Thursday, March 5, 2026

ਸ਼ਹਿਰ ਦਾ ਹਵਾ ਪ੍ਰਦੂਸ਼ਣ ਨੂੰ ਸੁਧਾਰਨ ਬਾਰੇ ਯੋਜਨਾ ਉਲੀਕੀ ਜਾਵੇਗੀ – ਡਿਪਟੀ ਕਮਿਸ਼ਨਰ

ਸੀ.ਐਨ.ਜੀ ਦੀ ਵਰਤੋਂ ਅਤੇ ਉਪਲਬੱਧਤਾ ਵਧਾਉਣ ਦੀ ਲੋੜ
ਅੰਮ੍ਰਿਤਸਰ, 16 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਅੰਮ੍ਰਿਤਸਰ ਸ਼ਹਿਰ ਵਿਚ ਹਵਾ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਵਿਆਪਕ ਯੋਜਨਾਬੰਦੀ ਕਰਨ ਦੇ ਯਤਨ PUNJ1604201904ਵਜੋਂ ਅੱਜ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਪ੍ਰਦੂਸ਼ਣ ਕੰਟਰੋਲ ਬੋਰਡ, ਕਾਰਪਰੇਸ਼ਨ, ਖੁਰਾਕ ਸਪਲਾਈ, ਟ੍ਰੈਫਿਕ ਪੁਲਿਸ, ਆਰ.ਟੀ.ਏ ਸੈਕਟਰੀ, ਲੋਕ ਨਿਰਾਮਣ ਵਿਭਾਗ, ਨੈਸ਼ਨਲ ਹਾਈਵੇ, ਖੇਤੀਬਾੜੀ, ਸਨਅਤ ਆਦਿ ਵਿਭਾਗਾਂ ਨਾਲ ਮੀਟਿੰਗ ਕੀਤੀ।ਉਨਾਂ ਕਿਹਾ ਕਿ ਭਾਵੇਂ ਪਿਛਲੇ ਸਾਲਾਂ ਨਾਲੋਂ ਸਾਡੀ ਹਵਾ ਦੇ ਇੰਡੈਕਸ ਵਿਚ ਸੁਧਾਰ ਆਇਆ ਹੈ, ਪਰ ਇਸ ਵਿਚ ਹੋਰ ਵੱਡੇ ਸੁਧਾਰ ਦੀ ਲੋੜ ਹੈ, ਤਾਂ ਕਿ ਸਾਡੀ ਸਿਹਤ ਠੀਕ ਰਹਿ ਸਕੇ।
     ਉਨਾਂ ਇਸ ਲਈ ਸੀ.ਐਨ.ਜੀ ਨਾਲ ਚੱਲਣ ਵਾਲੇ ਵਾਹਨ, ਜਿਸ ਵਿਚ ਆਟੋ ਅਤੇ ਕਾਰਾਂ ਪ੍ਰਮੁੱਖ ਹਨ, ਦੀ ਵਰਤੋੋਂ ਵਧਾਉਣ ਤੇ ਇਸ ਦੀ ਉਪਲਬੱਧਤਾ ਲਈ ਸੀ.ਐਨ.ਜੀ ਪੰਪ ਵਧਾਉਣ ਦੀ ਹਦਾਇਤ ਦਿੱਤੀ।ਉਨਾਂ ਕਿਹਾ ਕਿ ਇਸ ਵੇਲੇ ਕੇਵਲ 3 ਅਜਿਹੇ ਪੰਪ ਹਨ, ਜਿਥੇ ਸੀ.ਐਨ.ਜੀ ਮਿਲਦੀ ਹੈ, ਜੇਕਰ ਇਹ ਗਿਣਤੀ ਵੱਧ ਜਾਵੇ ਤਾਂ ਲੋਕ ਜ਼ਰੂਰ ਇਸ ਦੀ ਵਰਤੋਂ ਕਰਨਗੇ। ਉਨਾਂ ਦੱਸਿਆ ਕਿ ਇਸ ਵੇਲੇ ਸ਼ਹਿਰ ਵਿਚ 450 ਆਟੋ ਅਤੇ ਕੁੱਝ ਕਾਰਾਂ ਚੱਲ ਰਹੀਆਂ ਹਨ, ਜੋ ਕਿ ਲੋੜ ਤੋਂ ਘੱਟ ਹਨ।
