Tuesday, November 3, 2026

ਪਿੰਡੀ ਅਮਰ ਸਿੰਘ ਵਾਲਾ ਵਿਖੇ ਕਈ ਸਾਲਾਂ ਤੋਂ ਬੰਦ ਰਸਤਾ ਮੁੜ ਤੋਂ ਚਾਲੂ ਕਰਵਾਇਆ

ਲੌਂਗੋਵਾਲ, 21 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਕਸਬੇ ਦੀ ਨਜ਼ਦੀਕੀ ਪਿੰਡੀ ਅਮਰ ਸਿੰਘ ਵਾਲਾ ਦੀ ਸਰਪੰਚ ਸ੍ਰੀਮਤੀ PUNJ2104201906ਰਣਜੀਤ ਕੌਰ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਸਦਕਾ ਕਈ ਸਾਲਾਂ ਤੋਂ ਬੰਦ ਪਏ ਰਸਤੇ ਨੂੰ ਮੁੜ ਚਾਲੂ ਕੀਤਾ ਗਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡੀ ਦੀ ਸਰਪੰਚ ਸ੍ਰੀਮਤੀ ਰਣਜੀਤ ਕੌਰ ਦੇ ਪਤੀ ਜਗਮੇਲ ਸਿੰਘ ਨੇ ਦੱਸਿਆ ਕਿ ਪਿੰਡੀ ਅਮਰ ਸਿੰਘ ਵਾਲਾ ਤੋਂ ਮੰਡੇਰ ਕਲਾ ਨੂੰ ਜਾਂਦੇ ਸੂਏ ਦੀ ਪੱਟੜੀ ਵਾਲਾ ਰਸਤਾ ਕਾਫ਼ੀ ਲੰਬੇ ਸਮੇਂ ਤੋਂ ਬੰਦ ਪਿਆ ਸੀ।ਜਿਸ ਨੂੰ ਹੁਣ ਪਿੰਡੀ ਵਾਸੀਆਂ ਦੇ ਸਹਿਯੋਗ ਨਾਲ ਕਈ ਦਿਨਾਂ ਦੀ ਸਖ਼ਤ ਮਿਹਨਤ ਤੋਂ ਬਾਅਦ ਦੁਬਾਰਾ ਤੋਂ ਚਾਲੂ ਕਰਵਾ ਦਿੱਤਾ ਗਿਆ ਹੈ।ਉਨ੍ਹਾਂ ਕਿਹਾ ਕਿ ਇਸ ਰਸਤੇ ਦੀ ਸਫ਼ਾਈ ਲਈ ਮੱਖਣ ਸਿੰਘ ਦੁੱਲਟ ਨੇ ਆਪਣੀ ਜੇ.ਸੀ.ਬੀ ਮਸ਼ੀਨ ਨਾਲ ਬਿਲਕੁੱਲ ਫ਼ਰੀ ਸੇਵਾ ਕੀਤੀ।
             ਇਸ ਮੌਕੇ ਮਨਦੀਪ ਕੌਰ, ਹਰਦੀਪ ਕੌਰ, ਪੰਜਾਬ ਸਿੰਘ, ਸ਼ਮਸ਼ੇਰ ਸਿੰਘ, ਸੁਰਿੰਦਰ ਸਿੰਘ ਸਾਰੇ ਪੰਚ ਅਤੇ ਗੁਰਪ੍ਰੀਤ ਸਿੰਘ ਦੁੱਲਟ, ਗੰਗਾ ਰਾਮ, ਕਾਲਾ ਗੰਢੂ, ਹਰਪਾਲ ਗੋਸਲ, ਗੁਰਦੀਪ ਗੋਸਲ, ਅੰਮ੍ਰਿਤਪਾਲ ਗੰਢੂ, ਰਾਮ ਮੌਲੂਕਾ, ਧੰਨਾ ਛਾਜਲੀ ਆਦਿ ਹਾਜ਼ਰ ਸਨ।

Check Also

ਸਾਹਿਤਕਾਰ ਡਾ. ਗੁਰਵਿੰਦਰ ਅਮਨ ‘ਸੁਰਜੀਤ ਸਿੰਘ ਜੋਬਨ ਸਿਮ੍ਰਿਤੀ ਰਾਸ਼ਟਰੀ ਸਾਹਿਤ ਗੌਰਵ ਸਨਮਾਨ’ ਨਾਲ ਸਨਮਾਨਿਤ

ਰਾਜਪੁਰਾ/ ਦਿੱਲੀ, 3 ਨਵੰਬਰ  (ਪੰਜਾਬ ਪੋਸਟ ਬਿਊਰੋ) – ਅਹਿੰਦੀ ਭਾਸ਼ੀ ਹਿੰਦੀ ਲੇਖਕ ਸੰਘ ਦਿੱਲੀ, ਸਾਹਿਤ …

Leave a Reply