ਼ਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ।ਚਿੱਟੇ ਮੋਤੀਏ ਤੋਂ ਪੀੜਤ ਮਰੀਜਾਂ ਦੇ ਅਪ੍ਰੇਸ਼ਨ ਵੀ ਮੁਫਤ ਕੀਤੇ ਜਾਣਗੇ।ਇਸ ਕੈਂਪ ਵਿੱਚ ਪਿੰਡ ਦੀ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦਾ ਵਿਸ਼ੇਸ਼ ਯੋਗਦਾਨ ਰਿਹਾ।

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …

Leave a Reply