ਗੋਨਿਆਣਾ ਖੁਰਦ, 14 ਅਪ੍ਰੈਲ (ਪੰਜਾਬ ਪੋਸਟ -ਪਰਮਜੀਤ ਸਿੰਘ) – ਸਰਕਾਰੀ ਹਾਈ ਸਕੂਲ ਗੋਨਿਆਣਾ ਖੁਰਦ ਜ਼ਿਲਾ ਬਠਿੰਡਾ ਦਾ ਸਾਲਾਨਾ ਇਨਾਮ ਵੰਡ ਸਮਾਗ਼ਮ ਸਕੂਲ ਕੈਂਪਸ `ਚ ਕਰਵਾਇਆ ਗਿਆ।ਬਹੁਤ ਹੀ ਸੁਚੱਜੇ ਢੰਗ ਨਾਲ਼ ਤਿਆਰ ਕੀਤੀਆਂ ਸਭਿਆਚਾਰਕ ਵੰਨਗੀਆਂ ਵਿੱਚ ਸੋਲੋ ਗੀਤ, ਸਮੂਹ ਗਾਣ, ਡਾਂਸ, ਸਕਿੱਟਾਂ ਯਾਦਗਾਰੀ ਹੋ ਨਿਬੜੀਆਂ।ਪ੍ਰੋਗਰਾਮ ਦਾ ਆਗ਼ਾਜ਼ ਮਨਜੋਤ ਕੌਰ ਐਂਡ ਪਾਰਟੀ ਵਲੋਂ ਕੀਤਾ ਗਿਆ।
ਸ.ਹ.ਸ. ਗੋਨਿਆਣਾ ਖੁਰਦ ਦੇ ਸਟਾਫ਼ ਤੋਂ ਇਲਾਵਾ ਸਸਰਕਾਰੀ ਐਲੀਮੈਂਟਰੀ ਸਕੂਲ ਸਟਾਫ਼, ਐਸ.ਐਮ.ਸੀ ਕਮੇਟੀ, ਸਮੂਹ ਨਗਰ ਪੰਚਾਇਤ, ਗੁਰੂਦੁਆਰਾ ਪ੍ਰਬੰਧਕ ਕਮੇਟੀ, ਐਕਸ ਸਰਵਿਸਮੈਨ ਵੈਲਫੇਅਰ ਕਮੇਟੀ, ਬਾਬਾ ਜੀਵਨ ਸਿੰਘ ਯੁਵਕ ਭਲਾਈ ਕਲੱਬ, ਬਾਬਾ ਜੀਵਨ ਸਿੰਘ ਵੈਲਫੇਅਰ ਕਲੱਬ ਦੇ ਪ੍ਰਧਾਨਾਂ ਤੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ।ਸ੍ਰੀ ਗਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਭਾਰਤ ਦੇ 11 ਸੂਬਿਆਂ ਸਟੇਟਾਂ ਅਤੇ ਦੁਨੀਆਂ ਦੇ 6 ਮੁਲਕਾਂ ਵਿੱਚ ਮੋਟਰਸਾਈਕਲ `ਤੇ 56 ਦਿਨਾਂ ਦੀ ਯਾਤਰਾ ਕਰ ਕੇ ਆਏ ਸਨ ਸਟੇਟ ਐਵਾਰਡੀ ਜਸਵਿੰਦਰ ਸਿੰਘ ਦਾ ਉਚੇਚੇ ਤੌਰ `ਤੇ ਸਨਮਾਨ ਕੀਤਾ ਗਿਆ।
ਪੋ੍ਗਰਾਮ ਦੌਰਾਨ ਨੰਨ੍ਹੇ ਕਲਾਕਾਰਾਂ ਵਿੱਚੋਂ ਐਸਵੀਨ ਐਂਡ ਪਾਰਟੀ, ਜੋਤੀ ਐਂਡ ਪਾਰਟੀ, ਗਗਨ ਐਂਡ ਪਾਰਟੀ, ਖੁਸ਼ਦੀਪ ਕੋਰ, ਲਛਮੀ ਕੌਰ ਤੇ ਜ਼ਸ਼ਨ ਨੇ ਖੂਬ ਰੰਗ ਬੰਨਿਆ।ਕਲੱਬ ਪ੍ਰਧਾਨ ਜਸਕਰਨ ਸਿੰਘ ਅਤੇ ਡਾ. ਜਸਵੀਰ ਸਿੰਘ ਨੇ ਕਵੀਸ਼ਰੀ ਗਾ ਕੇ ਵਾਹ-ਵਾਹ ਖੱਟੀ।ਪੰਜਾਬੀ ਮਾਸਟਰ ਸ਼ਮਸ਼ੇਰ ਸਿੰਘ ਨੇ ਸਕੂਲ ਦੀਆਂ ਗਤੀਵਿਧੀਆਂ ਬਾਰੇ ਸਾਲਾਨਾ ਰਿਪੋਰਟ ਪੇਸ਼ ਕੀਤੀ।