         ਪ੍ਰਦੂਸ਼ਣ ਫੈਲਾਉਂਦੇ ਵਾਹਨਾਂ ਦੀ ਰੋਕਥਾਮ ਲਈ ਢਿਲੋਂ ਨੇ ਵਾਹਨਾਂ ਦੇ ਪ੍ਰਦੂਸ਼ਣ ਕੇਂਦਰਾਂ ਦੀ ਜਾਂਚ ਕਰਨ ਦੀਆਂ ਹਦਾਇਤਾਂ ਦਿੱਤੀਆਂ, ਤਾਂ ਜੋ ਉਹ ਸਹੀ ਰੂਪ ਵਿਚ ਪ੍ਰਦੂਸ਼ਣ ਦੀ ਜਾਂਚ ਕਰਕੇ ਹੀ ਸਰਟੀਫਿਕੇਟ ਦੇਣ। ਉਨਾਂ ਓਵਰਲੋਡ ਚੱਲਦੇ ਭਾਰੇ ਵਾਹਨਾਂ ਨੂੰ ਰੋਕਣ ਲਈ ਟੋਲ ਨਾਕਿਆਂ ਉਤੇ ਵੱਡੇ ਕੰਡੇ ਲਗਾ ਕੇ ਉਥੇ ਜੁਰਮਾਨਾ ਕਰਨ ਦੀ ਪੱਕੀ ਵਿਵਸਥਾ ਬਨਾਉਣ ਦੀ ਸਲਾਹ ਦਿੰਦੇ ਕਿਹਾ ਕਿ ਅਜਿਹੇ ਨਾਕੇ ਸ਼ਹਿਰ ਨੂੰ ਆਉਂਦੀ ਹਰੇਕ ਸੜਕ ਉਤੇ ਲਗਾਏ ਜਾਣ, ਤਾਂ ਜੋ ਭਾਰੀ ਵਾਹਨਾਂ ਉਤੇ ਕਾਬੂ ਪਾਇਆ ਜਾ ਸਕੇ।ਇਸ ਤੋਂ ਇਲਾਵਾ ਉਨਾਂ ਸ਼ਹਿਰ ਵਿਚ ਪਾਰਕਿੰਗ ਦੀ ਗਿਣਤੀ ਵਧਾਉਣ ਤੇ ਗਲਤ ਪਾਰਕਿੰਗ ਦੇ ਚਲਾਨ ਕੱਟਣ ਦੀਆਂ ਹਦਾਇਤਾਂ ਵੀ ਦਿੱਤੀਆਂ, ਜੋ ਕਿ ਆਵਾਜਾਈ ਜਾਮ ਕਰਨ ਦੇ ਕਾਰਨ ਬਣਦੇ ਹਨ।ਢਿਲੋਂ ਨੇ ਪੈਟਰੋਲ ਪੰਪਾਂ ਦੀ ਨਿਰੰਤਰ ਜਾਂਚ ਕਰਨ ਦੀ ਹਦਾਇਤ ਦਿੰਦੇ ਇਹ ਵੀ ਕਿਹਾ ਕਿ ਉਸਾਰੀ ਅਧੀਨ ਇਮਾਰਤਾਂ ਵੇਲੇ ਅਜਿਹੇ ਮਾਪਦੰਡ ਅਪਨਾਏ ਜਾਣੇ ਜ਼ਰੂਰੀ ਕੀਤੇ ਜਾਣ, ਜੋ ਕਿ ਘੱਟਾ-ਮਿੱਟੀ ਨੂੰ ਉਡਣ ਤੋਂ ਰੋਕ ਸਕਣ।ਢਿਲੋਂ ਨੇ ਕਾਰਪੋਰੇਸ਼ਨ ਵੱਲੋਂ ਸੜਕਾਂ ਕੰਢੇ ਮਿੱਟੀ ਉਡਣ ਤੋਂ ਬਚਾਉਣ ਲਈ ਛਿੜਕਾਏ ਜਾਂਦੇ ਪਾਣੀ, ਜੋ ਕਿ ਇਸ ਵੇਲੇ ਪੀਣ ਯੋਗ ਪਾਣੀ ਹੁੰਦਾ ਹੈ, ਦੀ ਥਾਂ ਐਸ.ਟੀ.ਪੀ ਤੋਂ ਪਾਣੀ ਲੈਣ ਦੀ ਹਦਾਇਤ ਵੀ ਕੀਤੀ, ਤਾਂ ਜੋ ਧਰਤੀ ਹੇਠਲੇ ਪਾਣੀ ਨੂੰ ਬਚਾਇਆ ਜਾ ਸਕੇ।ਢਿਲੋਂ ਨੇ ਸੜਕਾਂ ਕੰਢੇ ਪਏ ਗੈਰਕਾਨੂੰਨੀ ਜਰਨੇਟਰ ਸੈਟਾਂ ਨੂੰ ਤਰੁੰਚ ਚੁੱਕਾ ਕੇ ਨਾਜਾਇਜ਼ ਕਬਜ਼ੇ ਹਟਾਉਣ ਦੇ ਨਿਰਦੇਸ਼ ਵੀ ਕਾਰਪੋਰੇਸ਼ਨ ਅਧਿਕਾਰੀਆਂ ਨੂੰ ਦਿੱਤੇ।
         ਇਸ ਮੌਕੇ ਜੁਇੰਟ ਕਮਿਸ਼ਨਰ ਨਿਤਿਸ਼ ਸਿੰਗਲਾ, ਆਰ.ਟੀ.ਏ ਦਰਬਾਰਾ ਸਿੰਘ, ਐਕਸੀਅਨ ਹਰਪਾਲ ਸਿੰਘ, ਐਸ ਪੀ ਟ੍ਰੈਫਿਕ ਜੀ.ਐਸ ਸਿੱਧੂ, ਐਕਸੀਅਨ ਸੰਦੀਪ ਸਿੰਘ, ਕੰਵਲਜੀਤ ਸਿੰਘ ਏ.ਈ.ਈ ਅਤੇ ਐਸ.ਡੀ.ਓ ਸੁਖਦੇਵ ਸਿੰਘ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …

Leave a Reply