ਬਟਾਲਾ, 21 ਅਪਰੈਲ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਸਿੱਖਿਆ ਵਿਭਾਗ ਪੰਜਾਬ ਵਲੋਂ ਸਰਕਾਰੀ ਸਕੁਲਾਂ ਦੇ ਦਸਵੀਂ ਜਮਾਤ ਵਿੱਚ
ਪੜ੍ਹਦੇ ਹੁਸ਼ਿਆਰ ਵਿਦਿਆਰਥੀਆਂ ਦਾ ਸਾਂਝਾ ਪੰਜਾਬ ਪੱਧਰੀ ਟੈਸਟ ਲਿਆ ਜਾਂਦਾ ਹੈ।ਕਾਮਯਾਬ ਵਿਦਿਆਥੀਆਂ ਦੀ ਪੜਾਈ ਸਰਕਾਰ ਵੱਲੋਂ ਸਥਾਪਿਤ ਮੈਰੀਟੋਰੀਅਸ ਸਕੂਲਾਂ ਵਿੱਚ ਕਰਵਾਈ ਜਾਂਦੀ ਹੈ।ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਗੁਰਦਾਸਪੁਰ ਸ੍ਰੀਮਤੀ ਰਾਕੇਸ਼ ਬਾਲਾ, ਉਪ ਜਿਲਾ ਸਿੱਖਿਆ ਅਫਸਰ ਲਖਵਿੰਦਰ ਸਿੰਘ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜਿਲ੍ਹਾ ਗੁਰਦਾਸਪੁਰ ਵਿਖੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਲੜਕੇ ਤੇ ਕੰਨਿਆ ਸਕੂਲ ਗੁਰਦਾਸਪੁਰ ਸੈਂਟਰ ਬਣਾਏ ਗਏ ਹਨ, ਤੇ ਇਨਾਂ ਦੋਨਾਂ ਸੈਟਰਾਂ ਵਿੱਚ ਕੁੱਲ 466 ਵਿਦਿਆਰਥੀਆਂ ਵਾਸਤੇ ਦਾਖਲਾ ਕੀਤਾ ਗਿਆ ਸੀ ਤੇ 4 ਵਿਦਿਆਰਥੀ ਕੰਨਿਆ ਸਕੂਲ ਤੇ 3 ਵਿਦਿਆਰਥੀ ਲੜਕੇ ਸਕੂਲ ਗੁਰਦਾਸਪੁਰ ਵਿੱਚ ਗੈਰ ਹਾਜਰ ਸਨ।ਜਿਲਾ ਪੱਧਰੀ ਦਾਖਲਾ ਪ੍ਰੀਖਿਆ ਸਮੇਂ ਪ੍ਰਿੰਸੀਪਲ ਰਮਨ, ਕੁਮਾਰ ਮਰਾੜਾ, ਸੁਖਜੀਤ ਸਿੰਘ ਭੰੁਬਲੀ, ਸੁਰਿੰਦਰ ਕੁਮਾਰ ਅਬਜ਼ਰਵਰ ਤੋ ਇਲਵਾ ਸੁਪਰਡੈਸ ਸ੍ਰੀ ਅਸ਼ਵਨੀ ਕੁਮਾਰ, ਅਮਨ ਡੀ.ਈ.ਓ ਦਫਤਰ, ਵਰਿੰਦਰ ਸਿੰਘ , ਸੁਖਦੇਵ ਲਾਲ, ਜਿੰਮੀ ਖਜੂਰੀਆ ਆਦਿ ਹਾਜਰ ਸਨ।
Check Also
ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ
ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …
Punjab Post Daily Online Newspaper & Print Media