Sunday, April 19, 2026

ਸਕੂਲੀ ਵਿਦਿਆਰਥੀਆਂ ਨੇ ਖੇਤਾਂ ਦੀ ਅੱਗ ਰੋਕਣ ਲਈ ਕੱਢੀ ਚੇਤਨਾ ਰੈਲੀ

ਭੀਖੀ/ ਮਾਨਸਾ, 24 ਅਪ੍ਰੈਲ (ਪੰਜਾਬ ਪੋਸਟ – ਕਮਲ ਜ਼ਿੰਦਲ) – ਮਾਲਵਾ ਪਬਲਿਕ ਹਾਈ ਸਕੂਲ ਖਿਆਲਾ ਕਲਾਂ ਦੇ ਵਿਦਿਆਰਥੀਆਂ ਨੇ ਅੱਜ ਸਕੂਲ ਪ੍ਰਬੰਧਕਾਂ ਅਤੇ PUNJ2404201903ਅਧਿਆਪਕਾਂ ਦੀ ਅਗਵਾਈ `ਚ ਕਣਕ ਦੀ ਅੱਗ ਰੋਕਣ ਲਈ ਚੇਤਨਾ ਰੈਲੀ ਕੱਢੀ।ਜਿਥੇ ਇਹ ਰੈਲੀ ਪਿੰਡ ਦੀਆਂ ਗਲੀਆਂ `ਚੋਂ ਗੁਜਰੀ ਉੱਥੇ ਪਟਿਆਲਾ ਮਾਨਸਾ ਮੁੱਖ ਸੜਕ ਦੇ ਕਿਨਾਰੇ ਰੁਕ ਕੇ ਰਾਹਗੀਰਾਂ ਨੂੰ ਵੀ ਜਾਗੂਰਕ ਕੀਤਾ।ਸਕੂਲੀ ਵਿਦਿਆਰਥੀਆਂ ਨੇ ਹੱਥਾਂ `ਚ ਕਣਕ ਦੇ ਖੇਤਾਂ ਨੂੰ ਅਣਗਹਿਲੀਆਂ ਨਾਲ ਲੱਗਦੀ ਅੱਗ ਅਤੇ ਕਿਸਾਨਾਂ ਵਲੋਂ ਰਹਿੰਦ ਖੂੰਹਦ ਨੂੰ ਲਗਾਈ ਜਾਂਦੀ ਅੱਗ ਬਾਰੇ ਜਾਗੂਰਕ ਕਰਦੇ ਮਾਟੋ ਫੜੇ ਹੋਏ ਸਨ । ਵਿਦਿਆਰਥੀਆਂ ਦੇ ਕਾਫਲੇ ਵੱਖ ਵੱਖ ਖੇਤਾਂ `ਚ ਕਣਕ ਦੀ ਵਾਢੀ ਕਰ ਰਹੇ ਕਿਸਾਨਾਂ ਕੋਲ ਵੀ ਪੁੱਜੇ ਅਤੇ ਖੇਤਾਂ ਦੀ ਅੱਗ ਰੋਕਣ ਦੇ ਉਪਾਅ ਅਤੇ ਲਾਭ ਦੱਸੇ।
               ਵਿਦਿਆਰਥਣ ਰਮਨਦੀਪ ਕੌਰ, ਹਰਮਨਦੀਪ ਸਿੰਘ, ਪਾਇਲ ਗੋਇਲ ਅਤੇ ਕਮਲਪ੍ਰੀਤ ਸਿੰਘ ਨੇ ਕਿਹਾ ਜੇਕਰ ਕਿਸਾਨ ਕਣਕ ਦੀ ਵਾਢੀ ਦੇ ਦੌਰਾਨ ਥੋੜੀ ਜਿਹੀ ਵੀ ਮੁਸਤੈਦੀ ਵਰਤਣ ਤਾਂ ਖੇਤਾਂ ਦੀ ਅੱਗ ਰੁਕ ਸਕਦੀ ਹੈ।