ਅੰਮ੍ਰਿਤਸਰ, 16 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਪੰਜਾਬੀ ਵਿਭਾਗ ’ਚ ‘ਪ੍ਰਵਚਨ ਵਿਸ਼ਲੇਸ਼ਣ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ
ਕਰਵਾਇਆ ਗਿਆ।ਜਿਸ ’ਚ ਉਘੇ ਭਾਸ਼ਾ ਵਿਗਿਆਨੀ ਡਾ. ਹਰਜੀਤ ਸਿੰਘ ਗਿੱਲ ਨੇ ਸ਼ਿਰਕਤ ਕੀਤੀ, ਜਿਨ੍ਹਾਂ ਨੂੰ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਫੁੱਲਾਂ ਦੇ ਗੁਲਦਸਤੇ ਨਾਲ ਜੀ ਆਇਆ ਆਖਦਿਆਂ ਕਿਹਾ ਕਿ ਕਾਲਜ ਸਮੇਂ-ਸਮੇਂ ’ਤੇ ਵਿਦਵਾਨਾਂ ਨੂੰ ਸੱਦਾ-ਪੱਤਰ ਦਿੰਦਾ ਰਹਿੰਦਾ ਹੈ ਤਾਂ ਜੋ ਸਾਡੇ ਵਿਦਿਆਰਥੀ ਗਿਆਨ ਦੇ ਨਵੇਂ ਮਸਲਿਆਂ ਨਾਲ ਵਾਕਫ ਹੁੰਦੇ ਰਹਿਣ। ਉਨ੍ਹਾਂ ਕਿਹਾ ਕਿ ਡਾ. ਗਿੱਲ ਪੰਜਾਬੀ ਦੇ ਵਿਸ਼ਵ ਪ੍ਰਸਿੱਧ ਵਿਦਵਾਨ ਹਨ ਤੇ ਸਾਡੇ ਵਿਦਿਆਰਥੀ ਉਨ੍ਹਾਂ ਦੀਆਂ ਗੱਲਾਂ ਤੋਂ ਲਾਜਮੀ ਬਹੁਤ ਕੁਝ ਸਿੱਖਣਗੇ।
ਇਸ ਮੌਕੇ ਡਾ. ਗਿੱਲ ਨੇ ਆਪਣੇ ਭਾਸ਼ਣ ’ਚ ਕਿਹਾ ਕਿ ਮਨੁੱਖਾ ਜੀਵਨ ਅਤੇ ਪੂਰਾ ਸੰਸਾਰ ਵੱਖ-ਵੱਖ ਕਿਸਮ ਦੀਆਂ ਸੰਰਚਨਾਵਾਂ ’ਚ ਬੱਝਾ ਹੋਇਆ ਹੁੰਦਾ ਹੈ।ਇਸ ਲਈ ਸੰਰਚਨਾਵਾਂ ਨੂੰ ਸਮਝ ਕੇ ਹੀ ਸੰਸਾਰ ਨੂੰ ਸਮਝਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਹਰ ਸੰਰਚਨਾ ਦਾ ਆਪਣਾ ਢਾਂਚਾ ਹੁੰਦਾ ਹੈ ਅਤੇ ਹਰ ਢਾਂਚੇ ’ਚ ਜਾ ਕੇ ਰਚਨਾਵਾਂ ਦੇ ਅਰਥ ਬਦਲ ਜਾਂਦੇ ਹਨ। ਉਨ੍ਹਾਂ ਕਿਹਾ ਕਿ ਕਿਸੇ ਇਕ ਸੰਰਚਨਾ, ਕਿਸੇ ਇਕ ਢਾਂਚੇ ਨੂੰ ਚੰਗਾ ਅਤੇ ਮਾੜਾ ਨਹੀਂ ਕਿਹਾ ਜਾ ਸਕਦਾ ਸਗੋਂ ਹਰ ਸਰੰਚਨਾ ਦੀ ਆਪਣੀ ਹੀ ਅਹਿਮੀਅਤ ਹੁੰਦੀ ਹੈ।ਇਸੇ ਤਰ੍ਹਾਂ ਉਨ੍ਹਾਂ ਨੇ ਇਨ੍ਹਾਂ ਸੰਰਚਨਾਵਾਂ ਦੇ ਅਰਥ ਕੱਢ ਕੇ ਪ੍ਰਵਚਨ ਦੀਆਂ ਵਿਭਿੰਨ ਕਿਸਮਾਂ ਨੂੰ ਬਹੁਤ ਸਰਲ ਢੰਗ ਨਾਲ ਸਮਝਾਇਆ
