ਅੰਮ੍ਰਿਤਸਰ, 18 ਅਪ੍ਰੈਲ (ਪੰਜਾਬ ਪੋਸਟ – ਦੀਪ ਦਵਿੰਦਰ) – ਇੰਡੀਅਨ ਅਕੈਡਮੀ ਆਫ਼ ਫ਼ਾਈਨ ਆਰਟ ਵਿਖੇ ਨੌਰਥ ਜ਼ੋਨ ਕਲਚਰਲ ਸੈਂਟਰ
ਪਟਿਆਲਾ ਦੇ ਸਹਿਯੋਗ ਨਾਲ ਧਰਮ ਸਿੰਘ ਆਡੀਟੋਰੀਅਮ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਦੀ ਯਾਦ ’ਚ ‘ਜ਼ਲ੍ਹਿਆਂਵਾਲਾ ਬਾਗ’ ਨਾਟਕ 20 ਅਪ੍ਰੈਲ ਦਿਨ ਸ਼ਨੀਵਾਰ ਨੂੰ ਸ਼ਾਮ 6:00 ਵਜੇ ਕਲਾਕਾਰਾਂ ਵਲੋਂ ਪੇਸ਼ ਕੀਤਾ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆ ਆਰਟ ਗੈਲਰੀ ਦੇ ਚੇਅਰਮੈਨ ਰਜਿੰਦਰ ਮੋਹਨ ਸਿੰਘ ਛੀਨਾ, ਪ੍ਰਧਾਨ ਸ਼ਿਵਦੇਵ ਸਿੰਘ, ਆਨਰੇਰੀ ਜਰਨਲ ਸਕੱਤਰ ਡਾ. ਏ.ਐਸ ਚਮਕ ਨੇ ਦੱਸਿਆ ਕਿ ਜਲ੍ਹਿਆਂਵਾਲਾ ਬਾਗ਼ ਦੀ 100ਵੀਂ ਸ਼ਤਾਬਦੀ ਨੂੰ ਸਮਰਪਿਤ ਸ਼ਹੀਦ ਹੋਏ ਮਾਸੂਮ ਤੇ ਨਿਹੱਥੇ ਲੋਕਾਂ ਦੀ ਯਾਦ ’ਚ ਡਾਇਰੈਕਟਰ ਚੱਕਰੇਸ਼ ਕੁਮਾਰ ਅਲਕਾਰ ਥੀਏਟਰ ਗਰੁੱਪ ਚੰਡੀਗੜ੍ਹ ਅਤੇ ਗੌਰਵ ਕੁਮਾਰ ਅਤੇ ਆਕੁੰਸ਼ ਸ਼ੁਕਲਾ ਵਲੋਂ ਲਿਖਿਆ ਗਿਆ ਭਾਵਪੂਰਵਕ ਨਾਟਕ ਹੈ। ਉਨ੍ਹਾਂ ਕਿਹਾ ਕਿ ਪੰਜਾਬ ਲਲਿਤ ਕਲਾ ਅਕਾਦਮੀ ਅਤੇ ਆਰਟ ਗੈਲਰੀ ਵਲੋਂ ਜਸਪਾਲ ਕਮਾਣਾ ਦੀਆਂ ਫ਼ੋਟੋਗ੍ਰਾਫ਼ਿਕ ਤਸਵੀਰਾਂ ਦੀ ਪ੍ਰਦਰਸ਼ਨੀ ‘ਕਾਮੇ ਦੇਸ਼ ਪੰਜਾਬ ਦੇ’ ਲਗਾਈ ਜਾਵੇਗੀ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media