Wednesday, March 4, 2026

ਔਜਲਾ ਨੂੰ ਘੱਟ ਯੋਗਤਾ ਵਾਲੇ ਕਹਿਣ ਤੋਂ ਪਹਿਲਾਂ ਆਪਣੀ ਪੀੜੀ ਹੇਠ ਸੋਟਾ ਫੇਰਨ ਸ਼ਵੇਤ ਮਲਿਕ – ਸੋਨੂੰ ਜਾਫਰ, ਸੇਖੋਂ

ਅੰਮ੍ਰਿਤਸਰ, 1 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ) – ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਤੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ PUNJ0105201901ਨੂੰ ਘੱਟ ਪੜੇ ਲਿਖੇ ਕਹਿਣ ਵਾਲੇ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸ਼ਵੇਤ ਮਲਿਕ ਦੇ ਬਿਆਨ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੀਨੀਅਰ ਆਗੂਆਂ ਵਲੋ ਹਾਸੋਹੀਣਾ ਕਰਾਰ ਦਿੰਦਿਆਂ ਕਿਹਾ ਕਿ ਜਿੰਨਾਂ ਦੇ ਆਪਣੇ ਘਰ ਸ਼ੀਸ਼ੇ ਦੇ ਹੋਣ ਉਹ ਕਦੇ ਦੂਸਰਿਆਂ ਦੇ ਘਰਾਂ ਤੇ ਪੱਥਰਬਾਜੀ ਨਹੀਂ ਕਰਿਆ ਕਰਦੇ।
               ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਜਰਨਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਸੋਨੂੰ ਜਾਫਰ ਅਤੇ ਜਰਨਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਹਰਜਿੰਦਰ ਸਿੰਘ ਸੇਖੋਂ ਸਾਂਘਣਾ ਨੇ ਕਿਹਾ ਕਿ ਪੰਜਾਬ ਭਾਜਪਾ ਪ੍ਰਧਾਨ ਪੰਜਾਬ ਵਿਚੋਂ ਸਪੱਸ਼ਟ ਦਿਖ ਰਹੀ ਹਾਰ ਕਾਰਨ ਆਪਣਾ ਦਿਮਾਗੀ ਸੰਤੁਲਨ ਖੋਹ ਬੈਠੇ ਹਨ ਅਤੇ ਲੋਕ ਸਭਾ ਚੋਣਾਂ ਵਿੱਚ ਦਿਖਾਈ ਦੇ ਰਹੀ ਆਪਣੀ ਹਾਰ ਕਾਰਨ ਬੁਖਲਾਹਟ ਵਿੱਚ ਆ ਕੇ ਬਿਨ੍ਹਾਂ ਸਿਰ ਪੈਰ ਦੇ ਰਹੇ ਹਨ। ਕਾਂਗਰਸੀ ਆਗੂਆਂ ਨੇ ਕਿਹਾ ਕਿ ਗੁਰਜੀਤ ਸਿੰਘ ਔਜਲਾ ਨੇ ਆਪਣੇ ਮੈਂਬਰ ਪਾਰਲੀਮੈਂਟ ਦੇ ਦੋ ਸਾਲ ਦੇ ਕਾਰਜਕਾਲ ਦੌਰਾਨ ਜਿਥੇ ਸੰਸਦ ਵਿੱਚ ਅੰਮ੍ਰਿਤਸਰੀਆਂ ਦੀ ਅਵਾਜ ਨੂੰ ਬੁਲੰਦ ਕੀਤਾ ਉਥੇ ਹੀ ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ ਨੂੰ ਪੰਜਾਬ ਵਿਰੋਧੀ ਕੇਂਦਰ ਦੀ ਗੂੰਗੀ-ਬੋਲੀ ਸਰਕਾਰ ਦੇ ਕੰਨਾਂ ਤੱਕ ਪਹੁੰਚਾ ਕੇ ਉਨ੍ਹਾਂ ਦਾ ਹੱਲ ਵੀ ਕਰਵਾਇਆ ਜਦਕਿ ਨਗਰ ਨਿਗਮ ਅੰਮ੍ਰਿਤਸਰ ਦੀ ਕੌਂਸਲਰ ਦੀ ਸੀਟ ਵੀ ਨਾ ਜਿੱਤਣ ਵਾਲੇ ਸ਼ਵੇਤ ਮਲਿਕ ਜਿੰਨਾਂ ਨੂੰ ਜਨਤਾ ਦੀ ਅਵਾਜ ਦੇ ਉਲਟ ਭਾਜਪਾ ਵਲੋਂ ਰਾਜ ਸਭਾ ਮੈਂਬਰ ਬਣਾਇਆ ਗਿਆ।ਉਨ੍ਹਾਂ ਨੇ ਅਜੇ ਤੱਕ ਵੀ ਅੰਮ੍ਰਿਤਸਰ ਵਾਸੀਆਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਰਾਜ ਸਭਾ ਵਿੱਚ ਬੋਲਣ ਦਾ ਸ਼੍ਰੀ ਗਣੇਸ਼ ਵੀ ਨਹੀਂ ਕੀਤਾ।

