ਅੰਮ੍ਰਿਤਸਰ, 14 ਅਪ੍ਰੈਲ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਨਵਰੀ ਮਹੀਨੇ ਵਿਚ
ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਆਰੰਭ ਕੀਤੀ ਸ਼ਬਦ ਗੁਰੂ ਯਾਤਰਾ ਦਾ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪੁੱਜਣ ’ਤੇ ਸੰਗਤ ਵੱਲੋਂ ਥਾਂ ਥਾਂ ਭਰਵਾਂ ਸਵਾਗਤ ਕੀਤਾ ਗਿਆ।ਪਹਿਲਾਂ ਪਿੰਡ ਸੁਲਤਾਨਵਿੰਡ ਦੇ ਬਾਹਰਵਾਰ ਸ਼੍ਰੋਮਣੀ ਕਮੇਟੀ ਦੇ ਮੈਂਬਰ ਹਰਜਾਪ ਸਿੰਘ ਸੁਲਤਾਨਵਿੰਡ, ਭਾਈ ਰਾਮ ਸਿੰਘ, ਭਾਈ ਰਾਜਿੰਦਰ ਸਿੰਘ ਮਹਿਤਾ, ਬਾਵਾ ਸਿੰਘ ਗੁਮਾਨਪੁਰਾ, ਤਲਬੀਰ ਸਿੰਘ ਗਿੱਲ, ਸਕੱਤਰ ਬਲਵਿੰਦਰ ਸਿੰਘ ਜੌੜਾਸਿੰਘਾ ਤੇ ਵਧੀਕ ਮੈਨੇਜਰ ਰਾਜਿੰਦਰ ਸਿੰਘ ਰੂਬੀ, ਨਰਿੰਦਰ ਸਿੰਘ ਐਮ.ਆਰ, ਗੁਰਪ੍ਰਤਾਪ ਸਿੰਘ ਟਿੱਕਾ, ਰਾਣਾ ਪਲਵਿੰਦਰ ਸਿੰਘ, ਅਜੈਬੀਰਪਾਲ ਸਿੰਘ ਰੰਧਾਵਾ, ਕਵਲਜੀਤ ਸਿੰਘ ਗੁਰਵਾਲੀ, ਗੁਰਪ੍ਰੀਤ ਸਿੰਘ ਵਡਾਲੀ, ਬੀਬੀ ਰਾਜਵਿੰਦਰ ਕੌਰ ਰਾਜ ਸਮੇਤ ਵੱਡੀ ਗਿਣਤੀ `ਚ ਸੰਗਤ ਨੇ ਯਾਰਾ ਦਾ ਸਵਾਗਤ ਕੀਤਾ।
ਸ਼ਬਦ ਗੁਰੂ ਯਾਤਰਾ ਦਾ ਸੁਲਤਾਨਵਿੰਡ ਰੋਡ ਸਥਿਤ ਚੌੜਾ ਬਜਾਰ ਵਿਖੇ ਪਹੁੰਚਣ `ਤੇ ਇਲਾਕੇ ਦੀਆਂ ਵੱਖ-ਵੱਖ ਗੁਰਦੁਆਰਾ ਕਮੇਟੀਆਂ ਵਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ।ਸ਼੍ਰੋਮਣੀ ਕਮੇਟੀ ਮੈਂਬਰ ਭਾਈ ਹਰਜਾਪ ਸਿੰਘ ਸੁਲਤਾਨਵਿੰਡ ਦੀ ਅਗਵਾਈ `ਚ ਚੌਧਰੀ ਦਰਸ਼ਨ ਸਿੰਘ, ਬਲਵਿੰਦਰ ਸਿੰਘ ਖੱਦਰ ਭੰਡਾਰ, ਮੋਹਨ ਸਿੰਘ, ਕੁਲਦੀਪ ਸਿੰਘ, ਰਛਪਾਲ ਸਿੰਘ, ਗੁਰਮੁਖ ਸਿੰਘ ਬਿੱਟੂ, ਤਜਿੰਦਰ ਸਿਘ ਸੰਧੂ, ਬਲਬੀਰ ਸਿੰਘ ਬੀਰਾ, ਅਮਰੀਕ ਸਿੰਘ ਬਾਊ, ਗ੍ਰੰਥੀ ਭਾਈ ਤਰਸੇਮ ਸਿੰਘ, ਨਰਿੰਦਰਪਾਲ ਸਿੰਘ, ਅਜੀਤ ਸਿੰਘ, ਗੁਰਪ੍ਰੀਤ ਸਿੰਘ, ਤੇਜਿੰਦਰ ਸਿੰਘ ਰਾਜਾ, ਅਮਨਬੀਰ ਸਿੰਘ, ਅਨੋਖ ਸਿੰਘ, ਸਤਪਾਲ ਸਿੰਘ ਭਾਟੀਆ, ਰਾਮ ਸਿੰਘ, ਸ਼ਮਸ਼ੇਰ ਸਿੰਘ, ਅਰਵਿੰਦਰ ਸਿੰਘ ਵਾਲੀਆ, ਬੂਟਾ ਸਿੰਘ, ਤਜਿੰਦਰ ਸਿੰਘ ਸੋਨੂ ਆਦਿ ਪੰਜ ਪਿਆਰੇ ਸਾਹਿਬਾਨ ਨੂੰ ਸਿਰੋਪਾਓ ਭੇਟ ਕਰ ਕੇ ਆਪਣਾ ਸਤਿਕਾਰ ਪ੍ਰਗਟ ਕੀਤਾ।ਸੰਗਤਾਂ ਨੇ ਯਾਤਰਾ ਨਾਲ ਚੱਲ ਰਹੀ ਬੱਸ ਵਿੱਚ ਸੁਸ਼ੋਭਿਤ ਇਤਿਹਾਸਕ ਸ਼ਸਤਰਾਂ ਦੇ ਵੀ ਸੰਗਤ ਨੇ ਦਰਸ਼ਨ ਕੀਤੇ।ਇਸ ਸਮੇਂ ਸੰਗਤਾਂ ਨੂੰ ਠੰਡਾ ਜਲ, ਚਾਹ, ਮਠਿਆਈਆਂ ਅਤੇ ਫਲਫਰੂਟ ਵੀ ਵਤਾਇਆ ਗਿਆ।
ਯਾਤਰਾ ਦਾ ਇਹ ਪੜਾਅ ਸੱਚਖੰਡ ਸ੍ਰੀ ਹਰਿਮੰਦਰ ਪੁੱਜ ਕੇ ਸਮਾਪਤ ਹੋਇਆ।ਇਸ ਤੋਂ ਪਹਿਲਾਂ ਅੱਜ ਸ਼ਬਦ ਗੁਰੂ ਯਾਤਰਾ ਦੀ ਆਰੰਭਤਾ ਗੁਰਦੁਆਰਾ ਸੰਨ੍ਹ ਸਾਹਿਬ ਬਾਸਰਕੇ ਤੋਂ ਹੋਈ ਸੀ।
Check Also
ਖ਼ਾਲਸਾ ਕਾਲਜ ਵੈਟਰਨਰੀ ਵੱਲੋਂ ‘ਕੈਚ ਦੈਮ ਯੰਗ’ ਇੰਟਰਐਕਟਿਵ ਪ੍ਰੋਗਰਾਮ ਕਰਵਾਇਆ
ਅੰਮ੍ਰਿਤਸਰ, 4 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵੱਲੋਂ …
Punjab Post Daily Online Newspaper & Print Media