Wednesday, July 8, 2026

ਨਾਮਲੂਮ ਵਿਅਕਤੀ ਦੀ ਲਾਸ਼ ਮਿਲੀ

PUNJ1804201912ਅੰਮ੍ਰਿਤਸਰ, 18 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਚੌਕੀ ਗਲਿਆਰਾ ਏ.ਐਸ.ਆਈ ਸਵਿੰਦਰ ਸਿੰਘ ਨੇ ਜਾਰੀ ਪਿਆਨ ਵਿੱਚ ਦੱਸਿਆ ਹੈ ਕਿ 17 ਅਪ੍ਰੈਲ 2019 ਨੂੰ ਇੱਕ ਨਾਮਲੂਮ ਵਿਅਕਤੀ ਦੀ ਲਾਸ਼ ਗਲਿਆਰਾ ਪਾਰਕ ਵਿਚੋਂ ਮਿਲੀ ਸੀ।ਜਿਸ ਦੀ ਉਮਰ ਤਕਰੀਬਨ  45 ਸਾਲ ਕੱਦ ਕਰੀਬ 5 ਫੁੱਟ 6/7 ਰੰਗ ਕਣਕਭਿੰਨਾ ਸਿਰ ਤੋ ਮੋਨਾ, ਦਾੜੀ ਕਤਰਾਵੀਂ, ਜਿਸ ਨੇ ਗਰੀਨ ਟੀ-ਸਰਟ ਪਾਈ ਹੋਈ ਹੈ।ਉਸ ਦੀ ਸ਼ਨਾਖਤ ਨਹੀ ਹੋ ਸਕੀ।ਲਾਸ਼ ਸ਼ਨਾਖਤ ਲਈ 72 ਘੰਟੇ ਲਈ ਸਿਵਲ ਹਸਪਤਾਲ ਅੰਮ੍ਰਿਤਸਰ ਵਿਖੇ ਰੱਖੀ ਗਈ ਹੈ।ਅਗਰ ਕੋਈ ਇਸ ਨੂੰ ਪਛਾਣਦਾ ਹੋਵੇ ਤਾਂ ਚੌਕੀ ਗਲਿਆਰਾ ਏ.ਐਸ.ਆਈ ਸਵਿੰਦਰ ਸਿੰਘ ਨੰ: 95018-00199 ਤੇ ਸੰਪਰਕ ਕਰ ਸਕਦਾ ਹੈ।

Check Also

ਨਗਰ ਨਿਗਮ ਵੱਲੋਂ ਵਿਸ਼ਾਲ ਐਂਟੀ-ਇਨਕਰੋਚਮੈਂਟ ਵਿਸ਼ੇਸ਼ ਮੁਹਿੰਮ ਚਲਾਈ ਗਈ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਗੋਲ ਬਾਗ (ਰੇਲਵੇ ਸਟੇਸ਼ਨ ਦੇ …

Leave a Reply