ਅੰਮ੍ਰਿਤਸਰ, 19 ਅਪ੍ਰੈਲ (ਪੰਜਾਬ ਪੋਸਟ- ਦੀਪ ਦਵਿੰਦਰ) – ਪਿਛਲੇ ਦਿਨੀਂ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਪੰਜਾਬੀ ਦੇ ਨਾਮਵਰ
ਸਾਹਿਤਕਾਰ ਪ੍ਰੋ: ਕਿਰਪਾਲ ਸਿੰਘ ਕਸੇਲ ਦੀ ਯਾਦ ਵਿਚ ਇਕ ਸਾਹਿਤਕ ਸਮਾਗਮ ਸਥਾਨਕ ਕਾਮਰੇਡ ਸੋਹਣ ਸਿੰਘ ਜੋਸ਼ ਜਿਲ੍ਹਾ ਲਾਇਬ੍ਰੇਰੀ ਵਿਖੇ ਕਰਵਾਇਆ ਗਿਆ।ਅੰਮ੍ਰਿਤਸਰ ਸਾਹਿਤ ਚਿੰਤਨ ਮੰਚ ਵਲੋਂ ਕਰਵਾਏ ਇਸ ਸਮਾਗਮ ਦੀ ਸਮੁੱਚੀ ਰੂਪ ਰੇਖਾ ਮੰਚ ਦੇ ਕਨਵੀਨਰ ਸ਼ਾਇਰ ਮਲਵਿੰਦਰ ਨੇ ਸਾਂਝੀ ਕੀਤੀ।
ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਇਕ ਗਜ਼ਲ ਦੇ ਹਵਾਲੇ ਨਾਲ ਕਿ “ਕੁੜੰਮ ਕਬੀਲਾ ਚਾਚੇ ਤਾਏ , ਤੁਰ ਗਏ ਸਾਰੇ ਇਕ ਇਕ ਕਰਕੇ” ਰਾਹੀਂ ਪ੍ਰੋ: ਕਸੇਲ ਨੂੰ ਚੇਤੇ ਕਰਦਿਆਂ ਕਿਹਾ ਕਿ ਅਜਿਹੇ ਮਨੁੱਖ ਤੁਰ ਜਾਣ ਮਗਰੋਂ ਵੀ ਅਗਲੀਆਂ ਪੀੜ੍ਹੀਆਂ ਲਈ ਪੇ੍ਰਨਾ ਸੋ੍ਤ ਰਹਿੰਦੇ ਹਨ।ਸ਼ਾਇਰ ਨਿਰਮਲ ਅਰਪਨ ਨੇ ਪ੍ਰੋ. ਕਿਰਪਾਲ ਸਿੰਘ ਕਸੇਲ ਨਾਲ ਆਪਣੀ ਅਦਬੀ ਸਾਂਝ ਦੀ ਤੰਦ ਜੋੜਦਿਆਂ ਕਈ ਮੁਲਵਾਨ ਯਾਦਾਂ ਸਾਂਝੀਆਂ ਕੀਤੀਆਂ।
ਪੰਜਾਬੀ ਸ਼ਾਇਰਾ ਅਰਤਿੰਦਰ ਸੰਧੂ ਹੁਰਾਂ ਰਿਸਤੇ ਵਿਚੋਂ ਮਾਮਾ ਜੀ ਲਗਦੇ ਪ੍ਰੋ. ਕਸੇਲ ਬਾਰੇ ਦਸਿਆ ਕਿ ਬੇਸ਼ੱਕ ਉਨ੍ਹਾਂ ਦੀ ਨਜਰ ਜਵਾਨੀ ਵੇਲੇ ਚਲੀ ਗਈ ਸੀ ਫਿਰ ਵੀ ਉਨ੍ਹਾਂ ਅਜਿਹੀ ਚਣੌਤੀ ਨੂੰ ਕਬੂਲਦਿਆਂ ਚਾਰ ਦਰਜਨ ਪੁਸਤਕਾਂ ਮਾਤ ਭਾਸ਼ਾ ਦੀ ਝੋਲੀ ਪਾਈਆਂ।ਹਰਜੀਤ ਸੰਧੂ ਅਤੇ ਮਨਮੋਹਨ ਬਾਸਰਕੇ ਨੇ ਕਿਹਾ ਕਿ ਪ੍ਰੋ. ਕਸੇਲ ਵਲੋਂ ਕੀਤੇ ਵਡੇ ਸਾਹਿਤਕ ਕਾਰਜਾਂ ਦੇ ਨਾਲ ਨਾਲ ਅਧਿਆਪਨ ਦੇ ਖੇਤਰ `ਚ ਪਾਏ ਯੋਗਦਾਨ ਨੂੰ ਵੀ ਹਮੇਸ਼ਾ ਯਾਦ ਰੱਖਿਆ ਜਾਵੇਗਾ। ਸਰਬਜੀਤ ਸਿੰਘ ਸੰਧੂ ਅਤੇ ਰਾਜ ਖੁਸ਼ਵੰਤ ਸਿੰਘ ਵਲੋਂ ਸਭ ਦਾ ਧੰਨਵਾਦ ਕੀਤਾ।ਹੋਰਨਾਂ ਤੋਂ ਇਲਾਵਾ ਇਸ ਸਮੇਂ ਲਾਇਬ੍ਰੇਰੀਅਨ ਪ੍ਭਜੋਤ ਕੌਰ ਸੰਧੂ, ਜਗਤਾਰ ਗਿੱਲ,ਡਾ ਸਤਿੰਦਰ ਓਠੀ, ਕਲਿਆਣ ਅਮ੍ਰਿਤਸਰੀ, ਵਿਪਨ ਗਿੱਲ, ਡਾ. ਕਸ਼ਮੀਰ ਸਿੰਘ, ਹਜਾਰਾ ਸਿੰਘ ਚੀਮਾ ਅਤੇ ਸੁਮੀਤ ਸਿੰਘ ਆਦਿ ਵੀ ਹਾਜਰ ਸਨ।
Check Also
ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ
ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …
Punjab Post Daily Online Newspaper & Print Media