                 ਕਾਂਗਰਸ ਆਗੂਆਂ ਨੇ ਕਿਹਾ ਕਿ ਮੋਦੀ ਮੋਦੀ ਮੰਤਰੀ ਮੰਡਲ ਵਿੱਚ ਕੈਬਨਿਟ ਮੰਤਰੀ ਉਮਾ ਭਾਰਤੀ ਸਿਰਫ ਛੇਵੀਂ ਤੱਕ ਪੜੇ ਹੋਏ ਹਨ ਜਦਕਿ ਰਾਜ ਮੰਤਰੀ ਵਿਸ਼ਨੂੰ ਦਿਉ ਸਾਈ) ਗਿਆਰਵੀਂ ਜਮਾਤ, ਕੇਂਦਰ ਮੰਤਰੀ ਤੇ ਮਹਾਂਰਾਸ਼ਟਰ ਭਾਜਪਾ ਪ੍ਰਧਾਨ ਰਾਉ ਸਾਹਿਬ ਪਾਟਿਲ ਦਾਨਵੇ ਬਾਰਵੀਂ ਜਮਾਤ ਪਾਸ ਅਤੇ ਅਸ਼ੋਕ ਗਜਪਤੀ ਰਾਜੂ 10ਵੀਂ ਜਮਾਤ ਪਾਸ ਹਨ। ਇਸ ਦੇ ਨਾਲ ਹੀ ਕਾਂਗਰਸੀ ਆਗੂਆਂ ਨੇ ਦਾਅਵਾ ਕੀਤਾ ਕਿ ਕੇਂਦਰੀ ਕੈਬਨਿਟ ਦੇ ਸੀਨੀਅਰ ਮੰਤਰੀ ਸਮ੍ਰਿਤੀ ਇਰਾਨੀ ਕੇਂਦਰੀ ਸੂਚਨਾ ਤੇ ਪ੍ਰਸਾਰਨ, ਟੈਕਸਟਾਈਲ ਮੰਤਰੀ ਦੀ ਗ੍ਰੈਜੂਏਸ਼ਨ ਦੀ ਡਿਗਰੀ ਸੰਬੰਧੀ ਕੋਈ ਸਪੱਸ਼ਟ ਜਾਣਕਾਰੀ ਨਹੀਂ ਦਿੱਤੀ ਗਈ।ਕਾਂਗਰਸੀ ਆਗੂਆਂ ਕਿਹਾ ਕਿ ਭਾਜਪਾ ਕੋਲ ਪੜੇ ਲਿਖੇ ਆਗੂਆਂ ਦੀ ਘਾਟ ਹੈ ਜਿਸ ਕਾਰਨ ਮੋਦੀ ਸਰਕਾਰ ਵਿੱਚ ਅਨਪੜ੍ਹ ਮੰਤਰੀਆਂ ਦੀ ਭਰਮਾਰ ਹੈ।

Check Also

ਖਾਲਸਾ ਯੂਨੀਵਰਸਿਟੀ ਵਲੋਂ ਦੇਬੀ ਮਖਸੂਸਪੁਰੀ ਦਾ ਸ਼ੋਅ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਲੋਂ ਆਪਣੀਆਂ ਪ੍ਰਭਾਵਸ਼ਾਲੀ ਕਵਿਤਾਵਾਂ ਅਤੇ ਗੀਤਾਂ …

Leave a Reply