Sunday, September 20, 2026

ਜਮੀਨ ਦੀ ਸਿਹਤ ਸੁਧਾਰ ਲਈ ਹਰੀ ਖਾਦ ਤਿਆਰ ਕੀਤੀ ਜਾਵੇ – ਡਾ: ਵਿਨੈ ਕੁਮਾਰ

ਅੰਮ੍ਰਿਤਸਰ, 29 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫਸਰ ਡਾ: ਵਿਨੈ ਕੁਮਾਰ ਵਲੋਂ ਖੇਤੀਬਾੜੀ ਵਿਭਾਗ ਦੇ

???????????????????????????

ਅਧਿਕਾਰੀਆਂ ਨਾਲ ਸੁਉਣੀ ਦੀਆਂ ਫਸਲਾਂ ਦੀ ਵਿਉਂਤਬੰਦੀ ਸਬੰਧੀ ਮੀਟਿੰਗ ਕੀਤੀ ਗਈ । ਉਹਨਾਂ ਨੇ ਅਧਿਕਾਰੀਆਂ ਨੰੂ ਦੱਸਿਆ ਕਿ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਡਾ: ਸੁਤੰਤਰ ਕੁਮਾਰ ਐਰੀ ਵਲੋਂ ਨਿਰਦੇਸ਼ ਪ੍ਰਾਪਤ ਹੋਏ ਹਨ ਕਿ ਵਾਹੀਯੋਗ ਜਮੀਨਾਂ ਦੀ ਸਿਹਤ ਸੁਧਾਰਨ ਵੱਲ ਖਾਸ ਧਿਆਨ ਦਿੱਤਾ ਜਾਵੇ।
     ਡਾ: ਵਿਨੈ ਕੁਮਾਰ ਨੇ ਕਿਹਾ ਕਿ ਫਸਲਾਂ ਦਾ ਝਾੜ ਤਾਂ ਵੱਧ ਰਿਹਾ ਹੈ, ਪ੍ਰੰਤੂ ਰੂੜੀ ਖਾਦ ਦੀ ਘਾਟ ਕਾਰਨ ਵਾਹੀਯੋਗ ਜਮੀਨ ਦੀ ਸਿਹਤ ਦਿਨ ਪ੍ਰਤੀ ਦਿਨ ਕਮਜੋਰ ਹੋ ਰਹੀ ਹੈ ਕਿਸਾਨਾਂ ਨੂੰ ਖਾਸ ਧਿਆਨ ਦੇਣ ਦੀ ਲੋੜ ਹੈ।ਉਨ੍ਹਾਂ ਇਹ ਵੀ ਕਿਹਾ ਕਿ ਝੋਨੇ ਦੀ ਲੁਆਈ ਤੋਂ ਪਹਿਲਾਂ ਹਰੀ ਖਾਦ ਤਿਆਰ ਕਰਕੇ ਖੇਤਾਂ ਵਿੱਚ ਮਿਲਾ ਦੇਣੀ ਚਾਹੀਦੀ ਹੈ,  ਤਾਂ ਜੋੋ ਸਾਉਣੀ ਦੀ ਫਸਲ ਉੱਪਰ ਰਸਾਇਣਿਕ ਖਾਦਾਂ ਦੀ ਵਰਤੋਂ ਘੱਟ ਕੀਤੀ ਜਾ ਸਕੇ ਅਤੇ ਖਾਦਾਂ ਦੇ ਜਹਿਰੀਲੇ ਪ੍ਰਭਾਵ ਤੋਂ ਵਾਤਾਵਰਨ ਨੰੂ ਬਚਾਇਆ ਜਾ ਸਕੇ।ਹਰੀ ਖਾਦ ਖੇਤਾਂ ਵਿੱਚ ਮਿਲਾਉਣ ਨਾਲ ਜਮੀਨ ਵਿੱਚ ਜੈਵਿਕ ਮਾਦਾ ਵਧਦਾ ਹੈ ਅਤੇ ਜਮੀਨ ਅੰਦਰ ਪਾਣੀ ਜਜਬ ਕਰਨ ਦੀ ਸਮਰੱਥਾ ਵਿੱਚ ਵਾਧਾ ਹੁੰਦਾ ਹੈ, ਜੜ੍ਹਾਂ ਦਾ ਵਿਕਾਸ ਤੇਜ਼ੀ ਨਾਲ ਹੁੰਦਾ ਹੈ।ਜਿਸ ਸਦਕਾ ਵੱਧ ਝਾੜ ਪ੍ਰਾਪਤ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਹਰੀ ਖਾਦ ਤਿਆਰ ਕਰਨ ਲਈ ਕਣਕ ਜਾਂ ਹੋਰ ਫਸਲਾਂ ਦੀ ਕਟਾਈ ਉਪਰੰਤ ਖੇਤ ਨੰੂ ਪਾਣੀ ਲਾ ਦਿੱਤਾ ਜਾਵੇ ਅਤੇ ਇਸ ਪਿਛੋਂ 20 ਕਿਲੋ ਦੈਂਚਾ/ਜੰਤਰ ਦਾ ਬੀਜ, ਜਿਹੜਾ ਕਿ 8 ਘੰਟੇ ਭਿੱਜਾ ਰਿਹਾ ਹੋਵੇ ਜਾਂ 20 ਕਿਲੋ ਸਣ ਦਾ ਬੀਜ ਜਾਂ 12 ਕਿਲੋ ਰਵਾਂਹ ਦਾ ਬੀਜ ਪ੍ਰਤੀ ਏਕੜ ਬੀਜ ਦਿਉ। ਮੁਖ ਖੇਤੀਬਾੜੀ ਅਫਸਰ ਨੇ ਕਿਹਾ ਕਿ ਦੈਂਚਾ/ਜੰਤਰ ਦੀ ਹਰੀ ਖਾਦ ਮਿਲਾਉਣ ਵਾਲੇ ਖੇਤਾਂ ਵਿੱਚ ਝੋਨੇ ਦੀ ਫਸਲ ਉਪਰ ਲੋਹੇ ਦੀ ਘਾਟ ਵੀ ਨਹੀ ਆਉਂਦੀ। ਉਨ੍ਹਾਂ ਇਹ ਵੀ ਦੱਸਿਆ ਕਿ ਕਲਰਾਠੀਆਂ ਅਤੇ ਨਵੀਆਂ ਵਾਹੀਯੋਗ ਜਮੀਨਾਂ ਵਿੱਚ ਹਰੀ ਖਾਦ ਨੰੂ ਬਹੁਤ ਜਿਆਦਾ ਤਰਜ਼ੀਹ ਦਿੱਤੀ ਜਾਵੇ।
     ਇਸ ਮੌਕੇ ਰਣਜੋਤ ਸਿੰਘ, ਮਸਤਿੰਦਰ ਸਿੰਘ, ਸਤਬੀਰ ਸਿੰਘ, ਅਵਤਾਰ ਸਿੰਘ ਬੁੱਟਰ (ਸਾਰੇ ਖੇਤੀਬਾੜੀ ਅਫਸਰ), ਪਰਜੀਤ ਸਿੰਘ ਔਲਖ, ਸੁਖਮਿੰਦਰ ਸਿੰਘ ਉਪਲ,  ਸੁਖਚੈਨ ਸਿੰਘ ਗੰਡੀਵਿੰਡ, ਹਰਦੀਪ ਕੌਰ (ਸਾਰੇ ਏ.ਡੀ.ਓ) ਵੀ ਮੌਜੂਦ ਸਨ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …

Leave a Reply