Wednesday, May 27, 2026

ਪਰਮਿੰਦਰ ਸਿੰਘ ਢੀਂਡਸਾ ਨੇ ਪਿੰਡ `ਚ ਕੀਤਾ ਚੋਣ ਪ੍ਰਚਾਰ

ਲੌਂਗੋਵਾਲ, 19 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਅਕਾਲੀ ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਨੇ PUNJ1904201909ਪਿੰਡ ਜਖੇਪਲ, ਧਰਮਗੜ੍ਹ, ਸਤੌਜ, ਕਣਕਵਾਲ ਭੰਗੂਆਂ, ਫਲੇੜਾ, ਫ਼ਤਿਹਗੜ੍ਹ, ਸੰਗਤਪੁਰਾ, ਗਾਗਾ ਅਤੇ ਲਦਾਲ ਪਿੰਡਾਂ ਵਿੱਚ ਚੋਣ ਰੈਲੀਆਂ ਕੀਤੀਆਂ।ਢੀਂਡਸਾ ਨੇ ਚੋਣ ਜਲਸਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਚੋਣਾਂ ਵਿੱਚ ਕਾਂਗਰਸ ਪਾਰਟੀ ਨੂੰ ਇਹ ਅਹਿਸਾਸ ਕਰਵਾ ਦੇਣਗੇ ਕਿ ਧੋਖੇ ਨਾਲ ਵੋਟਾਂ ਬਟੋਰਣ ਦਾ ਕਿੰਨਾ ਖਮਿਆਜਾ ਭੁਗਤਣਾ ਪੈਂਦਾ ਹੈ।ਢੀਂਡਸਾ ਨੇ ਦੋਸ਼ ਲਾਇਆ ਕਿ ਕੈਪਟਨ ਸਰਕਾਰ ਨੇ ਹਰ ਖੇਤਰ ਵਿੱਚ ਪਛੜ ਰਹੇ ਰਾਜ ਦੀ ਹਕੀਕਤ ਤੋਂ ਅੱਖਾਂ ਬੰਦ ਕਰ ਰੱਖੀਆਂ ਹਨ।ਉਨ੍ਹਾਂ ਕਿਹਾ ਕਿ ਕੇਂਦਰ ਵਿੱਚ ਅਕਾਲੀ ਦਲ ਦੀ ਭਾਈਵਾਲ ਭਾਜਪਾ ਦੀ ਦੂਜੀ ਵਾਰ ਸਰਕਾਰ ਬਣਨ ਜਾ ਰਹੀ ਹੈ ।
          ਇਸ ਮੌਕੇ ਹਲਕਾ ਇੰਚਾਰਜ ਗੁਲਜ਼ਾਰ ਸਿੰਘ ਮੂਨਕ, ਬਲਦੇਵ ਸਿੰਘ ਮਾਨ, ਜਥੇਦਾਰ ਗੁਰਬਚਨ ਸਿੰਘ ਬੱਚੀ, ਗਿਆਨੀ ਰਘਵੀਰ ਸਿੰਘ ਜਖੇਪਲ, ਕਰਨ ਕੈਨੇਡਾ, ਤੇਜਾ ਸਿੰਘ ਕਮਾਲਪੁਰ, ਰਜਿੰਦਰ ਦੀਪਾ, ਚੰਦ ਸਿੰਘ ਚੱਠਾ, ਐਡਵੋਕੇਟ ਕੁਲਵੰਤ ਸਿੰਘ, ਗੁਰਲਾਲ ਫ਼ਤਿਹਗੜ੍ਹ, ਹਰਿੰਦਰ ਵੀਰ ਸਿੰਘ ਫ਼ਤਿਹਗੜ੍ਹ ਅਤੇ ਪਰਮਿੰਦਰ ਸਿੰਘ ਅੜਕਵਾਸ ਸਾਬਕਾ ਸਰਪੰਚ ਵੀ ਹਾਜ਼ਰ ਸਨ।

Check Also

ਨਗਰ ਨਿਗਮ ਵੱਲੋਂ ਮਈ 2026 ਦੌਰਾਨ ਵਿਗਿਆਨਕ ਢੰਗ ਨਾਲ ਠੋਸ ਕਚਰਾ ਪ੍ਰਬੰਧਨ ਜਾਰੀ

ਅੰਮ੍ਰਿਤਸਰ, 26 ਮਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵਲੋਂ ਮਈ 2026 ਦੌਰਾਨ ਸ਼ਹਿਰ ਵਿੱਚ …

Leave a Reply