Wednesday, March 4, 2026

ਉਪ ਰਾਸ਼ਟਰਪਤੀ ਨੇ ਨੌਜਵਾਨਾਂ ਨੂੰ ਸਹਿਣਸ਼ੀਲਤਾ ਤੇ ਸਤਿਕਾਰ ਪਰੰਪਰਾ ਨੂੰ ਬਚਾਉਣ ਦਾ ਦਿੱਤਾ ਸੱਦਾ

ਪੰਜਾਬ ਯੂਨੀਵਰਸਿਟੀ ਦੀ ਕਨਵੋਕੇਸ਼ਨ ਵਿੱਚ ਹਿੱਸਾ ਲਿਆ
ਚੰਡੀਗੜ, 28 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਇਕੀਵੀਂ ਸਦੀ ਦੇ ਸੰਦਰਭ `ਚ ਸਾਨੂੰ ਆਪਣੀ ਸਿੱਖਿਆ ਪ੍ਰਣਾਲੀ ਨੂੰ ਵਿਦਿਆਰਥੀਆਂ ਦਰਮਿਆਨ ਮਹੱਤਵਪੂਰਨ PUNJ2804201909ਸੋਚ ਪ੍ਰੇਰਿਤ ਕਰਨ ਵਾਲੀ ਬਣਾਉਣਾ ਹੋਵੇਗਾ।ਭਾਰਤ ਦੇ ਉਪ ਰਾਸ਼ਟਰਪਤੀ ਸ਼੍ਰੀ ਐਮ ਵੈਂਕਈਆ ਨਾਇਡੂ ਨੇ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਾਡੇ ਦੇਸ਼ ਦੇ ਨੌਜਵਾਨਾਂ ਨੂੰ ਸਮਾਜਿਕ ਮੁੱਦਿਆਂ ਨੂੰ ਦੇਖਦੇ ਹੋਏ ਫੈਸਲੇ ਲੈਣ ਦੀ ਵੱਡੀ ਸਮਾਜਿਕ ਜਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਉਨ੍ਹਾਂ ਨੇ ਸਹਿਣਸ਼ੀਲਤਾ ਅਤੇ ਸਤਿਕਾਰ ਦੀਆਂ ਪਰੰਪਰਾਵਾਂ ਦਾ ਪਾਲਣ ਕਰਨ ਅਤੇ ਆਪਣੇ ਬਹੁਲਵਾਦੀ ਸਭਿਆਚਾਰ ਦੀ ਰਾਖੀ ਕਰਨ ਦਾ ਵੀ ਵਿਦਿਆਰਥੀਆਂ ਨੂੰ ਸੱਦਾ ਦਿੱਤਾ।
ਉਹ ਅੱਜ ਚੰਡੀਗੜ੍ਹ ਵਿਖੇ ਪੰਜਾਬ ਯੂਨੀਵਰਸਿਟੀ ਦੀ 68ਵੀਂ ਕਨਵੋਕੇਸ਼ਨ ਨੂੰ ਸੰਬੋਧਨ ਕਰ ਰਹੇ ਸਨ, ਜਿਸ ਦੇ ਉਹ ਚਾਂਸਲਰ ਹਨ। ਸ਼੍ਰੀ ਨਾਇਡੂ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਦਾ ਅਤੀਤ ਗੌਰਵਸ਼ਾਲੀ ਹੈ ਅਤੇ ਇਹ ਭਾਰਤ ਦੀਆਂ ਸਭ ਤੋਂ ਪੁਰਾਣੀਆਂ ਯੂਨੀਵਰਸਿਟੀਆਂ ਵਿਚੋਂ ਇੱਕ ਹੈ ਜਿਸ ਨੂੰ ਅਜਿਹੀ ਭੂਮੀ ’ਤੇ ਸਥਾਪਿਤ ਕੀਤਾ ਗਿਆ ਜਿਸ ਨੇ ਤਕਸ਼ਿਲਾ ਵਰਗੇ ਪ੍ਰਾਚੀਨ ਕੇਂਦਰਾਂ ਵਿੱਚ ਗਿਆਨ ਦੇ ਪਸਾਰ ਲਈ ਸਦੀਆਂ ਤੋਂ ਸੱਭਿਅਤਾ ਅਤੇ ਸਮਰਪਣ ਨੂੰ ਦੇਖਿਆ ਹੈ।
