Sunday, April 19, 2026

ਲੋਕ ਸਭਾ ਹਲਕਾ ਸੰਗਰੂਰ `ਚ ਤਾਇਨਾਤ ਕੀਤੇ ਜਾਣ ਵਾਲੇ ਚੋਣ ਅਮਲੇ ਦੀ ਪਹਿਲੀ ਰਿਹਰਸਲ ਹੋਈ

PPN2204201907ਸੰਗਰੂਰ, 22 ਅਪ੍ਰੈਲ (ਪੰਜਾਬ ਪੋਸਟ –  ਜਗਸੀਰ ਲੌਂਗੋਵਾਲ) – ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਹੇਠ 19 ਮਈ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੀ ਸਮੁੱਚੀ ਪ੍ਰਕਿਰਿਆ ਨੂੰ ਪਾਰਦਰਸ਼ੀ, ਨਿਰਵਿਘਨ ਅਤੇ ਸੁਰੱਖਿਅਤ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਅੱਜ ਚੋਣ ਅਮਲੇ ਦੀ ਪਹਿਲੀ ਰਿਹਰਸਲ ਹੋਈ।ਜ਼ਿਲ੍ਹਾ ਚੋਣ ਅਫ਼ਸਰ ਘਨਸ਼ਿਆਮ ਥੋਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮੁੱਚੇ ਚੋਣ ਅਮਲ ਨੂੰ ਸ਼ਾਂਤਮਈ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਲੋਕ ਸਭਾ ਹਲਕੇ ਵਿੱਚ 8000 ਤੋਂ ਵਧੇਰੇ ਚੋਣ ਸਟਾਫ਼ ਦੀ ਤਾਇਨਾਤੀ ਕੀਤੀ ਗਈ ਹੈ,ਜਿਨ੍ਹਾਂ ਦੀ ਅੱਜ ਪਹਿਲੀ ਰਿਹਰਸਲ ਹੋਈ। ਉਨ੍ਹਾਂ ਦੱਸਿਆ ਕਿ ਸਹਾਇਕ ਰਿਟਰਨਿੰਗ ਅਧਿਕਾਰੀਆਂ ਦੀ ਅਗਵਾਈ ਹੇਠ 99-ਲਹਿਰਾ ਦੇ ਚੋਣ ਅਮਲੇ ਦੀ ਰਿਹਰਸਲ ਜੀ.ਪੀ.ਐਫ ਕੰਪਲੈਕਸ, ਲਹਿਰਾਗਾਗਾ, 100-ਦਿੜ੍ਹਬਾ ਦੀ ਰਿਹਰਸਲ ਸਰਕਾਰੀ ਰਣਬੀਰ ਕਾਲਜ ਸੰਗਰੂਰ, 101-ਸੁਨਾਮ ਦੇ ਚੋਣ ਸਟਾਫ਼ ਦੀ ਰਿਹਰਸਲ ਤਾਜ ਰਿਜੋਰਟਸ, ਬਠਿੰਡਾ ਰੋਡ, ਸੁਨਾਮ, 105-ਮਲੇਰਕੋਟਲਾ ਦੀ ਰਿਹਰਸਲ ਸਰਕਾਰੀ ਕਾਲਜ ਮਲੇਰਕੋਟਲਾ, 106-ਅਮਰਗੜ੍ਹ ਦੀ ਰਿਹਰਸਲ ਮਾਸਟਰ ਰਿਜੋਰਟਸ, ਲੁਧਿਆਣਾ-ਮਲੇਰਕੋਟਲਾ ਰੋਡ, ਕੁੱਪਕਲਾਂ, 107-ਧੂਰੀ ਦੀ ਰਿਹਰਸਲ ਗਰਗ ਮੈਰਿਜ ਪੈਲੇਸ, ਕੱਕੜਵਾਲ ਚੌਂਕ ਧੂਰੀ ਅਤੇ 108-ਸੰਗਰੂਰ ਦੀ ਰਿਹਰਸਲ ਸਰਕਾਰੀ ਰਣਬੀਰ ਕਾਲਜ ਸੰਗਰੂਰ ਵਿਖੇ ਕਰਵਾਈ ਗਈ।ਰਿਹਰਸਲ ਦੌਰਾਨ ਚੋਣ ਅਮਲੇ ਨੂੰ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਦੀ ਇੰਨ ਬਿੰਨ ਪਾਲਣਾ ਦੇ ਆਦੇਸ਼ ਦਿੱਤੇ ਗਏ।
ਅਮਲੇ ਨੂੰ ਚੋਣ ਕਮਿਸ਼ਨ ਦੁਆਰਾ ਜਾਰੀ ਕੀਤੀਆਂ ਮੋਬਾਇਲ ਐਪਲੀਕੇਸ਼ਨਾਂ ਤੋਂ ਇਲਾਵਾ ਪੋਲਿੰਗ ਬੂਥਾਂ ‘ਤੇ ਰਵਾਨਗੀ ਤੋਂ ਪਹਿਲਾਂ ਕੰਟਰੋਲ ਯੂਨਿਟ, ਬੈਲੇਟਿੰਗ ਯੂਨਿਟ, ਵੋਟਰ ਸੂਚੀਆਂ ਆਦਿ ਚੋਣ ਸਮੱਗਰੀ ਦਾ ਧਿਆਨ ਰੱਖਣ, ਰੂਟ ਅਨੁਸਾਰ ਅਲਾਟ ਕੀਤੇ ਵਾਹਨ ‘ਚ ਹੀ ਜਾਣ, ਪੋਲਿੰਗ ਬੂਥ ‘ਤੇ ਪਹੁੰਚ ਕੇ ਕੀਤੇ ਜਾਣ ਵਾਲੇ ਕਾਰਜਾਂ, ਵੋਟਰ ਸਹਾਇਤਾ ਬੂਥ, ਪੋਲਿੰਗ ਏਜੰਟ, ਵੋਟਿੰਗ ਕੰਪਾਰਟਮੈਂਟ, ਵੱਖ-ਵੱਖ ਫਾਰਮਾਂ, ਵੋਟਿੰਗ ਮਸ਼ੀਨਾਂ ਦੀ ਵਰਤੋਂ, ਮੌਕ ਪੋਲ ਆਦਿ ਬਾਰੇ ਵਿਸਥਾਰ ਵਿੱਚ ਸਿਖਲਾਈ ਵੀ ਦਿੱਤੀ ਗਈ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply