ਭਿੱਖੀਵਿੰਡ, 19 ਅਪ੍ਰੈਲ (ਪੰਜਾਬ ਪੋਸਟ – ਭੁੱਲਰ ਭਿੱਖੀਵਿੰਡ) – ਰੋਕੋ ਕੈਂਸਰ ਚੈਰੀਟੇਬਲ ਟਰੱਸਟ ਯੂ.ਕੇ ਵਲੋਂ ਸਰਹੱਦੀ ਪਿੰਡ ਡੱਲ `ਚ ਕੈਂਸਰ
ਦੇ ਫਰੀ ਚੈਕਅੱਪ ਅਤੇ ਹੋਰ ਟੈਸਟਾਂ ਸਬੰਧੀ ਕੈਂਪ ਲਗਾਇਆ ਗਿਆ। ਡਾਕਟਰ ਹਨੀਸ਼ ਪੁਰੀ, ਡਾ. ਗਗਨ ਨੇ ਦੱਸਿਆ ਕਿ ਰੋਕੋ ਕੈਂਸਰ ਚੈਰੀਟੇਬਲ ਟਰੱਸਟ ਯੂ.ਕੇ ਵਲੋਂ ਇਹ ਕੈਂਪ ਬਿਲਕੁੱਲ ਫ੍ਰੀ ਲਗਾਇਆ ਗਿਆ ਹੈ। ਜਿਸ ਵਿੱਚ ਗਦੂਦਾਂ ਦੇ ਕੈਂਸਰ, ਔਰਤਾਂ ਦੀ ਛਾਤੀ ਦੀ ਕੈਂਸਰ ਦੇ ਟੈਸਟ, ਔਰਤਾਂ ਦੀ ਬੱਚੇਦਾਨੀ ਦੀ ਕੈਂਸਰ ਦੇ ਟੈਸਟ, ਦਿਲ ਦੀ ਈ.ਸੀ.ਜੀ, ਸ਼ੂਗਰ, ਬਲੱਡ ਪ੍ਰੈਸ਼ਰ ਤੇ ਹੋਰ ਬਿਮਾਰੀਆਂ ਸਬੰਧੀ ਟੈਸਟ ਕੀਤੇ ਗਏ ਅਤੇ ਦਵਾਈਆਂ ਵੀ ਮੁਫਤ ਦਿੱਤੀਆਂ ਗਈਆਂ। ਰੋਕੋ ਕੈਂਸਰ ਚੈਰੀਟੇਬਲ ਟਰੱਸਟ ਦੇ ਚੇਅਰਮੇਨ ਏ.ਪੀ.ਐਸ ਚਾਵਲਾ ਨੇ ਦੱਸਿਆ ਕਿ ਸੰਸਥਾ ਵਲੋਂ ਇਹ ਸਾਰੇ ਟੈਸਟ ਫ੍ਰੀ ਕਰਕੇ ਦਵਾਈਆਂ ਮੁਫ਼ਤ ਦਿੱਤੀਆਂ ਜਾਂਦੀਆਂ ਹਨ।
ਕੈਂਪ ਵਿੱਚ ਮੈਨੇਜਰ ਅਵਨੀਸ਼ ਕੁਮਾਰ, ਡਾ. ਹਨੀਸ਼ ਪੁਰੀ, ਡਾ. ਗਗਨ ਅਤੇ ਪੈਰਾਮੈਡੀਕਲ ਸਟਾਫ ਨੇ ਆਏ ਹੋਏ ਮਰੀਜਾਂ ਦਾ ਪੂਰੀ ਤਨਦੇਹੀ ਨਾਲ ਚੈਕਅੱਪ ਕੀਤਾ।ਇਹ ਕੈਂਪ ਬਾਬਾ ਹਰਪਾਲ ਸਿੰਘ ਆਧੀ ਦੀ ਰਹਿਨੁਮਾਈ ਹੇਠ ਗੁਰਦੁਆਰਾ ਬਾਬਾ ਅਲਖ ਰਾਮ ਜੀ ਦੇ ਦਰਬਾਰ ਵਿੱਚ ਲਗਾਇਆ ਗਿਆ।ਇਸ ਮੌਕੇ ਰਾਜਨ ਵੋਹਰਾ, ਕੁਲਦੀਪ ਸਿੰਘ, ਸੁੱਖ ਪ੍ਰਧਾਨ ਆਧੀ, ਕੁਲਦੀਪ ਸਿੰਘ, ਗਿੰਦਰ ਸਿੰਘ ਆਧੀ ਤੇ ਪਿੰਡ ਦੇ ਹੋਰ ਪਤਵੰਤੇ ਹਾਜਰ ਸਨ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media