ਪਿੰਡ ਦੇ ਸਾਬਕਾ ਸਰਪੰਚ ਤੇਜਾ ਸਿੰਘ, ਮੋਜੂਦਾ ਸਰਪੰਚ ਗੱਜਣ ਸਿੰਘ, ਗੁਰਦੁਆਰਾ ਕਮੇਟੀ ਪ੍ਰਧਾਨ ਹਰਨੇਕ ਸਿੰਘ, ਕਲਬ ਪ੍ਧਾਨ ਜਸਕਰਨ ਸਿੰਘ, ਨਿਰਭੈ ਸਿੰਘ, ਬਾਬਾ ਹਰਮੰਦਰ ਸਿੰਘ, ਖੁਸ਼ਵੰਤ ਸਿੰਘ, ਐਕਸ. ਸਰਵਿਸਮੈਨ ਹਰਭਗਵਾਨ ਸਿੰਘ, ਗੁਰਦੀਪ ਸਿੰਘ ਮੈਂਬਰ ਆਦਿ ਨੇ ਸਕੂਲ ਦੀਆਂ ਗਤੀਵਿਧੀਆਂ ਅਤੇ ਨਤੀਜਿਆਂ ਨੂੰ ਸਲਾਹਿਆ।ਦਾਨੀ ਸੱਜਣਾਂ ਨੇ ਪੂਰੇ ਸਕੂਲ ਨੂੰ ਪੇਂਟ ਕਰਾਉਣ ਲਈ ਜਲਦ ਹੀ ਕੰਮ ਸ਼ੁਰੂ ਕਰਵਾਉਣ ਦਾ ਭਰੋਸਾ ਦਿੱਤਾ।
ਸਨਮਾਨ ਸਮਾਰੋਹ ਦੇ ਵਿੱਚ ਪਿਛਲੇ ਵਿਦਿਅਕ ਸ਼ੈਸ਼ਨ ਦੌਰਾਨ ਚੰਗੀਆਂ ਪੁਜ਼ੀਸ਼ਨਾ ਵਾਲੇ, ਖੇਡਾਂ ਵਾਲੇ, ਵੱਧ ਹਾਜ਼ਰੀਆਂ ਤੇ ਅਨੁਸ਼ਾਸ਼ਨ `ਚ ਮੋਹਰੀ ਬੱਚਿਆ ਨੂੰ ਹਰ ਸਾਲ ਦੀ ਤਰਾਂ ਪਿੰਡ ਦੇ ਐਕਸ ਸਰਵਿਸ ਵੈਲਫੇਅਰ ਕਲੱਬ ਤੇ ਸਕੂਲ ਵਲੋਂ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ ਗਿਆ।
ਇਸੇ ਸਕੂਲ ਦੇ ਦੋ ਅਧਿਆਪਕਾਂ ਸਟੇਟ ਐਵਾਰਡੀ ਆਰਟ ਕਰਾਫ਼ਟ ਟੀਚਰ ਪਰਮਜੀਤ ਸਿੰਘ, ਪੀ.ਟੀ.ਆਈ ਸੇਵਕ ਸਿੰਘ ਨੂੰ ਵਾਤਾਵਰਣ, ਸਮਾਜ ਸੇਵਾ, ਵਿੱਦਿਆ ਤੇ ਖੇਡਾਂ ਆਦਿ ਦੇ ਅਹਿਮ ਕਾਰਜ਼ਾਂ ਦੇ ਬਦਲੇ ਪਿੰਡ ਪੰਚਾਇਤ, ਕਲੱਬ ਮੈਬਰਾਂ ਤੇ ਗੁਰਦੁਆਰਾ ਕਮੇਟੀ ਵਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।ਸਮੂਹ ਸਟਾਫ਼ ਸ.ਹ.ਸ ਤੇ ਸ. ਐਲੀਮੈਟਰੀ ਸਕੂਲ ਸਟਾਫ਼ ਨੂੰ ਵੀ ਯਾਦਗਾਰੀ ਚਿੰਨ੍ਹ ਦਿੱਤੇ ਗਏ।
ਮੁੱਖ ਅਧਿਆਪਕ ਬਲਜਿੰਦਰ ਸਿੰਘ ਨੇ ਸਕੂਲ ਦੀਆਂ ਅਹਿਮ ਪ੍ਰਾਪਤੀਆਂ ਤੇ ਮੰਗਾਂ ਬਾਰੇ ਸਮੁੱਚੀ ਪੰਚਾਇਤ ਨੂੰ ਜਾਣੂ ਕਰਵਾਇਆ ਤੇ ਆਏ ਹੋਏ ਪਿੰਡ ਦੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ।ਮੰਚ ਸੰਚਾਲਨ ਸ਼੍ਰੀਮਤੀ ਵਿਸ਼ਾਲੀ ਅਤੇ ਨੈਨਸੀ ਨੇ ਕੀਤਾ।
Check Also
ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ
ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …
Punjab Post Daily Online Newspaper & Print Media