ਉਨ੍ਹਾਂ ਨੇ ਅਕਾਦਮਿਕ ਉਦਮਤਾ ਲਈ ਯੂਨੀਵਰਸਿਟੀ ਦੀ ਅਮੁੱਕ ਪਿਆਸ ਅਤੇ ਲਗਪਗ 200 ਸਬੰਧਿਤ ਕਾਲਜਾਂ, 3 ਖੇਤਰੀ ਕੇਂਦਰਾਂ, 6 ਸੰਘਠਕ ਕਾਲਜਾਂ ਅਤੇ ਇੱਕ ਗ੍ਰਾਮੀਣ ਕੇਂਦਰ ਵਿੱਚ ਦਾਖਲਾ ਲੈਣ ਵਾਲੇ 15 ਹਜ਼ਾਰ ਵਿਦਿਆਰਥੀਆਂ ਨੂੰ ਗੁਣਵਤਾਪੂਰਨ ਸਿੱਖਿਆ ਪ੍ਰਦਾਨ ਕਰਨ `ਚ ਤੇਜੀ ਨਾਲ ਪ੍ਰਗਤੀ ਕਰਨ ’ਤੇ ਖੁਸ਼ੀ ਪ੍ਰਗਟਾਈ।
ਉਪ ਰਾਸ਼ਟਰਪਤੀ ਨੇ ਨੈਸ਼ਨਲ ਇੰਸਟੀਟਿਊਸ਼ਨਲ ਰੈਕਿੰਗ ਫਰੇਮਵਰਕ ਤਹਿਤ ਹਾਲ ਹੀ ਦੀ ਦਰਜਾਬੰਦੀ ਵਿੱਚ ਦੇਸ਼ ਦੇ ਸਾਰੇ ਸਿੱਖਿਆ ਸੰਸਥਾਨਾਂ ਵਿੱਚੋਂ 34ਵਾਂ ਸਥਾਨ ਹਾਸਲ ਕਰਨ ਲਈ ਪੰਜਾਬ ਯੂਨੀਵਰਸਿਟੀ ਨੂੰ ਵਧਾਈ ਦਿੱਤੀ।ਉਨ੍ਹਾਂ ਨੇ ਵਿਦਿਆਰਥੀਆਂ ਦਰਮਿਆਨ ਨਵੀਨਤਾ ਅਤੇ ਉਦਮਤਾ ਦੇ ਵਿਕਾਸ ਲਈ ਯੂਨੀਵਰਸਿਟੀ ਦੇ ਕੇਂਦਰੀਕ੍ਰਿਤ ਉਪਰਾਲਿਆਂ ਦੀ ਸ਼ਲਾਘਾ ਕੀਤੀ।ਉਨ੍ਹਾਂ ਨੇ ਕਿਹਾ, ‘ਮੈਨੂੰ ਬਹੁਤ ਖੁਸ਼ੀ ਹੈ ਕਿ ਯੂਨੀਵਰਸਿਟੀ ਨੂੰ ਯੂ.ਜੀ.ਸੀ ਵਲੋਂ ਸਟੈਮ ਸੈਲ ਖੋਜ ਅਤੇ ਡਰੱਗ ਵਿਕਾਸ ਸੁਵਿਧਾਵਾਂ ਨਾਲ ‘ਬਾਇਓਮੈਡੀਕਲ ਸਾਇੰਸਜ਼ ਵਿੱਚ ਉਦਮਤਾ ਵਾਲੀ ਯੂਨੀਵਰਸਿਟੀ’ ਦੇ ਰੂਪ ਵਿੱਚ ਮਾਨਤਾ ਦਿੱਤੀ ਗਈ ਹੈ।
ਉਪ ਰਾਸ਼ਟਰਪਤੀ ਨੇ ਕਿਹਾ ਕਿ ਸੰਸਥਾਨ ਨਿਰਮਾਣ ਕੋਈ ਅਸਾਨ ਕਾਰਜ ਨਹੀਂ ਹੈ ਅਤੇ ਇਸ ਲਈ ਦ੍ਰਿਸ਼ਟੀਕੋਣ, ਜਨੂੰਨ, ਸਮਰੱਥਾ, ਵਚਨਬੱਧਤਾ, ਸਖਤ ਮਿਹਨਤ ਅਤੇ ਵਿਅਕਤੀਆਂ ਅਤੇ ਸੰਸਥਾਨਾਂ ਦੇ ਨੈਟਵਰਕ ਵਿੱਚ ਵਾਧਾ ਕਰਨ ਲਈ ਅਨੰਤ ਸਮਰੱਥਾ ਦੀ ਲੋੜ ਹੈ।ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਦੇ ਸਾਰੇ ਹਿੱਤਧਾਰਕਾਂ ਨੂੰ ਉਨ੍ਹਾਂ ਦੇ ਚੰਗੇ ਕੰਮ ਦੀ ਗਤੀ ਬਰਕਰਾਰ ਰੱਖਣ ਅਤੇ ਠਹਿਰਾਵ ਨਾਲ ਨਾ ਬੈਠਣ ਦਾ ਸੱਦਾ ਦਿੱਤਾ।
ਸ਼੍ਰੀ ਨਾਇਡੂ ਨੇ ਕਿਹਾ ਕਿ ਭਵਿੱਖ ਦਾ ਭਾਰਤ ਨੌਜਵਾਨਾਂ ਦੇ ਸੁਪਨਿਆਂ ਅਤੇ ਅਕਾਂਖਿਆਵਾਂ, ਚਰਿੱਤਰ ਅਤੇ ਸਮਰੱਥਾ ਨਾਲ ਸੰਚਾਲਿਤ ਹੋਵੇਗਾ।ਉਨ੍ਹਾਂ ਨੇ ਕਿਹਾ ਕਿ ਅਸੀਂ ਆਉਣ ਵਾਲੇ ਸਾਲਾਂ ਵਿੱਚ ਜਦੋਂ ਆਪਣੇ ਨੌਜਵਾਨਾਂ ਨੂੰ ਸਹੀ ਹੁਨਰ ਅਤੇ ਦ੍ਰਿਸ਼ਟੀਕੋਣ ਨਾਲ ਤਾਕਤਵਰ ਬਣਾ ਸਕਾਂਗੇ ਤਾਂ ਹੀ ਅਸੀਂ ਵਿਸ਼ਾਲ ਜਨਸੰਖਿਆ ਦੇ ਲਾਭ ਦਾ ਪੂਰੀ ਤਰ੍ਹਾਂ ਅਹਿਸਾਸ ਕਰ ਸਕਾਂਗੇ।ਉਪ ਰਾਸ਼ਟਰਪਤੀ ਨੇ ਕਿਹਾ ਕਿ ਸਾਨੂੰ ਇਕੀਵੀਂ ਸਦੀ ਦੇ ਸੰਦਰਭ ਵਿੱਚ ਆਪਣੀ ਸਿੱਖਿਆ ਪ੍ਰਣਾਲੀ ’ਤੇ ਪੁਨਰ ਵਿਚਾਰ ਅਤੇ ਪੁਨਰ ਅਨੁਕੂਲਤਾ ਹੋਣੀ ਚਾਹੀਦੀ ਹੈ ਜਦੋਂ ਕਿ ਵਾਤਾਵਰਣ, ਮਨੁੱਖੀ ਕਲਿਆਣ ਅਤੇ ਧਰਤੀ ਦੇ ਕਲਿਆਣ ਦੀਆਂ ਚਿੰਤਾਵਾਂ ਵੀ ਸਮਾਨ ਰੂਪ ਨਾਲ ਜਰੂਰੀ ਹਨ। ਉਨ੍ਹਾਂ ਕਿਹਾ ਕਿ ‘ਇਹ ਤਾਂ ਹੀ ਸੰਭਵ ਹੈ ਜੇ ਅਸੀਂ ਆਪਣੀ ਪ੍ਰਣਾਲੀ ਨੂੰ ਇਸ ਵੱਲ ਲੈ ਕੇ ਜਾਵਾਂਗੇ ਜਿਸ ਵਿੱਚ ਪਾਠਕ੍ਰਮ ਅਤੇ ਮੁਲਾਂਕਣ ਦੇ ਪਹਿਲੂ, ਮਹੱਤਵਪੂਰਨ ਸੋਚ ਸ਼ਾਮਲ ਹੈ।

Check Also

ਖਾਲਸਾ ਯੂਨੀਵਰਸਿਟੀ ਵਲੋਂ ਦੇਬੀ ਮਖਸੂਸਪੁਰੀ ਦਾ ਸ਼ੋਅ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਲੋਂ ਆਪਣੀਆਂ ਪ੍ਰਭਾਵਸ਼ਾਲੀ ਕਵਿਤਾਵਾਂ ਅਤੇ ਗੀਤਾਂ …

Leave a Reply