ਵਿਦਿਆਰਥੀਆਂ ਕਿਹਾ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਖੇਤਾਂ ਵਿੱਚ ਚੁੱਲ੍ਹੇ ਆਦਿ ਵਿੱਚ ਅੱਗ ਨਾ ਬਾਲਣ, ਖੇਤਾਂ `ਚ ਵਰਤੀ ਜਾ ਰਹੀ ਮਸ਼ਿਨਰੀ ਖਰਾਬ ਨਾ ਹੋਵੇ, ਬਿਜਲੀ ਦੀਆਂ ਤਾਰਾਂ ਦੇ ਹੋਠੋਂ ਕਣਕ ਦੀ ਅਗੇਤੀ ਕਟਾਈ ਕੀਤੀ ਜਾਵੇ, ਕਟਾਈ ਮੌਕੇ ਖੇਤ ਦੇ ਖਾਲ੍ਹਿਆਂ `ਚ ਪਾਣੀ ਜਮਾਂ ਕੀਤਾ ਜਾਵੇ, ਫਾਇਰ ਬ੍ਰਿਗੇਡ, ਪੁਲੀਸ ਥਾਣਾ ਅਤੇ ਪਿੰਡ ਦੇ ਗੁਰਦਵਾਰੇ ਦਾ ਫੋਨ ਨੰਬਰ ਹਰ ਕਿਸਾਨ ਆਪਣੇ ਕੋਲ ਰੱਖੇ ਤਾਂ ਜੋ ਕਿਸੇ ਵੀ ਹੰਗਾਮੀ ਹਾਲਤ `ਚ ਸੂਚਨਾ ਦਿੱਤੀ ਜਾ ਸਕੇ।
              ਵਿਦਿਆਰਥੀਆਂ ਨੇ ਕਿਸਾਨਾਂ ਮਜ਼ਦੂਰਾਂ ਦੇ ਨਾਲ ਵਾਹਨ ਚਾਲਕਾਂ ਅਤੇ ਖੇਤਾਂ `ਚ ਬੱਕਰੀਆਂ ਚਾਰਨ ਵਾਲਿਆਂ ਨੂੰ ਵੀ ਧਿਆਨ ਨਾਲ ਕੰਮ ਕਰਨ ਦੀ ਅਪੀਲ ਕੀਤੀ।ਗੱਲਬਾਤ ਦੌਰਾਨ ਸਕੂਲ ਪ੍ਰਬੰਧਕਾਂ ਕਿਹਾ ਜਦੋਂ ਅਨਾਜ਼ ਦੀ ਵਰਤੋਂ ਹਰ ਕੋਈ ਕਰਦਾ ਹੈ ਫਿਰ ਸਭ ਦਾ ਹੀ ਫਰਜ਼ ਬਣਦਾ ਹੈ ਕਿ ਉਹ ਅਨਾਜ ਸੁਰੱਖਿਆ `ਚ ਵੀ ਬਣਦਾ ਯੋਗਦਾਨ ਪਾਵੇ।ਉਨ੍ਹਾਂ ਕਿਹਾ ਅੱਜ ਦੀ ਇਹ ਚੇਤਨਾ ਰੈਲੀ ਪੰਜਾਬ `ਚ ਹਰ ਸਾਲ ਸੜਦੀ ਹਜ਼ਾਰਾਂ ਏਕੜ ਕਣਕ ਬਚਾਉਣ ਦਾ ਇੱਕ ਛੋਟਾ ਉਪਰਾਲਾ ਹੈ।  
               ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੀ ਚੇਅਰਪਰਸ਼ਨ ਜਸਵਿੰਦਰ ਕੌਰ, ਸਹਾਇਕ ਪ੍ਰਿਸੀਪਲ ਪਰਮਪ੍ਰੀਤ ਸਿੰਘ ਮਾਨਸ਼ਾਹੀਆ, ਮਨਪ੍ਰੀਤ ਸਿੰਘ, ਗੁਰਪ੍ਰੀਤ ਕੌਰ ਸਮੇਤ ਸਮੂਹ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ ।

 

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply