Friday, September 25, 2026

9ਵੇਂ ਸ੍ਰੀ ਰਾਮ ਨੌਮੀ ਉਤਸਵ ਨੂੰ ਸਮਰਪਿਤ ਕਲਸ਼ ਸ਼ੋਭਾ ਯਾਤਰਾ ਸਜ਼ਾਈ

ਲੌਂਗੋਵਾਲ, 15 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) –  ਸ੍ਰੀ ਰਾਮ ਨੌਮੀ ਉਤਸਵ ਅਤੇ ਸੋਸ਼ਲ ਵੈਲਫੇਅਰ ਸੁਸਾਇਟੀ ਰਜਿ: ਚੀਮਾਂ ਮੰਡੀ ਵਲੋਂ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ 9ਵੇਂ PUNJ1504201912ਸ੍ਰੀ ਰਾਮ ਨੌਮੀ ਉਤਸਵ ਨੂੰ ਸਮਰਪਿਤ ਸ੍ਰੀ ਹਨੂੰਮਾਨ ਮੰਦਰ ਤੋਂ ਸ੍ਰੀ ਦੁਰਗਾ ਸ਼ਕਤੀ ਮੰਦਰ ਤੱਕ ਵਿਸ਼ਾਲ ਕਲਸ ਸੋਭਾ ਯਾਤਰਾ ਸਜ਼ਾਈ ਗਈ।ਜਿਸ ਦੌਰਾਨ ਸ੍ਰੀ ਰਮਾਇਣ ਜੀ ਦੇ ਪਾਠ ਦੀ ਪੂਜਾ ਗਾਮਾ ਲੈਬ ਦੇ ਐਮ.ਡੀ ਤੇ ਸ਼ਿਵ ਸ਼ਕਤੀ ਸੇਵਾ ਸੰਘ ਚੀਮਾਂ ਦੇ ਪ੍ਰਧਾਨ ਕੁਲਦੀਪ ਸ਼ਰਮਾ ਨੇ ਪਰਿਵਾਰ ਸਮੇਤ ਕੀਤੀ ਤੇ ਝੰਡਾ ਪੂਜਣ ਦੀ ਰਸਮ ਐਕਸੀਅਨ ਤਰਸੇਮ ਚੰਦ ਜਿੰਦਲ ਚੀਮਾਂ ਨੇ ਨਿਭਾਈ। ਸ੍ਰੀ ਹਨੂੰਮਾਨ ਮੰਦਰ ਤੋਂ ਸਜ਼ਾਈ ਗਈ ਇਸ ਕਲਸ ਯਾਤਰਾ ਦਾ ਨਗਰ ਵਾਸੀਆਂ ਨੇ ਥਾਂ-ਥਾਂ ਭਰਵਾਂ ਸਵਾਗਤ ਕੀਤਾ।
ਕਲਸ ਸੋਭਾ ਯਾਤਰਾ ਦੌਰਾਨ ਵਿਸੇਸ ਤੌਰ `ਤੇ ਪਹੁੰਚੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ, ਹਲਕਾ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਸ਼ਰਧਾਲੂਆਂ ਨੂੰ ਸ਼ੁੱਭ ਕਾਮਨਾਵਾਂ ਭੇਟ ਕੀਤੀਆਂ। ਸੰਸਥਾ ਵਲੋਂ ਉਨਾਂ ਦਾ ਸਨਮਾਨ ਕੀਤਾ ਗਿਆ।