Saturday, June 27, 2026

ਰਾਜ ਦੇ ਲੋਕ ਬੇਅਦਬੀ ਦੀਆਂ ਘਟਨਾਵਾਂ ਨੂੰ ਕਦਾਚਿਤ ਨਹੀਂ ਭੁੱਲ ਸਕਦੇ – ਮਨਪ੍ਰੀਤ ਬਾਦਲ

ਭੀਖੀ/ਮਾਨਸਾ, 29 ਅਪ੍ਰੈਲ (ਪੰਜਾਬ ਪੋਸਟ – ਕਮਲ ਕਾਂਤ) – ਬਠਿੰਡਾ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹੱਕ `ਚ PUNJ2904201904ਚੋਣ ਜਲਸਿਆਂ ਨੂੰ ਸੰਬੋਧਨ ਕਰਨ ਲਈ ਮਨਪ੍ਰੀਤ ਸਿੰਘ ਬਾਦਲ ਨੇ ਮਾਨਸਾ ਦੇ ਪਿੰਡਾਂ ਕੋਟ ਲੱਲੂ ਤੇ ਫਫੜੇ ਭਾਈਕੇ ਵਿਖੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਦੋਸ਼ ਲਾਇਆ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਸੂਬੇ ਦੀ ਆਰਥਿਕਤਾ ਨੂੰ ਵੱਡੀ ਢਾਹ ਲਾਈ ਸੀ।ਕਾਂਗਰਸ ਦੀ ਸਰਕਾਰ ਕਾਇਮ ਹੋਣ ਉਪਰੰਤ ਸੂਬੇ ਨੂੰ ਆਰਥਿਕ ਤੌਰ `ਤੇ ਪੈਰਾਂ ਸਿਰ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਰਾਜ ਦੇ ਲੋਕ ਬੇਅਦਬੀ ਦੀਆਂ ਘਟਨਾਵਾਂ ਨੂੰ ਕਦਾਚਿਤ ਨਹੀਂ ਭੁੱਲ ਸਕਦੇ । ਬਾਦਲ ਨੇ ਵੜਿੰਗ ਨੂੰ ਰਿਕਾਰਡ ਤੋੜ ਵੋਟਾਂ `ਤੇ ਜਿਤਾਉਣ ਦੀ ਅਪੀਲ ਕੀਤੀ।ਉਨ੍ਹਾਂ ਕਿਹਾ ਕਿ ਕੇਂਦਰ `ਚ ਅਗਲੀ ਸਰਕਾਰ ਰਾਹੁਲ ਗਾਂਧੀ ਦੀ ਅਗਵਾਈ `ਚ ਕਾਂਗਰਸ ਗੱਠਜੋੜ ਦੀ ਬਣੇਗੀ।ਇਕੱਠਾਂ ਨੂੰ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ, ਸਾਬਕਾ ਡਿਪਟੀ ਸਪੀਕਰ ਜਸਵੰਤ ਸਿੰਘ ਫਫੜੇ, ਮਨਜੀਤ ਸਿੰਘ ਝੱਲਬੂਟੀ, ਜਿਲ੍ਹਾ ਪ੍ਰੀਸ਼ਦ ਮੈਂਬਰ ਬਬਲਜੀਤ ਸਿੰਘ ਖਿਆਲਾ ਤੇ ਅਰਸ਼ਦੀਪ ਸਿੰਘ ਗਾਗੋਵਾਲ ਆਦਿ ਨੇ ਵੀ ਸੰਬੋਧਨ ਕੀਤਾ।ਪਿੰਡ ਸਮਾਉਂ ਵਿਖੇ ਵੜਿੰਗ ਦੇ ਹੱਕ `ਚ ਚੋਣ ਪ੍ਰਚਾਰ ਕਰਦਿਆਂ ਬਾਦਲ ਨੇ ਮੋਦੀ ਸਰਕਾਰ ਦੀ ਅਲੋਚਨਾ ਕਰਦਿਆਂ ਕਿਹਾ ਕਿ ਪੁਲਵਾਮਾ ਦੇ ਸ਼ਹੀਦਾਂ ਦਾ ਬਦਲਾ ਲੈਣ ਲਈ ਕੀਤੀ ਸਰਜੀਕਲ ਸਟ੍ਰਾਈਕ ਵੀ ਇਕ ਜੁਮਲਾ ਸੀ । ਉਨ੍ਹਾਂ ਨੇ ਕਾਂਗਰਸ ਦੇ ਹੱਕ `ਚ ਵੋਟ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ 19 ਮਈ ਨੂੰ ਚੋਰ, ਚੌਕੀਦਾਰ ਤੇ ਜੁਮਲੇਬਾਜ਼ਾਂ ਤੋਂ ਬਚ ਕੇ ਰਹਿਣ ਲੋੜ ਹੈ।
                ਇਸ ਮੌਕੇ ਕਾਂਗਰਸ ਪਾਰਟੀ ਦੀ ਜਿਲ੍ਹਾ ਪ੍ਰਧਾਨ ਮਨੋਜ ਬਾਲਾ, ਹਿੰਮਤ ਸਿੰਘ ਅਤਲਾ, ਜਸਵੀਰ ਸਿੰਘ ਹੀਰੋ ਕਲਾਂ, ਧੰਨਾ ਸਿੰਘ ਸਮਾਉਂ, ਜੱਸੀ ਸਮਾਉਂ, ਸ਼ਿਵ ਕੁਮਾਰ ਬਬਲੂ, ਸੰਦੀਪ ਕੁਮਾਰ ਮਹਿਤਾ, ਵਿਪਨ ਕੁਮਾਰ ਲੱੱਕੀ, ਗੁਰਜੰਟ ਸਿੰਘ ਅਲੀਸ਼ੇਰ ਆਦਿ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …

Leave a Reply