Tuesday, May 26, 2026

`ਵਿਸ਼ਵ ਮੂਰਤੀ ਕਲਾ ਦਿਵਸ` ਸਬੰਧੀ ਆਰਟ ਗੈਲਰੀ `ਚ 32 ਕਲਾਕ੍ਰਿਤੀਆਂ ਕੀਤੀਆਂ ਪ੍ਰਦਰਸ਼ਿਤ

ਅੰਮ੍ਰਿਤਸਰ, 30 ਅਪ੍ਰੈਲ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਥਾਨਕ ਆਰਟ ਗੈਲਰੀ ਵਿਖੇ `ਵਿਸ਼ਵ ਮੂਰਤੀ ਕਲਾ ਦਿਵਸ` ਸਬੰਧੀ ਸਮਾਗਮ `ਚ ਬਾਲੀਵੁੱਡ PUNJ3004201901ਤੋਂ ਡਾ. ਪੀ.ਸੀ ਆਦਿਤਿਆ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ।ਡਾ. ਆਦਿਤਿਆ ਆਸਕਰ ਅਤੇ ਬਾਬਾ ਸਾਹਿਬ ਫਾਲਕੇ ਐਵਾਰਡ ਨਾਲ ਸਨਮਾਨੇ ਜਾ ਚੁੱਕੇ ਹਨ।ਆਰਟ ਗੈਲਰੀ ਦੇ ਪ੍ਰਧਾਨ ਸ਼ਿਵਦੇਵ ਸਿੰਘ ਨੇ ਉਨਾਂ ਦਾ ਭਰਵਾਂ ਸਵਾਗਤ ਕੀਤਾ।
              ਸੰਸਥਾ ਦੇ ਆਨ. ਜਨਰਲ ਸਕੱਤਰ ਡਾ. ਏ.ਐਸ ਚਮਕ ਨੇ ਦੱਸਿਆ ਕਿ ਹਰ ਸਾਲ ਦੀ ਤਰਾਂ ਮੂਰਤੀਕਾਰ ਨਰਿੰਦਰ ਸਿੰਘ ਤੋਂ ਸਿਖਿਆ ਪ੍ਰਾਪਤ ਮੂਰਤੀਕਲਾ ਦੇ 26 ਕਲਾਕਾਰਾਂ ਦੀਆਂ 32 ਕਲਾਕ੍ਰਿਤੀਆਂ ਪ੍ਰਦਰਸ਼ਿਤ ਕੀਤੀਆਂ ਗਈਆਂ।ਇਹਨਾਂ ਵਿੱਚ ਹਿਮਾਸੁ ਸਰੀਨ, ਪਲਵਿੰਦਰ ਸਿੰਘ, ਡਾ. ਇੰਦੂ, ਸੁਭਪ੍ਰੀਤ ਕੌਰ, ਰਵਿੰਦਰ ਢਿਲੋਂ, ਡਾ. ਗੀਤਾਂਜਲੀ  ਸਰੀਨ, ਪੰਕਜ਼, ਅਰੁਣਾ ਸ਼ਰਮਾ, ਰੋਹਿਤ ਅਰਜੁਨ, ਸਰੋਜ ਸ਼ਰਮਾ, ਜੈਦੀਪ ਸਿੰਘ, ਨਵਦੀਪ ਸਿੰਘ, ਹਰਪ੍ਰਿਤਪਾਲ ਸਿੰਘ, ਮਨਿੰਦਰ ਸਿੰਘ, ਮਨਿੰਦਰ ਸਿਸੰਘ, ਨਾਨਕ ਸਿੰਘ, ਤੇਗਬੀਰ ਸਿੰਘ, ਦੀਪਕ ਭਾਂਬੀ, ਗੁਰਸ਼ਰਨ ਕੌਰ, ਕਵਲਦੀਪ ਕੌਰ, ਟੀਨਾ ਸ਼ਰਮਾ, ਸ਼ਵੇਤ ਮਹਿਰਾ, ਸ਼ੁਭਾ ਮਹਾਜਨ, ਬਲਵੰਤ ਸਿੰਘ, ਅੰਮ੍ਰਿਤਪਾਲ ਸਿੰਘ, ਮਨਿੰਦਰ ਸਿੰਘ ਜੱਬਲ, ਸੰਨੀ ਸੋਹਲ ਆਦਿ ਸ਼ਾਮਲ ਸਨ।
            ਮੂਰਤੀ ਕਲਾ ਦੀ 3 ਸਾਲਾ ਟਰੇਨਿੰਗ ਪੁਰੀ ਕਰ ਚੁੱਕੇ 7 ਕਲਾਕਾਰਾਂ ਗੁਰਸ਼ਰਨ ਕੌਰ, ਇੰਦਰਪ੍ਰੀਤ ਕੌਰ, ਕਵਲਦੀਪ ਕੌਰ, ਭਾਵਨਾ ਗਰਗ, ਟੀਨਾ ਸ਼ਰਮਾ, ਨਾਨਕ ਸਿੰਘ ਅਤੇ ਨਵਦੀਪ ਸਿੰਘ ਨੂੰ ਇਸ ਸਮੇਂ ਸਰਟੀਫੀਕੇਟ ਵੀ ਦਿੱਤੇ ਗਏ।ਮੁੱਖ ਮਹਿਮਾਨ ਨੇ ਪ੍ਰਦਰਸ਼ਿਤ ਕਲਾਕ੍ਰਿਤੀਆਂ ਨੂੰ ਦੇਖਿਆ ਅਤੇ ਕਲਾਕਾਰਾਂ ਦੇ ਬਿਹਰੀਨ ਕੰਮ ਦੀ ਸ਼ਲਾਘਾ ਕੀਤੀ।ਇਸ ਮੌਕੇ ਸਥਾਨਕ ਕਲਾਕਾਰਾਂ ਤੋਂ ਇਲਾਵਾ ਕਾਫੀ ਗਿਣਤੀ `ਚ ਕਲਾ ਪ੍ਰੇਮੀ ਅਤੇ ਸ਼ਹਿਰੀ ਹਾਜਰ ਸਨ।

Check Also

ਨਗਰ ਨਿਗਮ ਵੱਲੋਂ ਮਈ 2026 ਦੌਰਾਨ ਵਿਗਿਆਨਕ ਢੰਗ ਨਾਲ ਠੋਸ ਕਚਰਾ ਪ੍ਰਬੰਧਨ ਜਾਰੀ

ਅੰਮ੍ਰਿਤਸਰ, 26 ਮਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵਲੋਂ ਮਈ 2026 ਦੌਰਾਨ ਸ਼ਹਿਰ ਵਿੱਚ …

Leave a Reply