ਅੰਮ੍ਰਿਤਸਰ, 29 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰੰਘ)- ਕੁਲ ਹਿੰਦ ਕਾਂਗਰਸ ਕਮੇਟੀ ਵਲੋਂ ਅੰਮ੍ਰਿਤਸਰ ਲੋਕ ਸਭਾ ਤੋਂ ਚੋਣ ਮੈਦਾਨ ਵਿੱਚ ਉਤਾਰੇ ਕਾਂਗਰਸੀ
ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਦੇਸ਼ ਦੇ ਕਿਸਾਨਾਂ ਨੂੰ ਆਰਥਿਕ ਮੰਦਹਾਲੀ ਤੇ ਕਰਜੇ ਦੀ ਦਲਦਲ ਵਿਚੋਂ ਕੱਢ ਉਨ੍ਹਾਂ ਦੀ ਆਮਦਨ ਨੂੰ ਦੁਗਣੀ ਕਰਨ ਦੇ ਕੀਤੇ ਵਾਅਦਿਆਂ ਨੂੰ ਦਰਕਿਨਾਰ ਕਰ ਕੇ ਕਿਸਾਨਾਂ `ਤੇ ਆਮਦਨ ਕਰ ਲਗਾਉਣ ਦੇ ਕਥਿਤ ਨਿਰਦੇਸ਼ ਦੇਣ ਵਾਲੀ ਮੋਦੀ ਸਰਕਾਰ ਨੂੰ ਦੇਸ਼ ਵਾਸੀਆਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ।
ਔਜਲਾ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਸਵਾਲ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਕਿਸਾਨਾਂ ਨੂੰ ਹਵਾਈ ਸੁਪਨੇ ਵਿਖਾਉਂਦਿਆਂ ਕਿਸਾਨਾਂ ਦੀ ਫਸਲ ਲਈ ਫਸਲੀ ਬੀਮਾ ਯੋਜਨਾ ਦਾ ਐਲਾਨ ਕੀਤੀ ਸੀ, ਪਰ ਕੇਂਦਰ ਸਰਕਾਰ ਦੱਸੇ ਕਿ ਇਸ ਸਕੀਮ ਦਾ ਦੇਸ਼ ਦਾ ਕਿੰਨੇ ਕਿਸਾਨਾਂ ਨੂੰ ਫਾਇਦਾ ਹੋਇਆ। ਉਨਾਂ ਕਿਹਾ ਕਿ ਮੋਦੀ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਜਦ ਕਿਸਾਨ ਆਰਥਿਕ ਬੋਝ ਅਤੇ ਕਰਜੇ ਦੇ ਭਾਰ ਨੂੰ ਨਾ ਝਲਦਿਆਂ ਮੌਤ ਨੂੰ ਗਲੇ ਲਗਾ ਰਿਹਾ ਸੀ ਤਾਂ ਦੇਸ਼ ਦਾ ਪ੍ਰਧਾਨ ਮੰਤਰੀ ਵਿਦੇਸ਼ਾਂ ਦੀ ਸੈਰਾਂ ਤੇ ਦੇਸ਼ ਦੇ ਅਰਬਾਂ ਰੁਪਏ ਪਾਣੀ ਦੀ ਤਰਾਂ ਵਹਾ ਰਹੇ ਸੀ।ਦੇਸ਼ ਦੇ ਕਿਸਾਨਾਂ ਦਾ ਕਰਨ ਸਿਰਫ ਕੁੱਝ ਹਜਾਰ ਕਰੋੜ ਰੁਪਏ ਹੈ ਜਦਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਕਰੋੜਾਂ ਕਿਸਾਨਾਂ ਨੂੰ ਅੰਗੂਠਾ ਦਿਖਾਉਂਦਿਆਂ ਤੇ ਆਪਣੀ ਚੋਣ ਦੌਰਾਨ ਮਾਲੀ ਸਹਾਇਤਾ ਦੇਣ ਵਾਲੇ ਚੰਦ ਕਾਰੋਬਾਰੀ ਘਰਾਣਿਆਂ ਦਾ ਹਜਾਰਾਂ ਕਰੋੜ ਰੁਪਏ ਦੇ ਕਰਜੇ ਤੇ ਲਾਲ ਲਕੀਰ ਮਾਰ ਦਿਤੀ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਖੁੱਦ ਦੇਸ਼ ਦਾ ਚੌਕੀਦਾਰ ਹੋਣ ਦਾ ਦਾਅਵਾ ਕਰਨ `ਤੇ ਚੁਟਕੀ ਲੈਂਦਿਆਂ ਕਿਹਾ ਕਿ ਅਸਲੀ ਚੌਕੀਦਾਰ ਉਹ ਹਨ ਜੋ ਦੇਸ਼ ਦੀਆਂ ਸਰੱਹਦਾਂ ਤੇ ਰਾਖੀ ਕਰਦਿਆਂ ਦੇਸ਼ ਵਾਸੀਆਂ ਨੂੰ ਚੈਨ ਦੀ ਨੀਂਦ ਦੇਣ ਦਾ ਵਾਅਦਾ ਕਰਦੇ ਹਨ ਜਾਂ ਉਹ ਚੌਕੀਦਾਰ ਹਨ ਜੋ ਪਿੰਡਾਂ ਅੰਦਰ ਪਿੰਡ ਵਾਸੀਆਂ ਦੇ ਦੁੱਖ-ਸੁੱਖ ਦੇ ਭਾਈਵਾਲ ਬਣਦੇ ਹੋਏ ਪਿੰਡ ਵਾਸੀਆਂ ਦੀ ਜਾਨ ਮਾਲ ਦੀ ਰਾਖੀ ਕਰਦੇ ਹਨ ਨਾਂ ਕਿ ਉਹ ਜਿੰਨਾਂ ਦੀ ਰਹਿਨੁਮਾਈ ਹੇਠ ਦੇਸ਼ ਦੇ ਅਰਬਾਂ ਰੁਪਏ ਤੇੇ ਡਾਕਾ ਮਾਰ ਕੇ ਨੀਰਵ ਮੋਦੀ, ਲਲਿਤ ਮੋਦੀ ਤੇ ਵਿਜੈ ਮਾਲਿਆ ਵਰਗੇ ਵਿਦੇਸ਼ ਨੂੰ ਉਡਾਰੀ ਮਾਰ ਗਏ।ਔਜਲਾ ਨੇ ਕਿਹਾ ਕਿ ਤਤਕਾਲੀ ਕਾਂਗਰਸੀ ਪ੍ਰਧਾਨ ਮੰਤਰੀ ਦੇ ਸ਼ਾਸ਼ਨਕਾਲ ਵਿੱਚ ਦੇਸ਼ ਦੇ ਬਹਾਦਰ ਫੌਜੀ ਜਵਾਨਾਂ ਨੇ ਪਾਕਿਸਤਾਨ ਤੇ ਚੀਨ ਦੀ ਫੌਜ ਨੂੰ ਜੰਗ-ਏ-ਮੈਦਾਨ ਵਿੱਚ ਹਾਰ ਦਿੱਤੀ ਸੀ, ਪਰ ਕਿਸੇ ਪ੍ਰਧਾਨ ਮੰਤਰੀ ਨੇ ਇਸ ਦਾ ਸਿਹਰਾ ਆਪਣੇ ਸਿਰ ਨਾ ਲੈ ਕੇ ਦੇਸ਼ ਦੀਆਂ ਫੌਜਾਂ ਨੂੰ ਦਿੱਤਾ ਸੀ। ਪਰ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਬਹਾਦਰ ਫੌਜੀਆਂ ਦੀ ਕਾਰਵਾਈ ਨੂੰ ਭਾਜਪਾ ਸਰਕਾਰ ਦੀ ਕਾਰਵਾਈ ਦੱਸ ਕੇ ਉਨਾਂ ਦਾ ਅਪਮਾਨ ਕੀਤਾ ਹੈ ਅਤੇ ਨਰਿੰਦਰ ਮੋਦੀ ਸਮੇਤ ਭਾਜਪਾ ਨੂੰ ਇਸ ਸੰਬੰਧੀ ਦੇਸ਼ ਵਾਸੀਆਂ ਤੋਂ ਵੋਟ ਮੰਗਣ ਦਾ ਕੋਈ ਹੱਕ ਨਹੀਂ।
Check Also
ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 10 ਜੂਨ ਨੂੰ
ਅੰਮ੍ਰਿਤਸਰ, 8 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਧੀਨ ਨੋਜਵਾਨਾਂ ਨੂੰ ਰੋਜ਼ਗਾਰ …
Punjab Post Daily Online Newspaper & Print Media