Saturday, April 18, 2026

ਬੀਬਾ ਹਰਸਿਮਰਤ ਕੌਰ ਬਾਦਲ ਨੇ ਭੀਖੀ `ਚ ਕੀਤਾ ਚੋਣ ਪ੍ਰਚਾਰ

ਭੀਖੀ, 14 ਅਪ੍ਰੈਲ (ਪੰਜਾਬ ਪੋਸਟ- ਕਮਲ ਜ਼ਿੰਦਲ) – ਚੋਣ ਪ੍ਰਚਾਰ ਕਰਨ ਲਈ ਵਿਸ਼ੇਸ਼ ਤੌਰ `ਤੇ ਕਸਬਾ ਭੀਖੀ ਦੀ ਮਹਿਤਾ ਕਾਲੋਨੀ ਪਹੁੰਚੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਲੋਕਾਂ ਨੂੰ ਸਬੋਧਨ PPN1404201903ਕਰਦਿਆਂ ਕਿਹਾ ਕਿ ਉਹਨਾਂ ਨੂੰ ਮਾਣ ਹੈ ਆਪਣੇ ਹਲਕੇ ਦੇ ਲੋਕਾਂ ਤੋਂ ਮਿਲ ਰਹੇ ਪਿਆਰ ਸਦਕਾ ਪਾਰਟੀ ਹਾਈਕਮਾਨ ਦੇ ਕਹਿਣ `ਤੇ ਵੀ ਉਹਨਾਂ ਦਾ ਆਪਣੇ ਬਠਿੰਡਾ ਹਲਕਾ ਛੱਡ ਕੇ ਕਿਸੇ ਹੋਰ ਹਲਕੇ ਵਿੱਚ ਜਾਣ ਨੂੰ ਦਿਲ ਨਹੀਂ ਕਰਦਾ ਪਿਆ।ਉਹਨਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਏਮਜ਼ ਨੂੰ ਰੋਕਣ ਲਈ ਬਹੁਤ ਕੁੱਝ ਕੀਤਾ।ਪ੍ਰੰਤੂ ਬਾਦਲ ਸਰਕਾਰ ਦੀ ਮਿਹਨਤ ਦੇ ਸਦਕਾ ਉਹ  ਇਸ ਹਸਪਤਾਲ ਦੇ ਕੰਮ ਵਿਚ ਲੱਗੇ ਹੋਏ ਹਨ। ੳਹਨਾਂ ਨੇ ਕਿਹਾ ਕਿ ਪਿਛਲੇ 10 ਸਾਲਾਂ ਤੋਂ ਉਹ ਆਪਣੇ ਬਠਿੰਡੇ ਹਲਕੇ ਦੇ ਲਗਾਤਾਰ ਕੰਮ ਕਰਵਾ ਰਹੇ ਹਨ।ਉਹਨਾਂ ਨੇ ਆਪਣੇ ਕੰਮਾਂ ਦੇ ਆਧਾਰ `ਤੇ ਲੋਕਾਂ ਤੋਂ ਵੋਟ ਵੀ ਮੰਗੀ।ਇਸ ਮੌਕੇ ਪ੍ਰੇਮ ਕੁਮਾਰ ਅਰੋੜਾ, ਭਗਵਾਨ ਦਾਸ ਗੁਪਤਾ, ਜਗਦੀਪ ਸਿੰਘ ਨਕਈ, ਅਸ਼ੋਕ ਕੁਮਾਰ ਜੈਨ, ਵਿਜੈ ਕੁਮਾਰ, ਕੁਲਸ਼ੇ਼ਰ ਸਿੰਘ ਰੂਬਲ, ਸੋਨੂੰ ਜਿੰਦਲ, ਗੁਲਸ਼ਨ ਕੁਮਾਰ ਅਤੇ ਸੁਖਦੀਪ ਸਿੰਘ ਐਮ.ਸੀ ਆਦਿ ਹਾਜ਼ਰ ਸਨ।

 

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply