ਅੰਮ੍ਰਿਤਸਰ, 18 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਸਪੋਰਟਸ ਅਥਾਰਟੀ ਆਫ ਇੰਡੀਆ ਦੇ ਡਿਪਟੀ ਡੀ.ਜੀ ਸੰਦੀਪ
ਪ੍ਰਧਾਨ ਅਤੇ ਸਾਈਂ ਨਾਰਥ ਡਵੀਜਨ ਦੇ ਅਹੁੱਦੇਦਾਰ ਅਜੀਤ ਸਿੰਘ ਨੇ ਸਥਾਨਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਹੁ-ਖੇਡ ਮੈਦਾਨਾਂ ਦਾ ਦੌਰਾ ਕੀਤਾ।ਜਿਸ ਦਾ ਮਕਸਦ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਭਵਿੱਖ ਵਿੱਚ ਖੇਲੋ ਇੰਡੀਆ ਦੀਆਂ ਖੇਡ ਅਕੈਡਮੀਆਂ ਖੋਲੇ ਜਾਣ ਸਬੰਧੀ ਸਰਵੇਖਣ ਕਰਨ ਦੇ ਨਾਲ-ਨਾਲ ਸਹਿਯੋਗ ਦੇ ਆਦਾਨ ਪ੍ਰਧਾਨ ਸਬੰਧੀ ਜਾਣਕਾਰੀ ਹਾਸਲ ਕਰਨਾ ਹੈ।ਉਨ੍ਹਾਂ ਨੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਡਾ. ਜਸਪਾਲ ਸਿੰਘ ਸੰਧੂੂ ਤੇ ਰਜਿਸਟਰਾਰ ਪ੍ਰੋ. ਡਾ. ਕਰਨਜੀਤ ਸਿੰਘ ਕਾਹਲੋਂ ਨਾਲ ਵੀ ਮੁਲਾਕਾਤ ਕੀਤੀ।ਵੀ.ਸੀ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਨੇ ਉਪਰੋਕਤ ਸ਼ਖਸ਼ੀਅਤਾਂ ਦਾ ਰਸਮੀ ਸਵਾਗਤ ਕਰਦਿਆਂ ਦੱਸਿਆ ਕਿ ਯੂਨੀਵਰਸਿਟੀ ਨੇ ਕਈ ਕੌਮੀ ਤੇ ਕੌਮਾਂਤਰੀ ਪੱਧਰ ਦੇ ਖਿਡਾਰੀ ਪੈਦਾ ਕੀਤੇ ਹਨ।ਸੰਦੀਪ ਪ੍ਰਧਾਨ ਤੇ ਅਜੀਤ ਸਿੰਘ ਨੇ ਕਿਹਾ ਕਿ ਯੂਨੀਵਰਸਿਟੀ ਵਿਖੇ ਸਥਿਤ ਸਪੋਰਟਸ ਸਾਇੰਸ/ਫਿਜੀਓਥਰੈਪੀ ਵਿਭਾਗ, ਬਹੁ-ਮੰਤਵੀ ਇੰਡੋਰ ਖੇਡ ਸਟੇਡੀਅਮ, ਸਾਂਈ ਹੈਂਡਬਾਲ ਸੈਂਟਰ, ਸ਼ੂਟਿੰਗ ਰੇਂਜ, ਸਵਿਮਿੰਗ ਪੂਲ, ਐਥਲੈਟਿਕਸ, ਫੁੱਟਬਾਲ, ਵਾਲੀਬਾਲ, ਬਾਸਕਿਟ ਬਾਲ, ਬਾਕਸਿੰਗ ਰਿੰਗ ਤੋਂ ਇਲਾਵਾ ਗੁਰੂ ਹਰਗੋਬਿੰਦ ਐਸਟ੍ਰੋਟਰਫ ਹਾਕੀ ਸਟੇਡੀਅਮ ਅਤੇ ਸਾਂਈ ਹਾਕੀ ਸੈਂਟਰ ਆਦਿ ਖੇਡ ਮੈਦਾਨਾਂ ਦਾ ਦੌਰਾ ਕੀਤਾ।ਡਿਪਟੀ ਡਾਇਰੈਕਟਰ ਸਪੋਰਟਸ ਕੰਵਰ ਮਨਦੀਪ ਸਿੰਘ ਢਿੱਲੋਂ, ਸਾਈਂ ਹੈਂਡਬਾਲ ਸੈਂਟਰ ਇੰਚਾਰਜ ਕੋਚ ਬਲਦੀਪ ਸਿੰਘ ਸੋਹੀ, ਸਾਈਂ ਹਾਕੀ ਸੈਂਟਰ ਇੰਚਾਰਜ ਕੋਚ ਅਮਰਜੀਤ ਕੌਰ ਨੇ ਉਨ੍ਹਾਂ ਨੂੰ ਜੀ ਆਇਆਂ ਕਿਹਾ ਤੇ ਖੇਡ ਮੈਦਾਨਾਂ ਸਬੰਧੀ ਜਾਣਕਾਰੀ ਦਿੱਤੀ।ਉਨ੍ਹਾਂ ਦੱਸਿਆ ਕਿ ਅਗਰ ਯੂਨੀਵਰਸਿਟੀ ਤੇ ਸਾਈ ਅਕੈਡਮੀਆਂ ਨੂੰ ਲੈ ਕੇ ਸਾਂਝਾ ਸਮਝੌਤਾ ਹੋ ਜਾਂਦਾ ਹੈ ਤਾਂ ਇਸ ਦਾ ਸਿੱਧਾ ਲਾਭ ਖਿਡਾਰੀਆਂ ਨੂੰ ਮਿਲੇਗਾ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media