ਲੌਂਗੋਵਾਲ, 23 ਅਪ੍ਰੈਲ (ਪੰਜਾਬ ਪੋਸਟ- ਜਗਸੀਰ ਲੌਂਗੋਵਾਲ) – ਮਿਸ਼ਨ ਸਮਾਈਲ ਸੋਸ਼ਲ ਵੈੱਲਫੇਅਰ ਕਲੱਬ (ਰਜਿ.) ਦੀ ਇੱਕ ਵਿਸ਼ੇਸ਼ ਮੀਟਿੰਗ ਵਿੱਚ ਕਲੱਬ ਪ੍ਰਧਾਨ
ਯੋਗੇਸ਼ ਗਰਗ ਨੇ ਪਿਛਲੇ ਇੱਕ ਸਾਲ ਦਾ ਲੇਖਾ-ਜੋਖਾ ਪੇਸ਼ ਕੀਤਾ।ਉਨ੍ਹਾਂ ਕਿਹਾ ਕਿ ਕਲੱਬ ਵਲੋਂ ਸਮਾਜ ਸੇਵਾ ਦੇ ਕਈ ਕੰਮ ਕੀਤੇ ਗਏ ਹਨ ਜਿੰਨਾ ਨੂੰ ਲੋਕਾਂ ਵਲੋਂ ਸਰਾਹਿਆ ਗਿਆ ਹੈ ਅਤੇ ਕਲੱਬ ਦੇ ਕਈ ਫਾਲੋਓਵਰਜ਼ ਵੀ ਬਣੇ ਹਨ।ਯੋਗੇਸ਼ ਨੇ ਕਿਹਾ ਕਿ ਅਗਲੀ ਨਵੀਂ ਟੀਮ ਬਣਾਉਣ ਲਈ ਟੀਮ ਦੇ ਮੈਂਬਰ ਆਪਣੀ ਸਲਾਹ ਦੇ ਸਕਦੇ ਹਨ ਅਤੇ ਪ੍ਰਧਾਨ ਬਣਨ ਦੇ ਇਛੁੱਕ ਮੈਂਬਰ ਆਪਣਾ ਨਾਂ ਰਜਿਸਟਰ ਕਰਵਾ ਸਕਦੇ ਹਨ।
ਮੀਟਿੰਗ ਵਿੱਚ ਹਾਜ਼ਰ ਕਲੱਬ ਮੈਂਬਰ ਅਮਿੱਤ ਜਿੰਦਲ, ਅੰਚਿਤ ਕਾਂਸਲ, ਅਰਿਹਾਂਤ ਗੋਇਲ, ਕਰਨਦੀਪ ਸਿੰਘ, ਪ੍ਰਦੀਪ ਬਾਸਲ, ਕਰਨ ਵਿਰਕ, ਸ਼ਿਵੀ ਗਰਗ, ਸੌਰਵ ਬਾਂਸਲ, ਯੋਗੇਸ਼ ਜਿੰਦਲ ਆਦਿ ਸਾਰਿਆਂ ਨੇ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਕਿ ਯੋਗੇਸ਼ ਗਰਗ ਨੂੰ ਹੀ ਅਗਲੇ ਸਾਲ ਲਈ ਕਲੱਬ ਦਾ ਪ੍ਰਧਾਨ ਬਣਾਇਆ ਜਾਵੇ।
ਜਿਸ ਤੋਂ ਬਾਅਦ ਯੋਗੇਸ਼ ਗਰਗ ਨੂੰ ਦੁਬਾਰਾ ਕਲੱਬ ਦਾ ਪ੍ਰਧਾਨ ਬਣਾ ਕੇ ਆਪਣੀ ਟੀਮ ਚੁਣਨ ਦੇ ਅਧਿਕਾਰ ਦਿੱਤੇ ਗਏ।ਯੋਗੇਸ਼ ਗਰਗ ਨੇ ਕਲੱਬ ਵਲੋਂ ਉਨ੍ਹਾਂ `ਚ ਵਿਸ਼ਵਾਸ ਪ੍ਰਗਟਾਉਣ ਲਈ ਸਾਰੇ ਕਲੱਬ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ।ਉਨਾਂ ਕਿਹਾ ਕਿ ਉਨ੍ਹਾਂ ਦੀ ਪਿਛਲੀ ਟਰਮ ਵਿੱਚ ਕੀਤੇ ਗਏ ਕੰਮਾਂ ਦਾ ਸਿਹਰਾ ਉਨਾਂ ਨੂੰ ਨਹੀਂ, ਬਲਕਿ ਉਨ੍ਹਾਂ ਦੀ ਸਾਰੀ ਟੀਮ ਅਤੇ ਕਲੱਬ ਮੈਂਬਰਾਂ ਨੂੰ ਜਾਂਦਾ ਹੈ।
Check Also
ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ
ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …
Punjab Post Daily Online Newspaper & Print Media