ਭਾਸ਼ਣ ਤੋਂ ਬਾਅਦ ਵਿਦਿਆਰਥੀਆਂ ਨਾਲ ਸੁਆਲ ਜੁਆਬ ਵੀ ਹੋਏੇ, ਐਮ.ਏ ਪੰਜਾਬੀ ਅਤੇ ਐਮ. ਫਿਲ. ਪੰਜਾਬੀ ਦੇ ਵਿਦਿਆਰਥੀਆਂ ਨੇ ਆਪਣੀਆਂ ਸ਼ੰਕਾਵਾਂ ਨੂੰ ਦੂਰ ਕਰਨ ਲਈ ਸਵਾਲਾਂ ਦੀ ਝੜੀ ਲਾਈ ਰੱਖੀ ਜਿਨ੍ਹਾਂ ਦਾ ਡਾ. ਗਿੱਲ ਨੇ ਬੜੇ ਸੁਖਾਵੇਂ ਮਾਹੌਲ ’ਚ ਜਵਾਬ ਦਿੱਤੇ।ਭਾਸ਼ਣ ਦੇ ਅੰਤ ਤੇ ਪੰਜਾਬੀ ਵਿਭਾਗ ਦੇ ਮੁਖੀ ਡਾ. ਆਤਮ ਸਿੰਘ ਰੰਧਾਵਾ ਨੇ ਡਾ. ਗਿੱਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬੀ ਵਿਭਾਗ ਉਨ੍ਹਾਂ ਦਾ ਰਿਣੀ ਹੈ ਜੋ ਉਨ੍ਹਾਂ ਸਾਡੇ ਵਿਦਿਆਰਥੀਆਂ ਲਈ ਸਮਾਂ ਕੱਢਿਆ ਹੈ।ਇਸ ਭਾਸ਼ਣ ਦੌਰਾਨ ਡਾ. ਕੁਲਦੀਪ ਸਿੰਘ ਢਿਲੋਂ ਨੇ ਮੰਚ ਸੰਚਾਲਨ ਦਾ ਕਾਰਜ ਬਾਖੂਬੀ ਨਿਭਾਇਆ।
ਇਸ ਮੌਕੇ ਵਿਭਾਗ ਦੇ ਸੀਨੀਅਰ ਅਧਿਆਪਕ ਡਾ. ਭੁਪਿੰਦਰ ਸਿੰਘ, ਡਾ. ਪਰਮਿੰਦਰ ਸਿੰਘ, ਡਾ. ਹੀਰਾ ਸਿੰਘ ਡਾ. ਮਿੰਨੀ ਸਲਵਾਨ, ਡਾ. ਹਰਜੀਤ ਕੌਰ ਡਾ. ਪਵਨ ਕੁਮਾਰ, ਡਾ. ਅਮਨਦੀਪ ਕੌਰ, ਪ੍ਰੋ. ਬੇਵੀ ਸ਼ਰਮਾ, ਪ੍ਰੋ. ਆਰਤੀ ਤੋਂ ਇਲਾਵਾ ਅੰਗਰੇਜ਼ੀ ਵਿਭਾਗ ਤੋਂ ਵੀ ਵੱਡੀ ਗਿਣਤੀ ਵਿਚ ਅਧਿਆਪਕ ਹਾਜ਼ਰ ਸਨ।
Check Also
ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ
ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …
Punjab Post Daily Online Newspaper & Print Media