ਕਲਸ ਯਾਤਰਾ ਦੌਰਾਨ ਭਾਰੀ ਗਿਣਤੀ `ਚ ਸ਼ਰਧਾਲੂਆਂ ਤੋਂ ਇਲਾਵਾ ਪੰਡਤ ਰਾਜਪਾਲ ਸ਼ਰਮਾ ਦੀ ਅਗਵਾਈ ਵਾਲੀ ਬ੍ਰਾਹਮਣ ਮੰਡਲੀ, ਸ੍ਰੀ ਦੁਰਗਾ ਸ਼ਕਤੀ ਮੰਦਰ ਕਮੇਟੀ, ਸ੍ਰੀ ਦੁਰਗਾ ਸ਼ਕਤੀ ਰਾਮ ਲੀਲ੍ਹਾ ਕਲੱਬ, ਪ੍ਰਾਚੀਨ ਸ਼ਿਵ ਮੰਦਰ ਕਮੇਟੀ, ਸ੍ਰੀ ਬਲਰਾਮ ਕ੍ਰਿਸ਼ਨ ਗਊਸ਼ਾਲਾ ਕਮੇਟੀ, ਅਗਰਵਾਲ ਸਭਾ ਚੀਮਾਂ, ਮਾਤਾ ੜ ਨੈਣਾਂ ਦੇਵੀ ਲੰਗਰ ਕਮੇਟੀ, ਸ੍ਰੀ ਹਨੂੰਮਾਨ ਮੰਦਰ ਕਮੇਟੀ, ਸ਼ਿਵ ਸ਼ਕਤੀ ਸੇਵਾ ਸੰਘ, ਬ੍ਰਾਹਮਣ ਸਭਾ, ਮੰਦਰ ਕਮੇਟੀ ਤੋਲਾਵਾਲ ਦੇ ਸੇਵਾਦਾਰਾਂ ਤੋਂ ਇਲਾਵਾ ਕੌਂਸਲਰ ਨਰਿੰਦਰ ਸਿੰਘ ਚਹਿਲ, ਆਲ ਇੰਡੀਆ ਹਿੰਦੂ ਸ਼ਿਵ ਸੈਨਾ ਚੀਮਾਂ ਦੇ ਪ੍ਰਧਾਨ ਕਿ੍ਰਸ਼ਨ ਕੁਮਾਰ ਬਾਂਸਲ, ਸੰਤ ਅਤਰ ਸਿੰਘ ਇੰਟਰਨੈਸ਼ਨਲ  ਸੀਨੀਅਰ ਸੈਕੰਡਰੀ ਸਕੂਲ ਚੀਮਾਂ ਦੇ ਪ੍ਰਿੰਸੀਪਲ ਵਿਕਰਮ ਸ਼ਰਮਾ, ਡਾ. ਸੁਰੇਸ਼ ਕੁਮਾਰ ਝਾੜੋ ਵਾਲੇ, ਭੀਮ ਸੈਨ ਬਾਂਸਲ, ਜਗਰਾਜ ਸਿੰਘ ਮਾਨ, ਰਜਿੰਦਰ ਕੁਮਾਰ ਲੀਲੂ, ਗੋਰਾ ਲਾਲ ਕਣਕ ਵਾਲੀਆ, ਗੁਰਦੇਵ ਸਿੰਘ ਸੱਗੂ, ਮੰਗਤ  ਰਾਮ, ਕਾਕਾ ਰਾਮ ਹੀਰੋ ਕਲਾਂ, ਬ੍ਰਿਜ ਲਾਲ ਗੋਇਲ, ਲਵਲੀ  ਬੀਰ ਖ਼ੁਰਦ, ਸੁਭਾਸ਼ ਸਿੰਗਲਾ, ਸੁਰੇਸ਼ ਕੁਮਾਰ ਖੀਵੇ ਵਾਲੇ, ਸੰਜੀਵ ਜਿੰਦਲ, ਕੇਵਲ ਕ੍ਰਿਸ਼ਨ ਕਾਂਸਲ, ਜਗਦੀਸ਼ ਕੁਮਾਰ, ਜਨਕ ਰਾਜ ਚੱਕੀ ਵਾਲੇ, ਜੀਤ ਕੁਮਾਰ ਗੋਇਲ ਅਤੇ ਸੰਸਥਾ ਦੇ ਸੇਵਾਦਾਰ ਹਾਜ਼ਰ ਸਨ ।

Check Also

ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ

ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …

Leave a Reply