Friday, September 25, 2026

ਪੈਰਾਮਾਊਟ ਪਬਲਿਕ ਸਕੂਲ ਚੀਮਾਂ `ਚ ਮਨਾਇਆ ਵਿਸਾਖੀ ਦਾ ਦਿਹਾੜਾ

ਲੌਂਗੋਵਾਲ, 15 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪੈਰਾਮਾਊਟ ਪਬਲਿਕ ਸਕੂਲ ਚੀਮਾਂ ਵਿਖੇ ਵਿਸਾਖੀ ਦਾ ਦਿਹਾੜਾ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਗਿਆ।ਸਕੂਲ PUNJ1504201910ਅਧਿਆਪਕ ਮੈਡਮ ਹਰਕੀਰਤ ਕੋਰ ਨੇ ਆਪਣੇ ਭਾਸ਼ਣ `ਚ ਬੱਚਿਆਂ ਨੂੰ ਵਿਸਾਖੀ ਦੇ ਦਿਨ ਦੀ ਮਹੱਤਤਾ ਬਾਰੇ ਦਸਦਿਆਂ ਕਿਹਾ ਇਸ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ।ਵਿਸਾਖੀ ਦੇ ਦਿਨਾਂ `ਚ ਹੀ ਕਿਸਾਨ ਆਪਣੀ ਹਾੜੀ ਦੀ ਫ਼ਸਲ ਦੀ ਕਟਾਈ ਕਰਦੇ ਹਨ।ਇਸ ਸਮੇਂ ਜਿਥੇ ਵੱਡੇ ਬੱਚਿਆਂ ਨੇ ਗਿੱਧੇ, ਭੰਗੜਾ ਤੇ ਰੱਸਾ-ਕਧੀ ਦੇ ਜੌਹਰ ਦਿਖਾਏ ਉਥੇ ਹੀ ਛੋਟੇ ਬੱਚਿਆਂ ਨੇ ਬਾਲ ਡਾਂਸ, ਰਿੰਗ ਡਾਂਸ, ਟੰਗ ਆਫ਼ ਵਾਰ, ਅੱਖਾਂ ਬੰਦ ਕਰਕੇ ਬਾਲ ਪਕੜਨਾ, ਹਰਡਲ ਰੇਸ, ਬੈਲੂਨ ਰੇਸ, ਬਾਲ ਇਨ ਬੱਕਟ, ਮਿਊਜੀਕਲ ਚੇਅਰ ਅਤੇ ਹੋਰ ਵੀ ਕਈ ਪ੍ਰਕਾਰ ਦੀਆਂ ਖੇਡਾਂ ਦਾ ਪ੍ਰਦਰਸ਼ਨ ਕੀਤਾ। ਪ੍ਰੋਗਰਾਮ ਦੀ ਸਮਾਪਤੀ ਵੇਲੇ ਸਕੂਲ ਦੇ ਐਮ.ਡੀ ਜਸਵੀਰ ਸਿੰਘ ਚੀਮਾ ਨੇ ਬੱਚਿਆਂ ਨੂੰ ਵਿਸਾਖੀ ਦੀਆਂ ਵਧਾਈਆਂ ਦਿੱਤੀਆਂ     
                          ਇਸ ਮੌਕੇ ਸਕੂਲ ਪ੍ਰਿੰਸੀਪਲ ਸੰਜੇ ਕੁਮਾਰ, ਮੈਡਮ ਕਿਰਨਪਾਲ ਕੋਰ ਕੋਆਰਡੀਨੇਟਰ ਮੈਡਮ ਰੂਬਲ ਇੰਜੀ. ਸੱਦਾਮ ਹੁਸੈਨ ਅਤੇ ਸਟਾਫ਼ ਮੈਂਬਰ ਮੌਜੂਦ ਸਨ।
   

Check Also

ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ

ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …

Leave a Reply