Saturday, June 20, 2026

ਕੇਵਲ ਸਿਘ ਢਿੱਲੋਂ ਵਲੋਂ ਸੰਦੌੜ ਵਿਖੇ ਚੋਣ ਦਫਤਰ ਦਾ ਉਦਘਾਟਨ

PPN2204201910ਸੰਗਰੂਰ, 22 ਅਪ੍ਰੈਲ (ਪੰਜਾਬ ਪੋਸਟ –  ਜਗਸੀਰ ਲੌਂਗੋਵਾਲ) – ਸੰਗੁਰੂਰ ਤੋਂ ਲੋਕ ਸਭਾ ਲਈ ਕਾਂਗਰਸ ਪਾਰਟੀ ਦੇ ਉਮੀਦਵਾਰ ਕੇਵਲ ਸਿੱਘ ਢਿੱਲੋਂ ਨੇ ਸੰਦੌੜ ਵਿਖੇ ਆਪਣੇ ਚੋਣ ਦਫਤਰ ਦਾ ਉਦਘਾਟਨ ਕੀਤਾ।ਇਸ ਸਮੇਂ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਵੀ ਮੌਜੂਦ ਸਨ।ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ `ਚ ਹਰ ਵਰਗ ਦਾ ਖਾਸ ਖਿਆਲ ਰੱਖਿਆ ਹੈ।ਜਿਸ ਦੀ ਬਦੌਲਤ ਪੰਜਾਬ ਅੱਜ ਇਕ ਵਾਰ ਫੇਰ ਵਿਕਾਸ ਦੀ ਲੀਹ ਵੱਲ ਮੁੜ ਰਿਹਾ ਹੈ, ਜਦਕਿ ਅਕਾਲੀ ਦਲ ਦੇ ਕਾਰਜਕਾਲ ਦੌਰਾਨ ਪੰਜਾਬ ਅੰਦਰ ਕਿਸਾਨੀ ਅਤੇ ਜਵਾਨੀ ਦਾ ਘਾਣ ਹੀ ਹੋਇਆ ਸੀ।ਉਹਨਾਂ ਦਾ ਮੁੱਖ ਮਕਸਦ ਹੀ ਵਿਕਾਸ ਕਰਵਾਉਣਾ  ਅਤੇ ਇਲਾਕੇ ਵਿੱਚ ਵੱਡੀ ਇੰਡਸਟਰੀ, ਸਿਹਤ ਸੰਭਾਲ, ਅਤੇ ਸਿੱਖਿਆ ਨੂੰ ਉਪਰ ਚੁੱਕਣਾ ਹੈ।
ਇਸ ਮੌਕੇ ਸੰਦੌੜ ਅਤੇ ਹੋਰ ਵੱਖ-ਵੱਖ ਪਿੰਡਾਂ ਦੇ ਸਰਪੰਚ-ਪੰਚ, ਮਹਿਲਾ ਕਾਂਗਰਸ ਤੇ ਯੂਥ ਆਗੂ ਅਤੇ ਵੱਡੀ ਗਿਣਤੀ `ਚ ਕਾਂਗਰਸੀ ਵਰਕਰ ਹਾਜ਼ਰ ਸਨ।

Check Also

ਵੋਟਰ ਸੂਚੀਆਂ ਦੀ ਸ਼ੁੱਧਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਹਰ ਅਧਿਕਾਰੀ ਆਪਣੀ ਜ਼ਿੰਮੇਵਾਰੀ ਨਿਭਾਵੇ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ) – ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ …

Leave a Reply